ETV Bharat / state

ਹੜ੍ਹ ਕਾਰਨ ਪੰਜਾਬ ਵਿੱਚ ਹੋਈ ਤਬਾਹੀ ਲਈ ਕੈਪਟਨ ਸਰਕਾਰ ਜਿਮੇਵਾਰ: ਚੀਮਾ

author img

By

Published : Aug 26, 2019, 8:44 AM IST

ਪੰਜਾਬ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ ਨੂੰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕੈਪਟਨ ਸਰਕਾਰ ਦੀ ਮਾੜੀ ਕਾਰਗੁਜਾਰੀ ਕਰਾਰ ਦਿੱਤਾ ਹੈ। ਚੀਮਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੜ੍ਹ ਤੋਂ ਨਜਿੱਠਣ ਲਈ ਪਹਿਲਾਂ ਤੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ।

ਹੜ੍ਹ ਕਾਰਨ ਪੰਜਾਬ ਵਿੱਚ ਹੋਈ ਤਬਾਹੀ ਲਈ ਕੈਪਟਨ ਸਰਕਾਰ ਜਿਮੇਵਾਰ: ਚੀਮਾ

ਚੰਡੀਗੜ੍ਹ: ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਕਈ ਪਿੰਡਾਂ ਵਿੱਚ ਆਏ ਹੜ੍ਹ ਕਾਰਨ ਹੋਈ ਤਬਾਹੀ 'ਤੇ ਕੈਪਟਨ ਸਰਕਾਰ ਨੂੰ ਜਿਮੇਵਾਰ ਠਹਿਰਾਇਆ ਹੈ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੀ ਮਾੜੀ ਕਾਰਗੁਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਹੜ੍ਹ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ।

ਹੜ੍ਹ ਕਾਰਨ ਪੰਜਾਬ ਵਿੱਚ ਹੋਈ ਤਬਾਹੀ ਲਈ ਕੈਪਟਨ ਸਰਕਾਰ ਜਿਮੇਵਾਰ: ਚੀਮਾ

ਚੀਮਾ ਨੇ ਮੁੱਖਮੰਤਰੀ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਵੱਲੋਂ ਆਪਣੇ ਚਾਰ ਵਜ਼ੀਰਾਂ ਦੀ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਡਿਉਟੀ ਲਗਾਈ ਗਈ। ਉੱਥੇ ਪਹਿਲਾਂ ਤੋਂ ਹੀ ਸਮਾਜਸੇਵੀ ਸੰਸਥਾਵਾਂ, ਐਸ.ਜੀ.ਪੀ.ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਪਹੁੰਚ ਕੇ ਹੜ੍ਹ ਦੀ ਚਪੇਟ ਵਿੱਚ ਆਏ ਲੋਕਾਂ ਦਾ ਸਾਥ ਦਿਤਾ। ਜਿਸ ਤੋਂ ਬਾਅਦ ਕੈਪਟਨ ਨੇ ਆਪਣੇ ਮੰਤਰੀਆਂ ਦੀ ਡਿਉਟੀ ਉੱਥੇ ਲਗਾਈ। ਚੀਮਾ ਨੇ ਕਿਹਾ ਕਿ ਜੇ ਕੈਪਟਨ ਦੇ ਮੰਤਰੀਆਂ ਨੇ ਉੱਥੇ ਜਾ ਕੇ ਵੇਖਿਆਂ ਹੁੰਦਾ ਤਾਂ ਹਾਲਾਤਾਂ ਦਾ ਪਤਾ ਲਗਦਾ। ਕੈਪਟਨ ਵੱਲੋਂ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਰਾਹਤ ਦੇ ਲਈ ਪ੍ਰਧਾਨਮੰਤਰੀ ਮੋਦੀ ਨੂੰ ਲਿੱਖੀ ਗਈ ਚਿਟ੍ਠੀ 'ਤੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਕੈਪਟਨ ਟੇਲੀਫ਼ੋਨ ਵੀ ਕਰ ਸਕਦੇ ਸਨ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਜਰੂਰ ਜਵਾਬ ਦੇਣਗੇ।

Intro: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਅਤੇ ਇਸਦੇ ਮੰਤਰੀਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ਵਿਚ ਅਕਾਲੀ ਦਲ ਨੂੰ ਸਵਾਲ ਖੜ•ੇ ਕਰਨ 'ਤੇ ਮੋੜਵਾ ਹਮਲਾ ਕੀਤਾ ਤੇ ਆਖਿਆ ਕਿ ਇਹ ਕੈਪਟਨ ਅਮਰਿੰਦਰ ਸਿੰਘ ਸਨ ਜਿਸਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਸਵਾਲ ਖੜ•ੇ ਕੀਤੇ ਸਨ।

Body:
ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਜਿਸ ਵਿਚ ਉਹ ਆਖ ਰਹੇ ਹਨ ਕਿ ਕਰਤਾਰਪੁਰ ਸਾਹਿਬ ਲਾਂਘਾ ਪੰਜਾਬ ਵਿਚ ਅਤਿਵਾਦ ਫੈਲਾਉਣ ਦੀ ਆਈ ਐਸ ਆਈ ਦੀ ਸਾਜ਼ਿਸ਼ ਹੈ, ਮੀਡੀਆ ਨੂੰ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ ਸਮੇਤ ਪੰਜਾਬ ਦੇ ਮੰਤਰੀਆਂ ਤੇ ਅੱਠ ਵਿਧਾਇਕਾਂ, ਜਿਹਨਾਂ ਦੇ ਨਾਮ 'ਤੇ ਅੱਜ ਬਿਆਨ ਜਾਰੀ ਕੀਤਾ ਗਿਆ, ਨੂੰ ਆਖਿਆ ਕਿ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਸੁਣਨ ਅਤੇ ਫਿਰ 'ਨਾਨਕ ਨਾਮ ਲੇਵਾ ਸੰਗਤ' ਨੂੰ ਜਵਾਬ ਦੇਣ ਕਿ ਕਾਂਗਰਸ ਦੇ ਆਗੂ ਨੇ ਇਸ ਲਾਂਘੇ ਦਾ ਵਿਰੋਧ ਕਿਉਂ ਕੀਤਾ।         

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਅਕਾਲੀ ਦਲ ਸੀ ਜੋ ਲੰਬੇ ਸਮੇਂ ਤੋਂ ਇਹ ਮੁੱਦਾ ਉਠਾ ਰਿਹਾ ਹੈ ਤੇ ਇਸਨੇ ਕੇਂਦਰ ਕੋਲ ਇਹ ਮਾਮਲਾ ਉਠਾਇਆ ਜਿਸਨੇ ਸਿੱਖ ਭਾਵਨਾਵਾਂ ਦਾ ਸਤਿਕਾਰ ਪ੍ਰਵਾਨ ਕੀਤਾ ਤੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸਿੱਖ ਭਾਈਚਾਰੇ ਵਾਸਤੇ ਕੰਮ ਕੀਤਾ ਅਤੇ ਕਰਦਾ ਰਹੇਗਾ ਪਰ ਇਹ ਕਾਂਗਰਸ ਪਾਰਟੀ ਹੈ ਜੋ ਸਿੱਖਾ ਦੇ ਖਿਲਾਫ ਕੰਮ ਕਰਦੀ ਹੈ ਤੇ ਹਮੇਸ਼ਾ ਇਸਨੇ ਸਿੱਖਾਂ ਨਾਲ ਜੁੜੇ ਪ੍ਰਾਜੈਕਟਾਂ ਨੂੰ ਸਾਬੋਤਾਜ ਕਰਨ ਦਾ ਯਤਨ ਕੀਤਾ।

ਸ੍ਰੀ ਸਿਰਸਾ ਨੇ ਕਿਹਾ ਕਿ ਆਧਾਰਹੀਣ ਦੋਸ਼ ਲਾਉਣ ਤੋਂ ਪਹਿਲਾਂ ਇਹਨਾਂ ਮੰਰਤੀਆਂ ਤੇ ਵਿਧਾਇਕਾਂ ਨੂੰ 'ਨਾਨਕ ਨਾਮ ਲੇਵਾ ਸੰਗਤ' ਸਾਹਮਣੇ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਆਗੂ ਅਤੇ ਪਾਰਟੀ ਇਹ ਪ੍ਰਾਜੈਕਟ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਬਣਾਉਣ ਵਾਸਤੇ ਵਿਸ਼ਵ ਭਰ ਦੇ ਲੱਖਾਂ ਸਿੱਖ ਅਰਦਾਸਾਂ ਕਰ ਰਹੇ ਹਨ।

ਅਕਾਲੀ ਨੇਤਾ ਨੇ ਕਿਹਾ ਕਿ ਲੋਕ ਹੈਰਾਨ ਹਨ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਦੇ ਪਿੱਛੇ ਕਿਉਂ ਛੁੱਪ ਰਹੇ ਹਨ ਅਤੇ ਅਤੇ ਖੁਦ 'ਸੰਗਤ' ਸਾਹਮਣੇ ਪ੍ਰਵਾਨ ਨਹੀਂ ਰਹੇ ਕਿ ਉਹਨਾਂ ਨੇ ਗਲਤ ਬਿਆਨ ਜਾਰੀ ਕੀਤਾ ਜਿਸ ਨਾਲ ਲੱਖਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ 'ਨਾਨਕ ਨਾਮ ਲੇਵਾ ਸੰਗਤ' ਤੋਂ ਮੁਆਫੀ ਕਿਉਂ ਨਹੀਂ ਮੰਗ ਰਹੇ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.