ਚੰਡੀਗੜ੍ਹ: ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਬਾਰੇ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਦੇ ਮਾਣਯੋਗ ਜੱਜ ਗੁਰਭਿੰਦਰ ਸਿੰਘ ਜੌਹਲ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਨੌਂ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਸਾਲ 2008 'ਚ ਅਮਨ ਅਰੋੜਾ ਤੇ 8 ਵਿਅਕਤੀਆਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਅਮਨ ਅਰੋੜਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਦੇਸ਼ ਦੀ ਨਿਆਇਕ ਪ੍ਰਣਾਲੀ 'ਤੇ ਸਾਨੂੰ ਪੂਰਾ ਯਕੀਨ ਹੈ। ਉਨ੍ਹਾਂ ਕਿਹਾ ਕਿ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਅਸੀਂ ਹਾਈ ਕੋਰਟ 'ਚ ਪਟੀਸ਼ਨ ਦਾਖਲ ਕਰਾਂਗੇ, ਜੋ ਵੀ ਮਾਣਯੋਗ ਉਚ ਅਦਾਲਤ ਦਾ ਫੈਸਲਾ ਆਵੇਗਾ ਤਾਂ ਅਸੀਂ ਮਨਜ਼ੂਰ ਕਰਾਂਗੇ।
'ਮੇਰੇ ਜੀਜਾ ਰਾਜਿੰਦਰ ਦੀਪਾ ਨੇ ਮੇਰੇ ਮਾਤਾ ਨੂੰ ਅੰਦਰ ਬੰਦ ਕਰਕੇ ਸੱਟ ਮਾਰਨ ਦੀ ਕੀਤੀ ਸੀ ਕੋਸ਼ਿਸ਼': ਇਸੇ ਦੌਰਾਨ ਉਨ੍ਹਾਂ ਦੱਸਿਆ ਕਿ 2008 'ਚ ਮੇਰੇ ਜੀਜਾ ਰਾਜਿੰਦਰ ਦੀਪਾ ਨੇ ਮੇਰੇ ਮਾਤਾ ਨੂੰ ਅੰਦਰ ਬੰਦ ਕਰਕੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਅਸੀਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਮੇਰੇ ਵੀ ਸੱਟਾਂ ਵੱਜੀਆਂ, ਮੇਰੇ ਸਿਰ ਵਿੱਚ ਟਾਂਕੇ ਵੀ ਲੱਗੇ ਸਨ ਅਤੇ ਕਈ ਦਿਨ ਹਸਪਤਾਲ ਵਿੱਚ ਦਾਖਲ ਵੀ ਰਿਹਾ ਸੀ। ਸਾਡੇ ਵੱਲੋਂ ਧਾਰਾ 308 ਤਹਿਤ ਪਰਚਾ ਦਰਜ ਕਰਵਾਇਆ ਗਿਆ ਸੀ।
'2012 ਦੀਆਂ ਚੋਣਾਂ ਤੋਂ ਪਹਿਲਾਂ ਸਾਡਾ ਆਪਸ ਵਿੱਚ ਹੋ ਗਿਆ ਸੀ ਰਾਜ਼ੀਨਾਮਾ': ਉਨ੍ਹਾਂ ਦੱਸਿਆ ਕਿ 2012 ਦੀਆਂ ਚੋਣਾਂ ਤੋਂ ਪਹਿਲਾਂ ਸਾਡਾ ਆਪਸ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਕਿਉਂਕਿ ਦੀਪਾ ਨੂੰ ਮਹਿਸੂਸ ਹੋਇਆ ਸੀ ਕਿ ਰਾਜ਼ੀਨਾਮਾ ਹੋਇਆ ਤਾਂ 2012 ਦੀਆਂ ਚੋਣਾਂ ਦੀ ਟਿਕਟ ਸਾਨੂੰ ਦੋਵਾਂ ਨੂੰ ਨਹੀਂ ਮਿਲੇਗੀ। ਜਦੋਂ ਮੈਨੂੰ ਟਿਕਟ ਮਿਲ ਗਈ ਤਾਂ ਉਹ ਰਾਜ਼ੀਨਾਮੇ ਤੋਂ ਮੁਕਰ ਗਿਆ। ਜਿਸ ਤੋਂ ਬਾਅਦ ਉਸਨੇ ਇਕ ਕੰਪਲੇਟ ਕਰ ਦਿੱਤੀ ਜਿਸ ਤੇ ਤਹਿਤ 'ਤੇ ਅੱਜ ਮਾਣਯੋਗ ਅਦਾਲਤ ਨੇ ਮੇਰੇ 85 ਸਾਲਾ ਮਾਤਾ ਜੀ ਸਣੇ ਸਾਨੂੰ 9 ਲੋਕਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ।
ਕੀ ਹੈ ਮਾਮਲਾ: ਸੰਗਰੂਰ ਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ 9 ਵਿਅਕਤੀਆਂ ਨੂੰ ਸੁਨਾਮ ਦੀ ਅਦਾਲਤ ਦੇ ਮਾਣਯੋਗ ਜੱਜ ਗੁਰਭਿੰਦਰ ਸਿੰਘ ਜੌਹਲ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਨੌਂ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਸਾਲ 2008 'ਚ ਅਮਨ ਅਰੋੜਾ ਤੇ 8 ਵਿਅਕਤੀਆਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ।
ਨੌਂ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਦੱਸਿਆ ਕਿ ਸਾਲ 2008 'ਚ ਅਮਨ ਅਰੋੜਾ ਤੇ 8 ਵਿਅਕਤੀਆਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ, ਜਿਸ 'ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ।
ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਕੀਤਾ ਅਦਾਲਤ ਦੇ ਫੈਸਲੇ ਦਾ ਸਵਾਗਤ: ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਜੱਜ ਨੇ ਅਮਨ ਅਰੋੜਾ ਤੇ ਹੋਰ ਵਿਅਕਤੀਆਂ ਨੂੰ ਦੋ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 15 ਸਾਲ ਬਾਅਦ ਇਨਸਾਫ਼ ਮਿਲਣ ਮਗਰੋਂ ਸ਼ਿਕਾਇਤ ਕਰਤਾ ਰਾਜਿੰਦਰ ਦੀਪਾ ਨੇ ਅਦਾਲਤ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਅਮਨ ਅਰੌੜਾ ਸਿਆਸੀ ਸ਼ਹਿ ਕਾਰਨ ਬਚਦੇ ਆ ਰਹੇ ਸਨ ਪਰ ਅੱਜ ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲੀ ਹੈ। ਅਮਨ ਅਰੋੜਾ ਨੂੰ ਵੱਖ-ਵੱਖ ਧਾਰਾਵਾਂ ਤਹਿਤ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਤੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ।
8 ਸਾਥੀਆਂ ਨਾਲ ਮਿਲ ਕੇ ਕੀਤਾ ਸੀ ਹਮਲਾ: ਅਮਨ ਅਰੋੜਾ ਨੇ ਆਪਣੇ 8 ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕੀਤਾ ਸੀ। ਪੁਲਿਸ 'ਤੇ ਸਿਆਸੀ ਦਬਾਅ ਬਣਾ ਕੇ ਮਾਮਲਾ ਦਰਜ ਨਹੀਂ ਹੋਣ ਦਿੱਤਾ ਗਿਆ, ਜਿਸ ਲਈ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ, ਹੁਣ ਇਸ ਮਾਮਲੇ 'ਚ ਉਨ੍ਹਾਂ ਨੂੰ ਇਨਸਾਫ਼ ਮਿਲ ਗਿਆ ਹੈ। ਇੱਕ ਵਿਅਕਤੀ ਦੀ ਮੌਤ ਪਹਿਲਾ ਹੀ ਹੋ ਚੁੱਕੀ ਹੈ।
- ਖਰੜ 'ਚ ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋ ਗੈਂਗਸਟਰ ਗ੍ਰਿਫਤਾਰ, ਇੱਕ ਦੀ ਲੱਤ 'ਚ ਲੱਗੀ ਗੋਲੀ
- Student died in school: ਸਕੂਲ ਵਿੱਚ ਬਾਸਕਟਬਾਲ ਖੇਡ ਰਹੇ ਵਿਦਿਆਰਥੀ ਦੀ ਕਿਸ ਤਰ੍ਹਾਂ ਹੋਈ ਮੌਤ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ
- ਕਾਂਗਰਸੀ ਆਗੂ ਭਾਰਤ ਭੂਸ਼ਣ ਆਸ਼ੂ ਦਾ ਪੰਜਾਬ 'ਚ 'ਆਪ' ਨਾਲ ਗਠਜੋੜ ਕਰਨ ਤੋਂ ਇਨਕਾਰ, ਕਿਹਾ- 'ਆਪ' ਨਾਲ ਗਠਜੋੜ ਕਰਨ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ
ਵਕੀਲ ਦਾ ਬਿਆਨ: ਇਸ ਮਾਮਲੇ ਉਤੇ ਰਾਜਿੰਦਰ ਦੀਪਾ ਦੇ ਵਕੀਲ ਨੇ ਕਿਹਾ ਕਿ ਭਾਵੇਂ ਕੇਸ 15 ਸਾਲ ਚਲਿਆ ਪਰ ਜਿੱਤ ਸੱਚ ਦੀ ਹੋਈ ਹੈ ਤੇ 9 ਦੋਸ਼ੀਆ ਨੂੰ ਸਜ਼ਾ ਦੇ ਨਾਲ ਜੁਰਮਾਨਾ ਵੀ ਲਗਾਇਆ ਹੈ। ਉਹਨਾਂ ਦੱਸਿਆ ਕਿ ਇੱਕ ਦੋਸ਼ੀ ਦੀ ਪਹਿਲਾਂ ਹੀ ਮੌਤ ਹੋ ਗਈ ਹੈ।
ਦੱਸ ਦੇਈਏ ਕਿ ਹਲਕਾ ਸੁਨਾਮ ਤੋਂ ਦੂਸਰੀ ਵਾਰ ਐਮਪੀ ਚੁਣੇ ਗਏ ਅਮਨ ਅਰੋੜਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ।