ਚੰਡੀਗੜ੍ਹ: ਜੇਕਰ ਮਨ ਵਿਚ ਜਜ਼ਬਾ ਹੋਵੇ ਤਾਂ ਉੱਚੇ ਤੋਂ ਉੱਚਾ ਮੁਕਾਮ ਵੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਵਿੱਚ ਕੋਈ ਖਾਮੀ ਵੀ ਉਸ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। ਅਜਿਹੇ ਹੀ ਆਪਣਾ ਸੁਪਨਾ ਸਾਕਾਰ ਕਰ ਵਿਖਾਇਆ ਹੈ ਨਜ਼ਦੀਕੀ ਪਿੰਡ ਪੱਤੋਂ ਦੀ ਰਹਿਣ ਵਾਲੀ ਵਿਦਿਆਰਥਣ ਹਰਲੀਨ ਕੌਰ ਨੇ, ਜੋ ਕਿ ਨੇਤਰਹੀਣ ਹੈ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਦੇ ਵਿੱਚ ਉਸ ਨੇ 97 ਫ਼ੀਸਦੀ ਨੰਬਰ ਪ੍ਰਪਾਤ ਕਰਕੇ ਹਰਲੀਨ ਕੌਰ ਟਾਪਰ ਬਣੀ ਹੈ।
ਹਰਲੀਨ ਕੌਰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿਤ ਇੰਸਟੀਚਿਊਟ ਫਾਰ ਦਿ ਬਲਾਈਂਡ ਵਿੱਚ ਪੜ੍ਹਦੀ ਹੈ, ਜਦੋਂ ਪਤਾ ਲੱਗਾ ਕਿ ਹਰਲੀਨ ਨੇ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ ਹੈ ਤਾਂ ਉਦੋਂ ਤੋਂ ਹੀ ਉਸ ਦੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦੀ ਘਰ ਵਿੱਚ ਰੌਣਕ ਲੱਗ ਗਈ ਅਤੇ ਵਾਰ-ਵਾਰ ਉਸ ਨੂੰ ਸਾਰੇ ਫੋਨ ਕਰਕੇ ਵੀ ਵਧਾਈਆਂ ਦੇ ਰਹੇ ਸੀ।
ਇਹ ਵੀ ਪੜੋ: ਸੱਠੀ ਮੂੰਗੀ ਨੇ ਮਾਨਸਾ ਦੇ ਕਿਸਾਨਾਂ ਦੇ ਕੀਤੇ ਵਾਰੇ-ਨਿਆਰੇ
ਇਸ ਮੌਕੇ ਗੱਲਬਾਤ ਕਰਦੇ ਹੋਏ ਹਰਲੀਨ ਕੌਰ ਨੇ ਕਿਹਾ ਕਿ ਉਹ ਜੱਜ ਬਣਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਹਮੇਸ਼ਾ ਹੀ ਉਸ ਨੂੰ ਸਾਥ ਮਿਲਿਆ। ਉਸ ਦੇ ਦਾਦਾ ਜੀ ਅਮਰੀਕ ਸਿੰਘ ਉਸ ਨੂੰ ਕਾਫੀ ਉਤਸ਼ਾਹਤ ਕਰਦੇ ਸਨ ਅਤੇ ਉਸ ਨੂੰ ਰੋਜ਼ ਪਿੰਡ ਤੋਂ ਚੰਡੀਗੜ੍ਹ ਛੱਡਣ ਵਾਸਤੇ ਤੇ ਲੈਣ ਲਈ ਵੀ ਜਾਂਦੇ ਸਨ। ਉਹ ਉਨ੍ਹਾਂ ਦੇ ਸੁਪਨੇ ਜ਼ਰੂਰ ਪੂਰੀ ਕਰੇਗੀ।