ETV Bharat / state

ਜਥੇਦਾਰ ਬਿਆਨ ਨਾ ਦਿੰਦੇ, ਜੇ ਦਿੱਤਾ ਤਾਂ ਫ਼ਿਰ ਬਦਲਦੇ ਨਾ: ਬੀਰ ਦਵਿੰਦਰ

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸਵਾਰਤਾ ਕੀਤੀ ਗਈ। ਜਿਸ ਦੌਰਾਨ 2022 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਕਸਾਲੀਆਂ ਵੱਲੋਂ ਰਣਨੀਤੀ ਬਣਾਈ ਗਈ।

ਬੀਰ ਦਵਿੰਦਰ
ਬੀਰ ਦਵਿੰਦਰ
author img

By

Published : Jun 15, 2020, 9:50 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈੱਸਵਾਰਤਾ ਕੀਤੀ ਗਈ। ਜਿਸ ਦੌਰਾਨ 2022 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਟਕਸਾਲੀਆਂ ਵੱਲੋਂ ਰਣਨੀਤੀ ਬਣਾਈ ਗਈ। ਟਕਸਾਲੀਆਂ ਦਾ ਕਹਿਣਾ ਕਿ ਉਹ ਵੱਖ-ਵੱਖ ਪਾਰਟੀਆਂ ਨਾਲ ਤਾਲਮੇਲ ਕਾਇਮ ਕਰਕੇ ਤੀਜੀ ਧਿਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਰ ਦਵਿੰਦਰ ਸਿੰਘ ਨੇ ਜਥੇਦਾਰ ਸਣੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਥੇਦਾਰ ਦੇ ਕੋਲੋਂ ਧੱਕੇ ਨਾਲ ਖਾਲਿਸਤਾਨ ਵਾਲਾ ਬਿਆਨ ਦਿਵਾਇਆ ਤੇ ਉਸ ਤੋਂ ਬਾਅਦ ਬਿਆਨ ਬਦਲਿਆ ਵੀ ਗਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਵੀ ਜਵਾਬ ਦੇਣਾ ਪੈਣਾ ਜੋ ਹੁਣ ਤੱਕ ਚੁੱਪ ਬੈਠੇ ਹਨ।

ਵੀਡੀਓ

ਉੱਥੇ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਜਥੇਦਾਰ ਦੇ ਬਿਆਨ 'ਤੇ ਕਿਹਾ ਕਿ ਉਨ੍ਹਾਂ ਵੱਲੋਂ ਦੂਜਾ ਬਿਆਨ ਨੇ ਸਾਫ਼ ਕਰ ਦਿੱਤਾ ਕਿ ਇਹ ਬਿਆਨ ਕਿਸੇ ਸਿਆਸੀ ਲੀਡਰ ਦੇ ਕਹਿਣ ਤੇ ਨਹੀਂ ਦਿੱਤਾ ਗਿਆ। ਸੇਵਾ ਸਿੰਘ ਸੇਖਵਾਂ ਮੁਤਾਬਕ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਂਗਲਾਂ ਨਹੀਂ ਚੁੱਕਣੀਆਂ ਚਾਹੀਦੀਆਂ ਕਿਉਂਕਿ ਉਹ ਇੱਕ ਸਿਆਸੀ ਪਾਰਟੀ ਦੇ ਜਥੇਦਾਰ ਨਹੀਂ ਬਲਕਿ ਸਮੁੱਚੀ ਕੌਮ ਦੇ ਜਥੇਦਾਰ ਹਨ।

ਇਸ ਦੇ ਨਾਲ ਹੀ ਸੇਵਾ ਸਿੰਘ ਸੇਖਵਾਂ ਨੇ ਬੀਜੇਪੀ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਫੈਡਰਲ ਢਾਂਚੇ ਨੂੰ ਖ਼ਤਮ ਕਰਨ ਲੱਗੇ ਹੋਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.