ਚੰਡੀਗੜ੍ਹ: ਸਪੈਸ਼ਲਿਸਟਾਂ ਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਵੱਡੀ ਗਿਣਤੀ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 63 ਸਪੈਸ਼ਲਿਸਟਾਂ ਤੇ 235 ਪੈਰਾ-ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ।
ਇਸ ਮੌਕੇ 'ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਤਵਵ ਨਾਲ ਵੱਡੀ ਗਿਣਤੀ ਨਾਲ ਭਰਤੀ ਕੀਤੀ ਹੈ। ਇਸ ਦੇ ਅਧੀਨ 23 ਗਾਇਨਾਕਾਲੋਜਿਸਟ (ਔਰਤਾਂ ਦੇ ਰੋਗਾਂ ਦੇ ਮਾਹਿਰ), 18 ਪੈਡਿਆਟ੍ਰੀਸ਼ਨ (ਬੱਚਿਆ ਦੇ ਡਾਕਟਰ), 12 ਮੈਡੀਸਨ, 5 ਸਰਜਨ, ਤੇ 5 ਸਾਈਕਾਈਟ੍ਰਿਸਟ (ਮਨੋਰੋਗਾਂ ਦੇ ਮਾਹਿਰ) ਨੂੰ ਨਿਯੁਕਤੀ ਦੇ ਪੱਤਰ ਦਿੱਤੇ।
ਇਹ ਵੀ ਪੜ੍ਹੋ: ਬਕਸਰ ਗਰੁੱਪ ਦੇ ਮੈਂਬਰ ਨੂੰ ਰੂਪਨਗਰ ਪੁਲਿਸ ਨੇ ਕੀਤਾ ਕਾਬੂ
ਉਨ੍ਹਾਂ ਨਿਯੁਕਤੀ ਪੱਤਰ ਦਿੰਦਿਆਂ ਡਾਇਰੈਕਟਰ ਐਨ.ਐਚ.ਐਮ ਨੂੰ ਸਪੈਸ਼ਲਿਸਟਾਂ ਦੇ ਘਰ ਦੇ ਨੇੜੇ ਦੇ ਸਟੇਸ਼ਨ ਜਾਰੀ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਡਾਕਟਰ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਸੱਕਣਗੇ।
ਇਸ ਸਮਾਗਮ ਵਿੱਚ ਸਪੈਸ਼ਲਿਟਾਂ ਤੋਂ ਇਲਾਵਾ 13 ਸਾਈਕਾਲੋਜਿਸਟ (ਮਨੋਵਿਗਿਆਨੀ), 33 ਟੀ.ਬੀ. ਹੈਲਥ ਵਿਜ਼ੀਟਰ, 35 ਫਾਰਮਾਸਿਸਟ, 29 ਲੈਬ ਟਕਨੀਸ਼ੀਅਨ, 34 ਸੀਨਅਰ ਟ੍ਰੀਟਮੈਂਟ ਸੁਪਰਵਾਈਜ਼ਰ ਤੇ 91 ਕੰਪਿਊਟਰ ਅਪਰੇਟਰਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਉਕਤ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਪਾਰਦਰਸੀ ਤਰੀਕੇ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਲਗਭਗ 4,000 ਦੇ ਕਰੀਬ ਮੈਡੀਕਲ ਤੇ ਪੈਰਾਮੈਡੀਕਲ ਅਤੇ ਹੋਰ ਕਲੈਰੀਕਲ ਅਤੇ ਮਿਨੀਸਟਰੀਅਲ ਸਟਾਫ ਦੀ ਭਰਤੀ ਵੀ ਕੀਤੀ ਜਾ ਚੁੱਕੀ ਹੈ ਜਿਸ ਨਾਲ ਹਸਪਤਾਲਾਂ ਦੀ ਕਾਰਗੁਜ਼ਾਰੀ ਵਿੱਚ ਵਿਆਪਕ ਪੱਧਰ 'ਤੇ ਸੁਧਾਰ ਹੋਇਆ ਹੈ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਭਾਰਤ ਸਰਕਾਰ ਵੱਲੋਂ 2023 ਤੱਕ ਕੁੱਲ 2950 ਸਬ-ਸੈਂਟਰਾਂ ਨੂੰ ਹੈਲਥ ਅਤੇ ਵੈਲਨੈਸ ਸੈਂਟਰਾਂ ਵੱਜੋਂ ਤਬਦੀਲ ਕਰਨ ਦਾ ਟੀਚਾ ਦਿੱਤਾ ਹੈ। ਸਰਕਾਰ ਦੇ ਉੱਦਮਾਂ ਸਦਕਾ ਇਹ ਟੀਚਾ ਸਾਲ 2021 ਤੱਕ ਪੂਰਾ ਕਰ ਲਿਆ ਜਾਵੇਗਾ।
ਇਸ ਲਈ 1000 ਕਮਿਊਨਿਟੀ ਹੈਲਥ ਅਫਸਰ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਵੀ ਦਿੱਤਾ ਜਾ ਚੁੱਕਾ ਹੈ ਅਤੇ 900 ਦੇ ਕਰੀਬ ਕਮਿਊਨਿਟੀ ਹੈਲਥ ਅਫਸਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਦਸੰਬਰ 2019 ਤੱਕ 700 ਹੋਰ ਕਮਿਊਨਿਟੀ ਹੈਲਥ ਅਫਸਰਾਂ ਦਾ ਕੋਰਸ ਪੂਰਾ ਹੋਣ ਉਪਰੰਤ ਭਰਤੀ ਕੀਤੀ ਜਾਵੇਗੀ।