ETV Bharat / state

ਵਿਵਾਦਿਤ ਕੋਠੀ ਦੇ ਮਾਮਲੇ 'ਚ ਗ੍ਰਿਫ਼ਤਾਰ ਪ੍ਰਾਪਰਟੀ ਡੀਲਰ ਨੂੰ ਜ਼ਮਾਨਤ - ਸ਼ਰਾਬ ਕਾਰੋਬਾਰੀ

ਸੈਕਟਰ 37 ਏ ਵਿੱਚ ਵਿਵਾਦਿਤ ਕੋਠੀ ਮਾਮਲੇ ਵਿੱਚ ਗ੍ਰਿਫ਼ਤਾਰ ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਹਾਲਾਂਕਿ ਉਸ ਦੇ ਭਰਾ ਸੌਰਵ ਗੁਪਤਾ ਅਤੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ 26 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਵਿਵਾਦਿਤ ਕੋਠੀ ਦੇ ਮਾਮਲੇ 'ਚ ਗ੍ਰਿਫ਼ਤਾਰ ਪ੍ਰਾਪਰਟੀ ਡੀਲਰ ਨੂੰ ਜ਼ਮਾਨਤ

author img

By

Published : May 19, 2021, 10:00 PM IST

ਚੰਡੀਗੜ੍ਹ :ਸੈਕਟਰ 37 ਏ ਵਿੱਚ ਵਿਵਾਦਿਤ ਕੋਠੀ ਮਾਮਲੇ ਵਿੱਚ ਗ੍ਰਿਫ਼ਤਾਰ ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਹਾਲਾਂਕਿ ਉਸ ਦੇ ਭਰਾ ਸੌਰਵ ਗੁਪਤਾ ਅਤੇ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਤੇ ਸੁਣਵਾਈ 26 ਮਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਤੋਂ ਵਿਵਾਦਿਤ ਕੋਠੀ ਖਰੀਦਣ ਵਾਲੇ ਸੌਰਵ ਗੁਪਤਾ ਦੇ ਭਰਾ ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਦੀ ਜ਼ਮਾਨਤ ਖਾਰਜ ਹੋ ਚੁੱਕੀ ਸੀ।

ਵਿਵਾਦਿਤ ਪ੍ਰਾਪਰਟੀ ਦੇ ਮਾਮਲੇ 'ਚ ਸ਼ਰਾਬ ਕਾਰੋਬਾਰੀ ਦੀ ਜ਼ਮਾਨਤ ਖਾਰਜ

ਮੁਲਜ਼ਮ ਮਨੀਸ਼ ਗੁਪਤਾ ਨੇ ਬੀਤੀ 9 ਮਾਰਚ ਨੂੰ ਨਿਆਇਕ ਹਿਰਾਸਤ 'ਚ ਜਾਣ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ ਜ਼ਮਾਨਤ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਐਫਆਈਆਰ ਵਿੱਚ ਉਸ ਦਾ ਨਾਂ ਨਹੀਂ ਹੈ ਪਰ ਉਸ ਨੂੰ ਸਿਰਫ਼ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿ ਉਹ ਪ੍ਰਾਪਰਟੀ ਖ਼ਰੀਦਣ ਵਾਲੇ ਸੌਰਭ ਗੁਪਤਾ ਦਾ ਭਰਾ ਹੈ। ਉਥੇ ਪੁਲਿਸ ਦਾ ਕਹਿਣਾ ਸੀ ਕਿ ਸੈਕਟਰ 37 ਦੀ ਵਿਵਾਦਿਤ ਪ੍ਰਾਪਰਟੀ ਦੇ ਬਾਰੇ ਮਨੀਸ਼ ਨੂੰ ਪੂਰੀ ਜਾਣਕਾਰੀ ਸੀ ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਖਾਰਜ ਕਰ ਦਿੱਤੀ ਸੀ ।ਜਾਣਕਾਰੀ ਦੇ ਮੁਤਾਬਕ ਸਿੰਗਲਾ ਨੇ ਕਰੀਬ ਦਸ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕੀਤੀ ਸੀ ਇਸ ਤੇ ਕੋਰਟ ਨੇ ਸੁਣਵਾਈ ਕਰਦੇ ਹੋਏ ਉਸ ਨੂੰ ਖਾਰਜ ਕਰ ਦਿੱਤਾ ।ਇਸ ਦੇ ਨਾਲ ਹੀ ਸਿੰਗਲਾ ਤੇ ਗ੍ਰਿਫ਼ਤਾਰੀ ਦੀ ਤਲਵਾਰ ਹਾਲੇ ਵੀ ਲਟਕੀ ਹੋਈ ਹੈ । ਗੁਪਤਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਤੋਂ ਖਾਰਜ ਹੋਣ ਤੋਂ ਬਾਅਦ ਦੋਵਾਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.