ETV Bharat / state

"ਕੈਪਟਨ ਦੀ ਨੀਅਤ 'ਚ ਖੋਟ, ਕਰੋਨਾ ਵਾਇਰਸ ਦਾ ਤਾਂ ਬਹਾਨਾ" - Captain's no intention to distribute smartphone

ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਸਮਾਰਟਫ਼ੋਨ ਸਬੰਧੀ ਬੋਲਦਿਆਂ ਕਿਹਾ ਕਿ ਚੀਨ ਵਿੱਚ ਕਰੋਨਾ ਵਾਇਰਸ ਫੈਲਣ ਦੇ ਕਾਰਨ ਮੋਬਾਈਲ ਫੋਨ ਦੀ ਸਪਲਾਈ ਠੱਪ ਹੋ ਚੁੱਕੀ ਹੈ। ਇਸ 'ਤੇ ਸਿਆਸੀ ਆਗੂੂਆਂ ਨੇ ਕੈਪਟਨ ਦੇ ਬਿਆਨ ਦੀ ਨਿੰਦਾ ਕਰਦਿਆਂ ਕੈਪਟਨ ਦੀ ਨੀਅਤ 'ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਫ਼ੋਟੋ
ਫ਼ੋਟੋ
author img

By

Published : Feb 26, 2020, 9:19 PM IST

Updated : Feb 26, 2020, 10:11 PM IST

ਚੰਡੀਗੜ੍ਹ: ਸੂਬੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਕਿਹਾ ਗਿਆ ਸੀ ਕਿ ਨੌਜਵਾਨਾਂ ਨੂੰ ਸਮਾਰਟਫ਼ੋਨ ਦਿੱਤੇ ਜਾਣਗੇ ਜਿਸ ਤੋਂ ਬਾਅਦ ਵਿੱਤ ਮੰਤਰੀ ਇਹ ਕਹਿੰਦੇ ਨਜ਼ਰ ਆਏ ਕਿ ਇਹ ਸਮਾਰਟਫ਼ੋਨ ਦੀ ਸ਼ੁਰੂਆਤ ਗਿਆਰ੍ਹਵੀਂ-ਬਾਰ੍ਹਵੀਂ ਜਮਾਤ ਦੇ ਕੁੜੀਆਂ-ਮੁੰਡਿਆਂ ਤੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਸਮਾਰਟ ਫ਼ੋਨ ਵੰਡਣ ਦੀ ਤਰੀਕ ਨੂੰ ਅੱਗੇ ਵਧਾ ਕੇ ਦੀਵਾਲੀ ਕਰ ਦਿੱਤਾ ਗਿਆ ਤੇ ਬਾਅਦ ਵਿੱਚ 26 ਜਨਵਰੀ ਕਰ ਦਿੱਤਾ ਗਿਆ। ਪਰ ਅਜੇ ਤੱਕ ਪੰਜਾਬ ਵਿੱਚ ਕਿਸੇ ਨੌਜਵਾਨ ਨੂੰ ਕੈਪਟਨ ਦਾ ਸਮਾਰਟਫ਼ੋਨ ਨਹੀਂ ਮਿਲਿਆ।

VIDEO: "ਕੈਪਟਨ ਦੀ ਨੀਅਤ 'ਚ ਖੋਟ, ਕਰੋਨਾ ਵਾਇਰਸ ਦਾ ਤਾਂ ਬਹਾਨਾ"

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਿਰ ਸਦਨ ਵਿੱਚ ਸਮਾਰਟਫੋਨ ਨੂੰ ਲੈ ਕੇ ਇੱਕ ਨਵਾਂ ਹੀ ਹਾਸੋ ਹੀਣਾ ਬਿਆਨ ਦੇ ਦਿੱਤਾ। ਮੁੱਖ ਮੰਤਰੀ ਮੁਤਾਬਕ ਚੀਨ ਵਿੱਚ ਕਰੋਨਾ ਵਾਇਰਸ ਫੈਲਣ ਦੇ ਕਾਰਨ ਮੋਬਾਈਲ ਫੋਨ ਦੀ ਸਪਲਾਈ ਠੱਪ ਹੋ ਚੁੱਕੀ ਹੈ। ਇਸ ਗੱਲ ਤੋਂ ਸਾਫ਼-ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿ ਸਰਕਾਰ ਹਾਲੇ ਸਮਾਰਟਫੋਨ ਨਹੀਂ ਵੰਡਣ ਜਾ ਰਹੀ।

ਜੋ ਵੀ ਨੌਜਵਾਨ ਸਮਾਰਟਫੋਨ ਮੰਗੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ: ਬਿਕਰਮਜੀਤ ਸਿੰਘ ਮਜੀਠੀਆ

ਕੈਪਟਨ ਦੇ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕਰੋਨਾ ਵਾਇਰਸ ਦਾ ਨਾਂਅ ਲੈ ਕੇ ਮੁੱਖ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਡਰਾ ਦਿੱਤਾ ਕਿ ਜੋ ਵੀ ਨੌਜਵਾਨ ਸਮਾਰਟਫ਼ੋਨ ਮੰਗੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ।

  • Captain led Cong govt in Punjab has been postponing distribution of mobile phones to the youth on one pretext or another but now it has tried to scare away youth asking for mobile phones by stating that they might come infected with Corona virus and has dropped the scheme. /2 pic.twitter.com/z1gI45ZIoB

    — Bikram Majithia (@bsmajithia) February 26, 2020 " class="align-text-top noRightClick twitterSection" data=" ">

ਤਿੰਨ ਸਾਲ ਤਾਂ ਕੈਪਟਨ ਨੇ ਝੂਠ ਬੋਲਕੇ ਕੱਢੇ, ਹੁਣ ਅਗਲੇ 2 ਸਾਲ ਵੀ ਕੱਢ ਦਿੱਤੇ ਜਾਣਗੇ: ਸਿਮਰਜੀਤ ਸਿੰਘ ਬੈਂਸ

ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ, ਕਿ ਤਿੰਨ ਸਾਲ ਕੈਪਟਨ ਨੇ ਝੂਠ ਬੋਲ ਕੇ ਕੱਢ ਦਿੱਤੇ ਤੇ ਹੁਣ ਅਗਲੇ 2 ਸਾਲ ਵੀ ਉਨ੍ਹਾਂ ਨੇ ਝੂਠ ਬੋਲ ਕੇ ਹੀ ਕੱਢ ਦੇਣੇ ਹਨ।

ਮੁੱਖ ਮੰਤਰੀ ਦੀ ਨੀਅਤ ਨੂੰ ਹੋਇਆ ਕਰੋਨਾ ਵਾਇਰਸ: ਸਰਬਜੀਤ ਕੌਰ ਮਾਣੂੰਕੇ

ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਡਿਪਟੀ ਲੀਡਰ ਸਰਬਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਰੋਨਾ ਵਾਇਰਸ ਮੁੱਖ ਮੰਤਰੀ ਦੀ ਨੀਅਤ ਨੂੰ ਹੋ ਗਿਆ ਹੈ। ਇਸ ਲਈ ਹੁਣ ਉਹ ਆਪਣਾ ਵਾਅਦਾ ਪੁਰਾ ਨਹੀਂ ਕਰਨਾ ਚਾਹੁੰਦੇ ਹਨ।

ਇਸ ਮੌਕੇ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਚਾਅ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ, ਚੀਨ ਵਿੱਚ ਕਰੋਨਾ ਵਾਇਰਸ ਫੈਲਣ ਕਾਰਨ ਸਪਲਾਈ ਠੱਪ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਮੁੱਖ ਮੰਤਰੀ ਨੇ ਕੁਝ ਵੀ ਗ਼ਲਤ ਨਹੀਂ ਕਿਹਾ। ਸਾਡੇ ਵੱਲੋਂ ਸਮਾਰਟਫ਼ੋਨ ਦੇਣ ਦਾ ਵਾਅਦਾ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।

Last Updated : Feb 26, 2020, 10:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.