ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਪੰਜਾਬ ਬਜਟ ਦਾ ਅੱਜ ਚੌਥਾ ਦਿਨ ਹੈ ਜਿਸ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਵਿਧਾਨ ਸਭਾ ਦੇ ਬਾਹਰ ਤੇ ਅੰਦਰ ਹੰਗਾਮਾ ਜਾਰੀ ਹੈ। ਪੰਜਾਬ ਵਿਧਾਨ ਸਭਾ ਬਾਹਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਅਕਾਲੀ ਦਲ ਵਲੋਂ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਹੈ। ਉੱਥੇ ਹੀ ਬਾਹਰ ਆ ਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆਂ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਉੱਤੇ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼ ਲਗਾਏ ਹਨ।
ਮਜੀਠੀਆ ਨੇ ਸਦਨ ਦਾ ਵਾਕਆਊਟ ਕਰਦਿਆਂ ਬਾਹਰ ਆ ਕੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡੀ ਅਡਿਕਸ਼ਨ ਵਿੱਚ ਜਾਣ ਵਾਲੀਆਂ ਦਵਾਈਆਂ ਨੂੰ ਲੈ ਕੇ 200 ਕਰੋੜ ਦਾ ਘਪਲਾ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕੁਲਵੀਰ ਸਿੱਧੂ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ 5 ਕਰੋੜ ਦੀ ਦਵਾਈ ਡੀ ਐਡੀਕਸ਼ਨ ਸੈਂਟਰਾਂ ਦੇ ਵਿੱਚ ਨਹੀਂ ਪਹੁੰਚੀ ਜਿਸ ਨੂੰ ਲੈ ਕੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਘਪਲੇ ਬਾਰੇ ਸੈਕਟਰੀ ਦੀ ਕਾਰਵਾਈ ਦੀ ਮੰਗ ਕਰ ਚੁੱਕੇ ਹਨ। ਡੀ-ਅਡਿਕਸ਼ਨ ਵਿੱਚ ਸੈਂਟਰਾਂ 'ਚ ਦਵਾਈ ਨਾ ਪਹੁੰਚਾ ਕੇ ਇਲਾਜ ਕਰਵਾਉਣ ਲਈ ਆਏ ਬੱਚਿਆਂ ਨਾਲ ਨਾ ਇਨਸਾਫੀ ਕੀਤੀ ਜਾ ਰਹੀ ਹੈ।
ਬਲਬੀਰ ਸਿੰਘ ਸਿੱਧੂ ਨੇ ਸਦਨ ਵਿੱਚ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਾਉਣਗੇ। ਉਨ੍ਹਾਂ ਨੇ ਅਕਾਲੀ ਦਲ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਦਵਾਈ 35 ਰੁਪਏ ਦੀ ਮਿਲਦੀ ਸੀ ਤੇ ਕਾਂਗਰਸ ਸਰਕਾਰ 7 ਰੁਪਏ ਵਿੱਚ ਦੇ ਰਹੀ ਹੈ।
ਇਹ ਵੀ ਪੜ੍ਹੋ: Balakot airstrike: ਸਾਡਾ ਸੁਨੇਹਾ ਸੀ ਅੰਦਰ ਵੜ ਕੇ ਮਾਰਾਂਗੇ, ਭਾਵੇਂ ਤੁਸੀਂ ਕਿਤੇ ਵੀ ਹੋਵੇ ਜੋ ਕਿ ਸਫਲ ਹੋਇਆ: ਬੀਐਸ ਧਨੋਆ