ਬਠਿੰਡਾ: ਸੇਸਟੋਬਾਲ(Cestoball) ਖੇਡ ਵਿਚ ਪੰਜਾਬ ਦੀ ਇੱਕੋ-ਇੱਕ ਖਿਡਾਰਨ ਜੋਤੀ ਨੇ ਵਰਲਡ ਕੱਪ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਸੇਸਟੋਬਾਲ ਵਰਲਡ ਕੱਪ ਵਿੱਚ ਭਾਰਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਵਰਲਡ ਕੱਪ ਵਿੱਚ ਸੇਸਟੋਬਾਲ ਖੇਡ ਲਈ ਪੰਜਾਬ ਦੀ ਇਕੋ-ਇਕ ਖਿਡਾਰਨ ਜੋਤੀ ਦੀ ਚੋਣ ਕੀਤੀ ਗਈ ਸੀ।
ਸੇਸਟੋਬਾਲ (Cestoball) ਵਰਲਡ ਕੱਪ ਵਿੱਚ ਦੂਜਾ ਸਥਾਨ: ਜੋਤੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਰਲਡ ਕੱਪ ਵਿਚ ਭਾਗ ਲੈਣ ਲਈ ਉਸ ਦੀ ਮਾਤਾ ਪਰਮਜੀਤ ਨੇ ਕਰਜ਼ਾ ਚੁੱਕ ਕੇ ਉਸ ਨੂੰ ਖੇਡਣ ਲਈ ਭੇਜਿਆ। ਵਰਲਡ ਕੱਪ ਵਿੱਚ ਜਾਣ ਲਈ ਉਸ ਨੂੰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਨਹੀਂ ਦਿੱਤੀ ਗਈ। ਖਿਡਾਰਨ ਜੋਤੀ ਨੇ ਦੱਸਿਆ ਕਿ ਉਹ ਛੇਵੀਂ ਕਲਾਸ ਤੋਂ ਬਾਸਕਟਬਾਲ ਦੀ ਖੇਡ ਖੇਡ ਰਹੀ ਸੀ। ਹੁਣ ਤੱਕ ਉਹ ਦੋ ਨੈਸ਼ਨਲ ਕੱਪ ਇੱਕ ਫੈਡਰੇਸ਼ਨ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੀ ਹੈ। 2 ਗੋਲਡ ਮੈਡਲ ਅਤੇ ਇੱਕ ਬਰਾਸ ਮੈਡਲ ਜਿੱਤਿਆ ਹੈ।
ਕਰਜ਼ਾ ਲੈ ਖੇਡਣ ਤੁਰੀ ਧੀ: ਖਿਡਾਰਨ ਜੋਤੀ ਨੇ ਦੱਸਿਆ ਕਿ ਉਸ ਵੱਲੋਂ ਕੋਚਿੰਗ ਸੰਗਰੂਰ ਦੇ ਕੋਚਾਂ ਤੋਂ ਲੈ ਰਹੀ ਸੀ। ਕੈਂਪ ਤੋਂ ਲੈ ਕੇ ਵਲਡ ਕੱਪ ਵਿੱਚ ਭਾਗ ਲੈਣ ਲਈ ਉਸ ਦੀ ਮਾਤਾ ਪਰਮਜੀਤ ਵੱਲੋਂ 50 ਹਜ਼ਾਰ ਰੁਪਿਆ ਕਰਜ਼ਾ ਚੁੱਕ ਕੇ ਲਗਾਇਆ। ਇਸ ਵਰਲਡ ਕੱਪ ਦੌਰਾਨ ਫਰਾਂਸ,ਅਰਜਨਟੀਨਾ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ। ਵਰਲਡ ਕੱਪ ਜਿੱਤਣ ਤੋਂ ਬਾਅਦ ਜਦੋਂ ਉਹ ਆਪਣੇ ਘਰ ਬਠਿੰਡਾ ਆਈ ਪਰ ਪਰਿਵਾਰ ਤੋਂ ਬਿਨ੍ਹਾਂ ਕਿਸੇ ਨੇ ਵੀ ਉਸ ਦਾ ਸਵਾਗਤ ਨਹੀਂ ਕੀਤਾ। ਉਸ ਦੇ ਪਿਤਾ ਜੋ ਇਸ ਸਮੇਂ ਇਸ ਦੁਨੀਆਂ ਵਿੱਚ ਨਹੀਂ ਹਨ ਮਾਤਾ ਪਰਮਜੀਤ ਵੱਲੋਂ ਹੀ ਉਸ ਦੀ ਪੜ੍ਹਾਈ-ਲਿਖਾਈ ਦਾ ਬੋਝ ਚੁੱਕਿਆ ਜਾ ਰਿਹਾ ਹੈ। ਹੁਣ ਖੇਡਾਂ ਵੀ ਕਰਜ਼ਾ ਚੁੱਕ ਕੇ ਖਿਡਾਨ ਲਈ ਸਾਥ ਦੇ ਰਹੀ ਹੈ।
ਹੋਰ ਅੱਗੇ ਖੇਡਣ ਲਈ ਪੈਸੇ ਦਾ ਹੱਲ ਨਹੀਂ: ਉਸ ਨੇ ਬਾਰ੍ਹਵੀਂ ਟਿੰਡਾਂ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਤੋਂ ਕੀਤੀ। ਗ੍ਰੈਜੂਏਸ਼ਨ ਬਠਿੰਡਾ ਦੇ ਰਜਿੰਦਰਾ ਕਾਲਜ ਤੋਂ ਕੀਤੀ ਪਰ ਅੱਜ ਉਸ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਸ ਵੱਲੋਂ ਪ੍ਰਾਪਤ ਕੀਤੇ ਗਏ ਗੋਲਡ ਮੈਡਲ ਸਿਰਫ ਖੇਡਾਂ ਤੱਕ ਹੀ ਸੀਮਤ ਹੈ ਕਿਉਂਕਿ ਉਸ ਨੂੰ ਕਾਰਜ਼ਾਂ ਲਾਹੁਣ ਲਈ ਵੀ ਛੋਟੀ ਮੋਟੀ ਸਰਕਾਰੀ ਨੌਕਰੀ ਨਹੀਂ ਮਿਲ ਰਹੀ। ਹੁਣ ਅਗਲੀਆਂ ਖੇਡਾਂ ਦੁਬਈ ਵਿਖੇ ਹੋਣੀਆਂ ਹਨ ਜਿਸ ਲਈ ਕਰੀਬ ਡੇਢ ਲੱਖ ਰੁਪਿਆ ਖਰਚ ਆਵੇਗਾ ਪਰ ਉਸਦੀ ਮਾਤਾ ਇਹ ਖਰਚਾ ਚੁੱਕਣ ਤੋਂ ਅਸਮਰੱਥ ਹੈ।
ਸਰਕਾਰ ਤੋਂ ਨੌਕਰੀ ਦੀ ਮੰਗ: ਖਿਡਾਰਨ ਜੋਤੀ ਦੀ ਮਾਤਾ ਪਰਮਜੀਤ ਨੇ ਦੱਸਿਆ ਕੇ ਘਰ ਦੇ ਹਾਲਾਤ ਅਜਿਹੇ ਸਨ ਕਿ ਉਸ ਵੱਲੋਂ ਖਿਡਾਰਨ ਜੋਤੀ ਨੂੰ ਦਸਮੀ ਕਲਾਸ ਵਿੱਚੋਂ ਹਟਾ ਲਿਆ ਗਿਆ ਸੀ ਪਰ ਜੋਤੀ ਵੱਲੋਂ ਅੱਗੇ ਪੜ੍ਹਨ ਅਤੇ ਖੇਡਣ ਦੀ ਜ਼ਿੱਦ ਅੱਗੇ ਉਸ ਨੂੰ ਝੁਕਣਾ ਪਿਆ। ਉਹ ਲੋਕਾਂ ਦੇ ਘਰ ਕੱਪੜੇ ਧੋ ਕੇ ਅਤੇ ਭਾਂਡੇ ਮਾਂਜ ਕੇ ਗੁਜਾਰਾ ਕਰਦੀ ਹੈ। ਉਸ ਵੱਲੋਂ ਆਪਣੀ ਲੜਕੀ ਦੀ ਹਰ ਇੱਛਾ ਪੁਗਾਉਣ ਲਈ ਲੋਕਾਂ ਤੋਂ ਦੋ ਤੋਂ ਢਾਈ ਲੱਖ ਰੁਪਿਆ ਕਰਜ਼ਾ ਲਿਆ ਹੈ। ਉਸ ਦੀ ਧੀ ਵਲਡ ਕੱਪ ਜਿੱਤ ਕੇ ਆਈ ਹੈ। ਹੁਣ ਜੋਤੀ ਵੱਲੋਂ ਦੁਬਈ ਵਿਖੇ ਹੋਣ ਵਾਲੀਆਂ ਖੇਡਾਂ ਵਿੱਚ ਭਾਗ ਲੈਣ ਦੀ ਜਿਦ ਕੀਤੀ ਜਾ ਰਹੀ ਹੈ ਜਿਸ ਉਪਰ ਡਿੱਗ ਪਿਆ ਖਰਚਾ ਆਵੇਗਾ ਪਰ ਉਹ ਹੁਣ ਇਹ ਖ਼ਰਚਾ ਕਰਨ ਤੋਂ ਅਸਮਰੱਥ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਖਿਡਾਰਨ ਜੋਤੀ ਨੂੰ ਕੋਈ ਛੋਟੀ ਮੋਟੀ ਨੌਕਰੀ ਦੇ ਦੇਵੇ ਤਾਂ ਉਹ ਖੇਡਾਂ ਵਿਚ ਦੇਸ਼ ਦਾ ਹੋਰ ਨਾਮ ਰੌਸ਼ਨ ਕਰ ਸਕਦੀ ਹੈ।