ETV Bharat / state

High Price of Cancer Medicines : ਕੈਂਸਰ ਮਰੀਜ਼ਾਂ ਦੀ ਅੰਨ੍ਹੇਵਾਹ ਲੁੱਟ, ਕੈਂਸਰ ਸਪੈਸ਼ਲਿਸਟ ਡਾਕਟਰ ਕੋਲੋਂ ਸੱਚਾਈ ਸੁਣ ਕੇ ਹੋ ਜਾਓਗੇ ਹੈਰਾਨ

ਪੰਜਾਬ ਵਿਚ ਕੈਂਸਰ ਮਰੀਜ਼ਾਂ ਦੀ ਲਗਾਤਾਰ ਲੁੱਟ ਹੋ ਰਹੀ ਹੈ। ਕੈਂਸਰ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਨਾਂ 'ਤੇ ਕੈਂਸਰ ਮਰੀਜ਼ਾਂ ਦੀ ਛਿੱਲ ਲਾਹੀ ਜਾ ਰਹੀ ਹੈ। ਹਜ਼ਾਰਾਂ ਅਤੇ ਲੱਖਾਂ ਦਾ ਬਿੱਲ ਬਣਾ ਕੇ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਵੱਡੇ ਖੁਲਾਸੇ ਕੀਤੇ ਹਨ।

Cancer patients are getting expensive medicines in hospitals
ਹਸਪਤਾਲਾਂ ਵਿਚ ਕੈਂਸਰ ਮਰੀਜ਼ਾਂ ਦੀ ਹੋ ਰਹੀ ਅੰਨੇਵਾਹ ਲੁੱਟ; 40 ਰੁਪਏ ਦੀ ਗੋਲੀ 4000 ਦੀ, ਪੜ੍ਹੋ ਇਹ ਰਿਪੋਰਟ
author img

By

Published : Mar 16, 2023, 7:55 AM IST

Updated : Mar 16, 2023, 10:11 AM IST

High Price of Cancer Medicines : ਕੈਂਸਰ ਮਰੀਜ਼ਾਂ ਦੀ ਅੰਨ੍ਹੇਵਾਹ ਲੁੱਟ, ਕੈਂਸਰ ਸਪੈਸ਼ਲਿਸਟ ਡਾਕਟਰ ਕੋਲੋਂ ਸੱਚਾਈ ਸੁਣ ਕੇ ਹੋ ਜਾਓਗੇ ਹੈਰਾਨ

ਚੰਡੀਗੜ੍ਹ : ਪੰਜਾਬ ਦੇ ਕੁਝ ਖੇਤਰ ਅਜਿਹੇ ਹਨ, ਜਿਨ੍ਹਾਂ ਨੂੰ ਕੈਂਸਰ ਪ੍ਰਭਾਵਿਤ ਇਲਾਕਾ ਮੰਨਿਆਂ ਜਾਂਦਾ ਹੈ। ਕੈਂਸਰ ਦਾ ਇਲਾਜ ਕਰਵਾਉਣ ਲਈ ਪੰਜਾਬ 'ਚ ਵੱਡੇ-ਵੱਡੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਮਾਲਵਾ ਖੇਤਰ ਨੂੰ ਤਾਂ, ਪੰਜਾਬ ਦਾ 'ਕੈਂਸਰ ਬੈਲਟ' ਵੀ ਕਿਹਾ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਪੰਜਾਬ ਵਿਚ ਕੈਂਸਰ ਮਰੀਜ਼ਾਂ ਦੀ ਵੱਡੇ ਪੱਧਰ ਉੱਤੇ ਲਗਾਤਾਰ ਲੁੱਟ ਹੋ ਰਹੀ ਹੈ। ਕੈਂਸਰ ਦੀਆਂ ਦਵਾਈਆਂ ਅਤੇ ਟੀਕਿਆਂ ਦੇ ਨਾਂਅ ਉਤੇ ਕੈਂਸਰ ਮਰੀਜ਼ਾਂ ਦੀ "ਛਿੱਲ" ਲਾਹੀ ਜਾ ਰਹੀ ਹੈ ਅਤੇ ਹਜ਼ਾਰਾਂ ਅਤੇ ਲੱਖਾਂ ਦੇ ਬਿੱਲ ਬਣਾ ਕੇ ਪੈਸਿਆਂ ਦੀ ਵਸੂਲੀ ਕੀਤੀ ਜਾ ਰਹੀ ਹੈ। ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਖੁਲਾਸੇ ਕਰਦਿਆਂ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਦੀਆਂ ਕੀਮਤਾਂ ਕਈ ਗੁਣਾਂ ਵੱਧ ਕਰਕੇ ਵੇਚੀਆਂ ਜਾ ਰਹੀਆਂ ਹਨ ਜਿਸ ਪਿੱਛੇ ਵੱਡੇ ਅਫ਼ਸਰਾਂ ਤੋਂ ਲੈ ਕੇ ਮੰਤਰੀ ਵੀ ਸ਼ਾਮਲ ਹਨ। ਉਨ੍ਹਾਂ ਨੇ ਆਪ ਸਰਕਾਰ ਤੋਂ ਉਮੀਦ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ, ਤਾਂ ਜੋ ਆਪ ਸਰਕਾਰ ਬਦਲਾਅ ਦੀ ਗੱਲ ਕਰ ਰਹੀ ਹੈ, ਉਸ ਉੱਤੇ ਮੋਹਰ ਲੱਗ ਸਕੇ।

ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ 'ਚ ਇਹ ਮੁੱਦਾ ਚੁੱਕਿਆ। ਇਸ ਮਾਮਲੇ ਸਬੰਧੀ ਕੇਂਦਰੀ ਸਿਹਤ ਮੰਤਰੀ ਨੂੰ ਪੱਤਰ ਵੀ ਲਿਖਿਆ ਗਿਆ ਕਿ ਪੰਜਾਬ ਵਿਚ ਕੈਂਸਰ ਮਰੀਜ਼ਾਂ ਨੂੰ ਲੱਗਣ ਵਾਲਾ 700 ਦਾ ਟੀਕਾ 17000 ਵਿਚ ਲਗਾਇਆ ਜਾ ਰਿਹਾ ਹੈ ਅਤੇ 40 ਰੁਪਏ ਵਿਚ ਮਿਲਣ ਵਾਲੀ ਗੋਲੀ 4000 ਰੁਪਏ ਦੀ ਦਿੱਤੀ ਜਾ ਰਹੀ ਹੈ। ਪਰ, ਉਨ੍ਹਾਂ ਕਿਹਾ ਸਿਰਫ਼ ਪੱਤਰ ਲਿਖਣ ਨਾਲ ਹੱਲ ਹੋਣ ਵਾਲਾ ਨਹੀਂ ਹੈ।

ਕੈਂਸਰ ਦਾ ਇਲਾਜ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ : ਕੈਂਸਰ ਮਾਹਿਰਾਂ ਦੀ ਮੰਨੀਏ, ਤਾਂ ਕੈਂਸਰ ਦਾ ਇਲਾਜ ਪੰਜਾਬ ਵਿਚ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਰਿਹਾ ਹੈ। ਹੁਣ ਸਿਹਤ ਮੰਤਰੀ ਵੱਲੋਂ ਮੁੱਦਾ ਚੁੱਕਿਆ ਗਿਆ। ਇਸ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਪ੍ਰੀ ਸੈਸ਼ਨ ਮੀਟਿੰਗ ਕੀਤੀ ਸੀ ਜਿਸ ਵਿੱਚ ਕੈਂਸਰ ਨਾਲ ਸਬੰਧਿਤ ਮੈਡੀਕਲ ਇਕਾਈਆਂ ਵੱਲੋਂ ਹਿੱਸਾ ਲਿਆ ਗਿਆ। ਸਵਾਲ ਇਹ ਹੈ ਕਿ ਕੇਂਦਰੀ ਮੰਤਰੀ ਨੂੰ ਚਿੱਠੀ ਲਿਖਣ ਨਾਲ ਕੀ ਇਹ ਮਸਲਾ ਹੱਲ ਹੋ ਜਾਵੇਗਾ ? ਤੱਥ ਤਾਂ ਇਹ ਵੀ ਸਾਹਮਣੇ ਆਏ ਕਿ ਸਿਰਫ਼ ਕੈਂਸਰ ਦੀਆਂ ਦਵਾਈਆਂ ਹੀ ਨਹੀਂ, ਬਲਕਿ ਹੋਰ ਕਈ ਬਿਮਾਰੀਆਂ ਦਾ ਇਲਾਜ ਮਹਿੰਗਾ ਹੈ। ਇਨ੍ਹਾਂ ਦਵਾਈਆਂ ਉੱਤੇ ਐਮਆਰਪੀ ਤੋਂ ਜ਼ਿਆਦਾ ਰੇਟ ਵਸੂਲਿਆ ਜਾ ਰਿਹਾ ਹੈ। ਇਸ ਨਾਲ ਮਰੀਜ਼ ਵਿਚਾਰਾ ਕਰਜ਼ਾ ਲੈ ਕੇ ਇਲਾਜ ਕਰਵਾਉਣ ਲਈ ਮਜ਼ਬੂਰ ਹੋਇਆ ਹੈ।

ਪੰਜਾਬ ਵਿਚ ਕੈਂਸਰ ਦੀ ਸਮੱਸਿਆ ਕਿੰਨੀ : ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 7 ਸਾਲਾਂ ਵਿਚ ਪੰਜਾਬ ਅੰਦਰ ਢਾਈ ਲੱਖ ਤੋਂ ਜ਼ਿਆਦਾ ਮਰੀਜ਼ ਕੈਂਸਰ ਦੀ ਬਿਮਾਰੀ ਤੋਂ ਪੀੜਤ ਰਿਕਾਰਡ ਕੀਤੇ ਗਏ ਅਤੇ 1 ਲੱਖ 45 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ। ਸਾਲਾਨਾ 20 ਹਜ਼ਾਰ ਮਰੀਜ਼ਾਂ ਦੀ ਮੌਤ ਪੰਜਾਬ ਵਿਚ ਹੋ ਰਹੀ ਹੈ। ਕੈਂਸਰ ਦੇ ਮਰੀਜ਼ਾਂ ਨੂੰ ਲੱਖਾਂ ਰੁਪਏ ਆਪਣੇ ਇਲਾਜ ਉੱਤੇ ਖ਼ਰਚਣਾ ਪੈਂਦਾ ਹੈ।

ਇਹ ਵੀ ਪੜ੍ਹੋ : Laborers died due to suffocation: ਭੱਠੇ ਦੇ ਧੂੰਏਂ ਵਿੱਚ ਦਮ ਘੁੱਟਣ ਕਾਰਨ 5 ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਗੰਭੀਰ

ਕੈਂਸਰ ਦੇ ਇਲਾਜ ਲਈ ਲੋਕ ਹੋ ਰਹੇ ਕਰਜ਼ਾਈ : ਕੈਂਸਰ ਮਾਹਿਰ ਮਨਜੀਤ ਸਿੰਘ ਜੌੜਾ ਨੇ ਦੱਸਿਆ ਕਿ ਨੈਸ਼ਨਲ ਸਰਵੇ ਅਨੁਸਾਰ ਪਿੰਡਾਂ ਵਿਚ 84 ਫੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇਲਾਜ ਬਾਰੇ ਕੋਈ ਜਾਣਕਾਰੀ ਅਤੇ ਠੀਕ ਹੋਣ ਦੀ ਗਾਰੰਟੀ ਨਹੀਂ ਹੈ। ਇਸ ਕਰਕੇ 24-25 ਫ਼ੀਸਦੀ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਕਰਜ਼ਾ ਲੈਣਾ ਪੈਂਦਾ ਹੈ। ਸ਼ਹਿਰੀ ਮਰੀਜ਼ਾਂ ਦਾ ਵੀ ਇਹੀ ਹਾਲ ਹੈ, ਜਿਨ੍ਹਾਂ ਨੂੰ ਇਲਾਜ ਲਈ ਕੋਈ ਇੰਸ਼ੋਰੈਂਸ ਮਿਲਦੀ, ਉਹ ਹੀ 18 ਫ਼ੀਸਦੀ ਸ਼ਹਿਰ ਲੋਕ ਆਪਣੇ ਇਲਾਜ ਲਈ ਕਰਜ਼ਾ ਲੈਂਦੇ ਹਨ।

ਇਹ ਮੁੱਦਾ ਕਿਉਂ ਉੱਠਿਆ : ਕੈਂਸਰ ਸਪੈਸ਼ਲਿਸਟ ਡਾਕਟਰ ਮਨਜੀਤ ਸਿੰਘ ਜੌੜਾ ਨੇ ਦੱਸਿਆ ਕਿ 2013 ਵਿੱਚ ਉਹਨਾਂ ਵੱਲੋਂ ਇਕ ਰਿੱਟ ਵੀ ਪਾਈ ਗਈ ਸੀ ਕਿ ਦਵਾਈਆਂ ਦਾ ਰੇਟ ਐਮਆਰਪੀ ਤੋਂ ਜ਼ਿਆਦਾ ਨਾ ਵਸੂਲਿਆ ਜਾਵੇ। ਕੈਂਸਰ ਨਾਲ ਸਬੰਧਿਤ ਦਵਾਈਆਂ ਦੀ ਲੁੱਟ ਖ਼ਤਮ ਕਰਨ ਲਈ ਉਹਨਾਂ ਵੱਲੋਂ ਸੰਘਰਸ਼ ਵੀ ਕੀਤਾ ਗਿਆ, ਪਰ ਉਲਟਾ ਉਸ ਉੱਤੇ ਪਰਚੇ ਕਰਵਾ ਦਿੱਤੇ ਗਏ। ਉਨ੍ਹਾਂ ਕਿਹਾ ਇਸ ਵੱਡੇ ਘਪਲੇ ਵਿੱਚ ਮੰਤਰੀਆਂ ਤੋਂ ਲੈ ਕੇ ਅਫਸਰ ਤੱਕ ਮੌਜੂਦ ਹਨ। ਇਸੇ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ ਹੈ।

ਇਹ ਵੀ ਪੜ੍ਹੋ : Lawrence Bishnoi Interview: ਮੂਸੇਵਾਲਾ ਦੇ ਨਜ਼ਦੀਕੀਆਂ ਨੇ ਕਿਹਾ- ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਰਕਾਰ ਦੇ ਇਸ਼ਾਰੇ 'ਤੇ ਹੋਈ

ਕਈ ਵੱਧ ਪੈਸੇ ਲੈ ਕੇ ਕੈਂਸਰ ਮਰੀਜ਼ਾਂ ਦੀ ਹੋ ਰਹੀ ਲੁੱਟ : ਕੈਂਸਰ ਮਾਹਿਰ ਦੀ ਮੰਨੀਏ, ਤਾਂ ਇਹ ਵਰਤਾਰਾ ਆਮ ਨਹੀਂ ਹੈ। ਕੈਮਿਸਟ ਸਰਕਾਰਾਂ ਨੂੰ ਵੀ ਪੂਰਾ ਲਾਭ ਕਮਾ ਦੇ ਰਿਹਾ। ਇਸ ਲਈ ਅਜੇ ਤੱਕ ਇਸ ਮਸਲੇ ਨੂੰ ਸੁਲਝਾਇਆ ਨਹੀਂ ਜਾ ਸਕਿਆ। ਕੇਂਦਰ ਸਰਕਾਰ ਸਿੰਗਲ ਵਿੰਡੋ ਦੇ ਜ਼ਰੀਏ ਦਵਾਈਆ ਖ਼ਰੀਦੇ ਅਤੇ ਮਰੀਜ਼ਾਂ ਨੂੰ ਸਸਤੇ ਰੇਟਾਂ ਉੱਤੇ ਮੁਹੱਈਆ ਕਰਵਾਏ, ਤਾਂ ਜੋ ਦਵਾਈਆਂ ਦੇ ਨਾਮ ਉੱਤੇ ਹੋ ਰਹੀ ਲੁੱਟ ਬੰਦ ਹੋ ਸਕੇ।

Last Updated : Mar 16, 2023, 10:11 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.