ਚੰਡੀਗੜ੍ਹ ਡੈਸਕ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਭਾਜਪਾ ਇਕਾਈ (Leaders Expelled From BJP) ਅਨੁਸ਼ਾਸਨੀ ਕਮੇਟੀ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮਿਲੇ ਸਬੂਤਾਂ ਦੇ ਆਧਾਰ ‘ਤੇ ਫੈਸਲਾ ਲੈਂਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਚਾਰ ਭਾਜਪਾ (Garhshankar Assembly of District Hoshiarpur) ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਹੈ। ਇਹ ਚਾਰੋਂ ਪਾਰਟੀ ਵਿੱਚੋਂ ਕੱਢ ਦਿੱਤੇ ਗਏ ਹਨ।
ਇਹ ਕੱਢੇ ਗਏ ਪਾਰਟੀ ਵਿੱਚੋਂ : ਜਾਣਕਾਰੀ ਮੁਤਾਬਿਕ ਜੀਵਨ ਗੁਪਤਾ ਨੇ ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਨਿਮਿਸ਼ਾ ਮਹਿਤਾ, ਦਲਵਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਦੀ ਧਾਰਾ XXV ਅਨੁਸਾਰ ਅਨੁਸ਼ਾਸਨ (Punjab state president Sunil Jakhar) ਦੀ ਉਲੰਘਣਾ ਦੇ ਦੋਸ਼ੀ ਪਾਏ ਗਏ ਹਨ ਅਤੇ ਇਸ ਤਰ੍ਹਾਂ ਅਨੁਸ਼ਾਸਨੀ ਕਮੇਟੀ ਨਾਲ ਸਲਾਹ-ਮਸ਼ਵਰਾ ਕਰਕੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਫੈਸਲੇ ਅਨੁਸਾਰ ਉਪਰੋਕਤ ਸਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ (Disciplinary Committee of Bharatiya Janata Party) ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਨੂੰ ਸੌਂਪੀਆਂ ਗਈਆਂ ਸਾਰੀਆਂ ਜ਼ਿੰਮੇਵਾਰੀਆਂ/ਕਾਰਜਾਂ, ਜੇਕਰ ਕੋਈ ਹੋਵੇ, ਉਸ ਤੋਂ ਵੀ ਮੁਕਤ ਕਰ ਦਿੱਤਾ ਗਿਆ ਹੈ।
- G20 Summit 2023: G20 ਸੰਮੇਲਨ 'ਚ ਆਉਣਗੇ ਅਮਰੀਕੀ ਰਾਸ਼ਟਰਪਤੀ, ਅੰਮ੍ਰਿਤਸਰ ਦੇ ਇਸ ਮਸ਼ਹੂਰ ਕਲਾਕਾਰ ਨੇ ਬਣਾਈ ਜੋਅ ਬਾਇਡਨ ਦੀ ਪੇਂਟਿੰਗ
- Khalistan Referendum Flag : ਬਠਿੰਡਾ ਕੋਟਫੱਤਾ ਸਟੇਸ਼ਨ ਦੀ ਦਿੱਲੀ-ਫਿਰੋਜ਼ਪੁਰ ਰੇਲ ਲਾਈਨ 'ਤੇ ਖਾਲਿਸਤਾਨ ਦਾ ਝੰਡਾ
- Khedan watan punjab diyan 2023: ਬਰਨਾਲਾ 'ਚ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਇਆ ਆਗਾਜ਼, ਖਿਡਾਰੀਆਂ ਨੇ ਕੀਤਾ ਹੁਨਰ ਦਾ ਪ੍ਰਦਰਸ਼ਨ
ਨਮਿਸ਼ਾ ਮਹਿਤਾ ਨੇ ਛੱਡੀ ਸੀ ਕਾਂਗਰਸ : ਦਰਅਸਲ ਹਲਕਾ ਗੜ੍ਹਸ਼ੰਕਰ ਤੋਂ ਕਾਂਗਰਸ ਦੀ ਸੀਨੀਅਰ ਆਗੂ ਮੈਡਮ ਨਮਿਸ਼ਾ ਮਹਿਤਾ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਹੱਥ ਫੜਿਆ ਸੀ। ਨਮਿਸ਼ਾ ਮਹਿਤਾ ਹਲਕੇ ਲੰਬੇ ਸਮੇਂ ਤੋਂ ਹਲਕੇ ਵਿੱਚ ਸਰਗਰਮ ਸਨ। ਕਾਂਗਰਸ ਨੇ ਲਿਸਟ ਜਾਰੀ ਕੀਤੀ ਤਾਂ ਉਨ੍ਹਾਂ ਨੂੰ ਉਮੀਦਵਾਰੀ ਨਹੀਂ ਦਿੱਤੀ ਗਈ, ਇਸ ਤੋਂ ਬਾਅਦ ਮਹਿਤਾ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਸੀ। ਇਹ ਵੀ ਯਾਦ ਰਹੇ ਕਿ ਨਮਿਸ਼ਾ ਮਹਿਤਾ ਲਗਾਤਾਰ ਗੜ੍ਹਸ਼ੰਕਰ ਹਲਕੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੇ ਨਾਲ ਨਾਲ ਭਾਜਪਾ ਦਾ ਪ੍ਰਚਾਰ ਕਰ ਰਹੇ ਸਨ।