ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਛੇਤੀ ਹੀ ਵੱਡੀ ਰਾਹਤ ਮਿਲ ਸਕਦੀ ਹੈ।ਰੋਡਰੇਜ ਮਾਮਲੇ 'ਚ ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਦੀ ਰਿਹਾਈ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਨਵਜੋਤ ਸਿੱਧੂ ਨੂੰ ਜੇਲ੍ਹ ਵਿਚੋਂ ਰਿਹਾਅ ਕੀਤਾ ਜਾ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਜੇਲ੍ਹ ਅੰਦਰ ਚੰਗੇ ਆਚਰਣ ਸਦਕਾ 26 ਜਨਵਰੀ ਨੂੰ ਉਹਨਾਂ ਦੀ ਰਿਹਾਈ ਹੋ ਸਕਦੀ ਹੈ। Ashwini Sharma big statement Navjot Singh Sidhu
ਪੰਜਾਬ ਸਰਕਾਰ ਨਵਜੋਤ ਸਿੱਧੂ ਨੂੰ ਜ਼ਰੂਰ ਰਿਹਾਅ ਕਰੇ, ਅਸ਼ਵਨੀ ਸ਼ਰਮਾ:- ਇਸ ਉੱਤੇ ਸਿਆਸੀ ਪ੍ਰਤੀਕ੍ਰਿਆਵਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਨਵਜੋਤ ਸਿੱਧੂ ਦੀ ਰਿਹਾਈ 'ਤੇ ਬੋਲੇ ਹਨ। ਉਹਨਾਂ ਆਖਿਆ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਦਾ ਆਚਰਣ ਜੇਲ੍ਹ ਅੰਦਰ ਚੰਗਾ ਹੈ ਤਾਂ ਪੰਜਾਬ ਸਰਕਾਰ ਨੇ ਉਹਨਾਂ ਦੀ ਰਿਹਾਈ ਦਾ ਫ਼ੈਸਲਾ ਕਰਨਾ ਹੈ। ਜਿਸ ਕਰਕੇ ਪੰਜਾਬ ਸਰਕਾਰ ਨਵਜੋਤ ਸਿੱਧੂ ਨੂੰ ਜ਼ਰੂਰ ਰਿਹਾਅ ਕਰੇ।
34 ਸਾਲ ਪੁਰਾਣੇ ਮਾਮਲੇ 'ਚ ਸਜ਼ਾ ਕੱਟ ਰਹੇ ਸਿੱਧੂ:- ਦੱਸ ਦਈਏ ਕਿ 34 ਸਾਲ ਪੁਰਾਣੇ ਮਾਮਲੇ ਵਿਚ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਦਰਅਸਲ 1988 ਵਿਚ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ 'ਤੇ ਨਵਜੋਤ ਸਿੰਘ ਸਿੱਧੂ ਦੀ ਇਕ ਬਜ਼ੁਰਗ ਨਾਲ ਤਕਰਾਰ ਹੋਈ ਅਤੇ ਸਿੱਧੂ ਵੱਲੋਂ ਉਹਨਾਂ ਨੂੰ ਮੁੱਕਾ ਮਾਰਿਆ ਗਿਆ ਅਤੇ ਬਜ਼ੁਰਗ ਦੀ ਮੌਤ ਹੋ ਗਈ।
ਸਿੱਧੂ ਖ਼ਿਲਾਫ਼ ਪੀੜਤ ਪਰਿਵਾਰ ਨੇ ਲੰਬੀ ਲੜਾਈ ਲੜੀ:- ਇਸ ਮਾਮਲੇ ਵਿਚ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਲੰਬੀ ਕਾਨੂੰਨੀ ਲੜਾਈ ਲੜੀ ਅਤੇ 34 ਸਾਲ ਬਾਅਦ ਸਿੱਧੂ ਨੂੰ ਜੇਲ੍ਹ ਹੋਈ। ਹਾਲਾਂਕਿ ਇਸ ਤੋਂ ਪਹਿਲਾਂ ਸਿੱਧੂ ਨੂੰ ਗੈਰ ਇਰਾਦਾ ਹੱਤਿਆ ਕਰਾਰ ਦੇ ਕੇ ਬਰੀ ਕਰ ਦਿੱਤਾ ਸੀ। ਪਰ ਰਿਵੀਊ ਪਟੀਸ਼ਨ ਦੌਰਾਨ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਮਈ ਤੋਂ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹਨ।
ਸੀ.ਐਮ ਮਾਨ ਨਾਲ ਸਿੱਧੂ ਦੀ ਪੁਰਾਣੀ ਜਾਣ ਪਛਾਣ ! ਇਹ ਵੀ ਸੁਣਨ ਵਿਚ ਆਇਆ ਹੈ ਕਿ ਨਵਜੋਤ ਸਿੱਧੂ ਦੀ ਸੀ.ਐਮ ਮਾਨ ਦੇ ਨਾਲ ਪੁਰਾਣੀ ਸਾਂਝ ਹੈ। ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਮੇਡੀਅਨ ਦੇ ਤੌਰ 'ਤੇ ਆਪਣਾ ਜਾਣੇ ਜਾਂਦੇ ਸਨ ਤਾਂ ਉਸ ਸਮੇਂ ਇੱਕੀ ਨਿੱਜੀ ਚੈਨਲ ਦੇ ਕਾਮੇਡੀ ਸ਼ੋਅ ਵਿਚ ਦੋਵਾਂ ਨੇ ਇਕੱਠਿਆਂ ਕੰਮ ਕੀਤਾ। ਜਿਸ ਵਿੱਚ ਨਵਜੋਤ ਸਿੱਧੂ ਉਸ ਸ਼ੋਅ ਵਿਚ ਜੱਜ ਸਨ ਅਤੇ ਮਾਨ ਉਸ ਸ਼ੋਅ ਦੇ ਕੰਟੈਸਟੈਂਟ ਸਨ।
ਭਗਵੰਤ ਮਾਨ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਵਧੀਆਂ ਸਬੰਧ:- ਇਸ ਤੋਂ ਇਲਾਵਾ ਕਈ ਵਾਰ ਮੀਡੀਆ ਸਾਹਮਣੇ ਵੀ ਭਗਵੰਤ ਮਾਨ ਜ਼ਿਕਰ ਕਰ ਚੁੱਕੇ ਹਨ ਕਿ ਸਿੱਧੂ ਉਹਨਾਂ ਗੁਰੂ ਹਨ ਅਤੇ ਉਹ ਸਿੱਧੂ ਦੀ ਬਹੁਤ ਇਜ਼ਤ ਕਰਦੇ ਹਨ। ਨਵਜੋਤ ਸਿੱਧੂ ਵੀ ਸੀ.ਐਮ ਦੀ ਤਾਰੀਫ਼ ਕਰ ਚੁੱਕੇ ਹਨ। ਹੁਣ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦੋਵਾਂ ਵਿਚਲੀ ਇਹ ਸਾਂਝ ਸਿੱਧੂ ਦੀ ਰਿਹਾਈ ਦਾ ਸਬੱਬ ਬਣ ਸਕਦੀ ਹੈ।
ਇਹ ਵੀ ਪੜੋ:- ਪੰਜਾਬ ਵਿਚ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਭੜਕੀ ਭਾਜਪਾ