ETV Bharat / state

ਪੀੜਤ ਪਰਿਵਾਰ ਨੂੰ ਮੁਆਵਜੇ ਦੇ ਨਾਂ 'ਤੇ ਮਨਾਉਣ ਆਏ ਕੈਪਟਨ ਦੇ ਵਜ਼ੀਰ - ਸਾਧੂ ਸਿੰਘ ਧਰਮਸੋਤ

ਐਸਸੀਐਸਟੀ ਕਮਿਸ਼ਨ ਦੇ ਤਹਿਤ 8 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਆਏ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਨੂੰ ਪੀੜਤ ਪਰਿਵਾਰ ਨੇ ਨਿਰਾਸ਼ ਕਰ ਖ਼ਾਲੀ ਹੱਥ ਮੋੜ ਦਿੱਤਾ ਗਿਆ।

ਫ਼ੋਟੋ
author img

By

Published : Nov 18, 2019, 10:49 AM IST

Updated : Nov 18, 2019, 12:43 PM IST

ਚੰਡੀਗੜ੍ਹ: ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਰਹਿਣ ਵਾਲੇ ਦਲਿਤ ਨੌਜਵਾਨ ਦੀ ਮੌਤ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਐਸਸੀਐਸਟੀ ਕਮਿਸ਼ਨ ਦੇ ਤਹਿਤ 8 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਆਏ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਨੂੰ ਪੀੜਤ ਪਰਿਵਾਰ ਨੇ ਨਿਰਾਸ਼ ਕਰ ਖ਼ਾਲੀ ਹੱਥ ਮੋੜ ਦਿੱਤਾ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਪਰਿਵਾਰ ਨੂੰ ਮਿਲਣ ਦੇ ਲਈ ਪੀਜੀਆਈ ਵਿਖੇ ਪੁੱਜੇ ਸਨ।

ਵੇਖੋ ਵੀਡੀਓ

ਹੋਰ ਪੜ੍ਹੋ: ਜਸਟਿਸ ਬੌਬਡੇ ਅੱਜ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕਣਗੇ ਸਹੁੰ

ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਸਮੇਤ ਕਈ ਸੰਸਥਾਵਾਂ ਤੇ ਕਈ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿੱਚ ਕਈ ਸਿਆਸੀ ਆਗੂ ਵੀ ਆ ਕੇ ਆਪਣਾ ਸਮਰਥਨ ਦੇ ਰਹੇ ਹਨ।

ਜ਼ਿਕਰਯੋਗ ਹੈ ਕਿ 37 ਸਾਲਾ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਉਸੀ ਦੇ ਪਿੰਡ ਦੇ 4 ਵਿਅਕਤੀਆਂ ਵੱਲੋਂ ਤਿੰਨ ਘੰਟੇ ਤੱਕ ਬੰਨ੍ਹ ਕੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਸੀ। ਇੰਨ੍ਹਾ ਹੀ ਨਹੀਂ ਬਲਕਿ ਕਥਿਤ ਦੋਸ਼ੀਆਂ ਨੇ ਪੀੜਤ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ ਅਤੇ ਪਾਣੀ ਮੰਗਣ 'ਤੇ ਉਸ ਨੂੰ ਬਾਥਰੂਮ ਵਿੱਚੋਂ ਲਿਆ ਕੇ ਪਿਸ਼ਾਬ ਪਿਲਾਇਆ ਸੀ। ਇਸ ਦੌਰਾਨ ਚੰਡੀਗੜ੍ਹ ਪੀਜੀਆਈ ਹਸਪਤਾਲ ਵਿੱਚ ਪੀੜਤ ਦੀ ਮੌਤ ਹੋ ਗਈ ਸੀ।ਪੁਲਿਸ ਨੇ ਚਾਰ ਕਥਿਤ ਮੁਲਜ਼ਮਾਂ ਰਿੰਕੂ, ਅਮਰਜੀਤ ਸਿੰਘ, ਲੱਕੀ ਉਰਫ਼ ਗੋਲੀ ਤੇ ਬੀਟਾ ਉਰਫ਼ ਬਿੰਦਰ ਖਿਲਾਫ ਮਾਮਲਾ ਦਰਜ ਕਰ ਕਾਬੂ ਕਰ ਲਿਆ ਹੈ।

Intro:ਐਸਸੀ ਐਸਟੀ ਕਮਿਸ਼ਨ ਦੇ ਤਹਿਤ ਅੱਠ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਆਏ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਨੂੰ ਪਰਿਵਾਰ ਵੱਲੋਂ ਨਿਰਾਸ਼ ਕਰ ਖ਼ਾਲੀ ਹੱਥ ਮੋੜ ਦਿੱਤਾ ਅਤੇ ਪੋਸਟਮਾਰਟਮ ਕਰਵਾਉਣ ਤੋਂ ਸਾਫ ਮਨਾਂ ਕਰ ਦਿੱਤਾ

Body:ਜਾਣਕਾਰੀ ਲਈ ਦੱਸ ਦੀਏ ਲਹਿਰਾਗਾਗਾ ਦੇ ਨੇੜਲੇ ਪਿੰਡ ਚਾਂਗਲੀ ਵਾਲਾ ਦੇ ਰਹਿਣ ਵਾਲੇ ਸੈਂਤੀ ਸਾਲਾ ਜਗਮੇਲ ਦੀ ਕੁੱਟਮਾਰ ਤੋਂ ਬਾਅਦ ਪੀਜੀਆਈ ਵਿੱਚ ਜ਼ੇਰੇ ਇਲਾਜ ਦੌਰਾਨ ਹੋਈ ਮੌਤ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਕਾਫੀ ਸੱਤੇ ਦੇ ਵਿੱਚ ਆ ਗਈ ਜਿੱਥੇ ਵਿਰੋਧੀ ਧਿਰ ਪਰਿਵਾਰ ਦੇ ਪਰਿਵਾਰ ਨੂੰ ਮਿਲਣ ਪੀਜੀਆਈ ਪਹੁੰਚ ਰਹੀਆਂ ਹਨ ਉਥੇ ਹੀ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਅੱਜ ਪਰਿਵਾਰ ਨੂੰ ਮਿਲਣ ਦੇ ਲਈ ਪੀਜੀਆਈ ਵਿਖੇ ਪੁੱਜੇ ਜਿੱਥੇ ਉਨ੍ਹਾਂ ਨੇ ਐਸਸੀਐਸਟੀ ਕਮਿਸ਼ਨ ਦੇ ਤਹਿਤ ਪਰਿਵਾਰ ਨੂੰ ਅੱਠ ਲੱਖ ਰੁਪਏ ਅਤੇ ਪੰਜ ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਪਰ ਪਰਿਵਾਰ ਵੱਲੋਂ ਸਾਫ ਮਨਾ ਕਰ ਦਿੱਤਾ ਕਿ ਇਹ ਐਲਾਨ ਤਾਂ ਪੁਲਿਸ ਮੁਲਾਜ਼ਮ ਵੀ ਸਾਂ ਪਹਿਲਾਂ ਹੀ ਕਰ ਚੁੱਕੇ ਹਨ ਅਤੇ ਐਸਸੀ ਐਸਟੀ ਐਸਟੀ ਕਮਿਸ਼ਨ ਦੇ ਡਾਇਰੈਕਟਰ ਵੀ ਇਹ ਐਲਾਨ ਕਰ ਚੁੱਕੇ ਹਨ ਪਰ ਸਾਡੀ ਮੰਗ ਤਾਂ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਅਤੇ ਪੰਜਾਹ ਲੱਖ ਰੁਪਏ ਦਾ ਮੁਆਵਜ਼ਾ ਹੈ ਜਿਸ ਤੋਂ ਬਾਅਦ ਕੈਪਟਨ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਨੂੰ ਪੀਜੀਆਈ ਤੋਂ ਮਾਯੂਸ ਹੋ ਕੇ ਵਾਪਸ ਮੁੜਨਾ ਪਿਆ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਹ ਦਾਇਰੇ ਦੇ ਵਿੱਚ ਬਣਦੇ ਹੋਏ ਹਨ ਅਤੇ ਕਾਨੂੰਨ ਦੇ ਮੁਤਾਬਿਕ ਐਸਸੀਐਸਟੀ ਕਮਿਸ਼ਨ ਦੇ ਜੋ ਸਵਾ ਅੱਠ ਲੱਖ ਰੁਪਏ ਬਣਦੇ ਹਨ ਉਹ ਪਰਿਵਾਰ ਨੂੰ ਦੇਣ ਦਾ ਐਲਾਨ ਕਰਨ ਆਏ ਹਨ ਪਰ ਪਰਿਵਾਰ ਨੇ ਮਨ੍ਹਾ ਕਰ ਦਿੱਤਾ ਉਨ੍ਹਾਂ ਨੇ ਨੌਕਰੀ ਦੇ ਸਵਾਲ ਉੱਪਰ ਕਿਹਾ ਕਿ ਦੇਖੋ ਇਹ ਮੁੱਖ ਮੰਤਰੀ ਨੇ ਫੈਸਲਾ ਲੈਣਾ ਹੈ ਉਹ ਜਦੋਂ ਪੰਜਾਬ ਆਉਣਗੇ ਤਾਂ ਪਰਿਵਾਰ ਦੀ ਜਿੰਨੀ ਜਾਈਦਾ ਮਦਦ ਹੋ ਸਕੀ ਕੀਤੀ ਜਾਵੇਗੀ ਨੌਕਰੀ ਕੋਈ ਵੱਡੀ ਗੱਲ ਨਹੀਂ ਓਧਰ ਦੂਜੇ ਪਾਸੇ ਮ੍ਰਿਤਕ ਦੀ ਪਤਨੀ ਮਨਜੀਤ ਨੇ ਦੱਸਿਆ ਕਿ ਉਹ ਉਨ੍ਹਾਂ ਸਮਾਂ ਪੋਸਟਮਾਰਟਮ ਨਹੀਂ ਕਰਵਾਉਣਗੇ ਜਿੰਨਾਂ ਸਮਾਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਭਾਵੇ ਮੁੱਖ ਮੰਤਰੀ ਇੱਕ ਮਹੀਨਾ ਨਾ ਆਉਣ ਉਹ ਇਸੇ ਤਰ੍ਹਾਂ ਹੀ ਬੈਠੇ ਰਹਿਣਗੇ

Conclusion:byte ਮਨਜੀਤ ਮ੍ਰਿਤਕ ਦੀ ਪਤਨੀ
ਸਾਧੂ ਸਿੰਘ ਧਰਮਸੋਤ ਕੈਪਟਨ ਦੇ ਵਜ਼ੀਰ
Last Updated : Nov 18, 2019, 12:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.