ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਆਪ ਵਿਧਾਇਕਾਂ ਨੂੰ ਪੁਲਿਸ ਵੱਲੋਂ ਸਦਨ ਦੀ ਬੈਠਕ ਵਿੱਚ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਆਪ ਵਿਧਾਇਕਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਧੱਕਾ ਮੁੱਕੀ ਹੋ ਰਹੀ ਹੈ। ਜਾਣਕਾਰੀ ਮੁਤਾਬਕ ਬਿਜਲੀ ਬਿਲਾਂ ਦੀ ਅਰਥੀ ਲੈ ਕੇ ਸਦਨ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰਾਨ ਹਾਜ਼ਰ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਤੰਗ ਪੰਜਾਮੀ, ਟੇਢੀ ਪੱਗ, ਏਹ ਵੀ ਠੱਗ, ਓਹ ਵੀ ਠੱਗ ਦੇ ਨਾਅਰੇ ਲਾਏ।
ਭਗਵੰਤ ਮਾਨ ਅਤੇ ਸਮੂਹ ਆਪ ਦੇ ਮੈਂਬਰਾਂ ਇਸ ਧਰਨੇ ਉੱਤੇ ਟੈਡੀਬੀਅਰਾਂ ਦੇ ਉੱਤੇ ਕੈਪਟਨ ਅਤੇ ਸੁਖਬੀਰ ਬਾਦਲ ਦੀ ਫ਼ੋਟੋਆਂ ਲਾ ਕੇ ਬੈਠੇ ਹਨ।
ਭਗਵੰਤ ਮਾਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1 ਬੱਲਬ ਅਤੇ 2 ਪੱਖੇ ਚਲਾਉਣ ਉੱਤੇ 1 ਲੱਖ ਰੁਪਏ ਮਹੀਨੇ ਦਾ ਬਿਲ ਆ ਰਿਹਾ ਹੈ, ਇਹ ਤਾਂ ਨਿਰਾ ਧੱਕਾ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਵਿਧਾਨ ਸਭਾ ਦੇ ਬਾਹਰ ਤਾਇਨਾਤ ਪੁਲਿਸ ਆਮ ਆਦਮੀ ਪਾਰਟੀ ਨਾਲ ਕਾਫ਼ੀ ਧੱਕਾ-ਮੁੱਕੀ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਬੀਤੇ ਕੱਲ੍ਹ ਅਕਾਲੀ ਦਲ ਵੱਲੋਂ ਵਿਧਾਨ ਸਭਾ ਦੇ ਬਾਹਰ ਹੱਥਾਂ ਵਿੱਚ ਛੈਣੇ ਲੈ ਕੇ ਕਾਂਗਰਸ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।