ETV Bharat / state

Bikram Majithia on CM Mann: ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਉਤੇ ਬਿਕਰਮ ਮਜੀਠੀਆ ਦੀ ਟਿੱਪਣੀ, ਕਿਹਾ- "ਜੇ ਲੋਕਾਂ ਕੋਲੋਂ ਹੀ ਹੱਲ ਪੁੱਛਣਾ ਸੀ ਤਾਂ..." - ਡੇਰਾਬੱਸੀ

ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਵਿਗੜੇ ਹਾਲਾਤ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰੇ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੀਐਮ ਮਾਨ ਲੋਕਾਂ ਕੋਲੋਂ ਪੁੱਛ ਰਹੇ ਹਨ ਕਿ ਇਸ ਦਾ ਹੱਲ ਦੱਸੋ। ਇਸ ਵੀਡੀਓ ਨੂੰ ਟਵੀਟ ਉਤੇ ਸ਼ੇਅਰ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਿੱਪਣੀ ਕੀਤੀ ਹੈ।

Bikram Majithia's comment on the Chief Minister who came to meet the people
ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਉਤੇ ਬਿਕਰਮ ਮਜੀਠੀਆ ਦੀ ਟਿੱਪਣੀ
author img

By

Published : Jul 12, 2023, 5:31 PM IST

ਚੰਡੀਗੜ੍ਹ ਡੈਸਕ : ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤਕ ਪੰਜਾਬ ਵਿੱਚ ਬਣ ਰਹੇ ਹਾਲਾਤ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਹੁਣ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸ਼ੇਅਰ ਕਰ ਕੇ ਟਿੱਪਣੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦਿੱਲੀ ਦੀ ਟੀਮ ਨਾਲ ਗੱਲ ਕਰ ਕੇ ਉਨ੍ਹਾਂ ਦੇ ਇਸ਼ਤਿਹਾਰਾਂ ਦਾ ਹੱਲ ਕੱਢਣ ਲਈ ਕਿਹਾ ਹੈ। ਬਿਕਰਮ ਮਜੀਠੀਆ ਨੇ ਆਪਣੇ ਟਵੀਟ 'ਚ ਕਿਹਾ ਕਿ ਸੀਐਮ ਭਗਵੰਤ ਮਾਨ ਸਾਹਿਬ ਲੋਕਾਂ ਕੋਲੋਂ ਪਾਣੀ ਦਾ ਹੱਲ ਪੁੱਛ ਰਹੇ ਹਨ, ਜੇਕਰ ਲੋਕਾਂ ਨੇ ਹੀ ਹੱਲ ਕਰਨਾ ਸੀ ਤਾਂ ਉਹ ਤੁਹਾਨੂੰ ਕਿਉਂ ਪੁੱਛਦੇ।

  • CM @BhagwantMann ਸਾਬ ਕਹਿ ਰਹੇ ਆ ਤੁਸੀ ਇਸਦਾ ਹੱਲ ਦੱਸੋ ?
    ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਹੱਲ ਹੀ ਨੀ ਪਤਾ ? ਜੇ ਜਨਤਾ ਨੂੰ ਹੱਲ ਪਤਾ ਹੁੰਦਾ ਤਾਂ ਤਹਾਨੂੰ ਉਹਨਾਂ ਕਿਉਂ ਪੁੱਛਣਾ ਸੀ।
    ਤਹਾਨੂੰ ਇਸ਼ਤਿਹਾਰ ਦੇਣ ਦਾ ਹੱਲ ਪਤਾ ਹੈ? ਪਿੰਡਾਂ ਚ ਆਏ ਪਾਣੀ ਨਾਲ ਨਜਿੱਠਣ ਦਾ ਨਹੀਂ ਪਤਾ ? ਦਿੱਲੀ ਵਾਲੀ ਟੀਮ ਨੂੰ ਹੀ ਪੁੱਛ ਲਉ!!… pic.twitter.com/UlXcCkOFQU

    — Bikram Singh Majithia (@bsmajithia) July 12, 2023 " class="align-text-top noRightClick twitterSection" data=" ">

ਮਜੀਠੀਆ ਦਾ ਟਵੀਟ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਜਾਰੀ ਕਰਦਿਆਂ ਲਿਖਿਆ ਹੈ ਕਿ CM @BhagwantMann ਸਾਬ੍ਹ ਕਹਿ ਰਹੇ ਹਨ ਤੁਸੀਂ ਇਸਦਾ ਹੱਲ ਦੱਸੋ ? ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਹੱਲ ਹੀ ਨ੍ਹੀਂ ਪਤਾ ? ਜੇ ਜਨਤਾ ਨੂੰ ਹੱਲ ਪਤਾ ਹੁੰਦਾ ਤਾਂ ਤਹਾਨੂੰ ਉਹਨਾਂ ਕਿਉਂ ਪੁੱਛਣਾ ਸੀ। ਤਹਾਨੂੰ ਇਸ਼ਤਿਹਾਰ ਦੇਣ ਦਾ ਹੱਲ ਪਤਾ ਹੈ? ਪਿੰਡਾਂ ਵਿੱਚ ਆਏ ਪਾਣੀ ਨਾਲ ਨਜਿੱਠਣ ਦਾ ਨਹੀਂ ਪਤਾ ? ਦਿੱਲੀ ਵਾਲੀ ਟੀਮ ਨੂੰ ਹੀ ਪੁੱਛ ਲਉ!!

ਭਾਜਪਾ ਆਗੂ ਸੁਨੀਲ ਜਾਖੜ ਨੇ ਵੀ ਕੀਤੀ ਟਿੱਪਣੀ : ਇਸ ਤੋਂ ਪਹਿਲਾਂ ਸੁਨੀਲ ਜਾਖੜ ਵੀ ਮੁੱਖ ਮੰਤਰੀ ਮਾਨ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਬੀਤੇ ਸੋਮਵਾਰ ਉਨ੍ਹਾਂ ਨੇ ਟਵੀਟ ਕਰ ਕੇ ਮੁੱਖ ਮੰਤਰੀ ਦੇ ਹਰਿਆਣਾ ਦੌਰੇ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ ਪੰਜਾਬ ਪਾਣੀ ਵਿੱਚ ਡੁੱਬ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੋਟਾਂ ਲਈ ਹਰਿਆਣਾ ਵਿੱਚ ਘੁੰਮ ਰਹੇ ਹਨ। ਮੁੱਖ ਮੰਤਰੀ ਨੂੰ ਉਥੋਂ ਦੀ ਸਥਿਤੀ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ ਜਿਵੇਂ ਡੇਰਾਬੱਸੀ, ਮੋਹਾਲੀ ਅਤੇ ਰੋਪੜ ਦਾ ਦੌਰਾ ਕਰਨਾ ਚਾਹੀਦਾ ਸੀ, ਪਰ ਮੁੱਖ ਮੰਤਰੀ ਪੰਚਕੂਲਾ ਵਿੱਚ ਘੁੰਮ ਰਹੇ ਹਨ, ਜਿਸ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਦੀ ਤਰਜ਼ੀਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਹੀਂ ਸਗੋਂ ਹਰਿਆਣਾ ਦੀਆਂ ਚੋਣਾਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.