ETV Bharat / state

ਪਲਾਸਟਿਕ ਵੰਡਦਾ ਹੈ ਕੈਂਸਰ, ਮੱਧਮ ਜ਼ਹਿਰ ਬਣ ਸਰੀਰ ਨੂੰ ਹੌਲੀ ਹੌਲੀ ਕਰਦਾ ਹੈ ਖ਼ਤਮ !

ਪਲਾਸਟਿਕ ਨਾਲ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਥੈਲੀਆਂ, ਪਾਲੀਥੀਨ ਅਤੇ ਹੋਰ ਪਲਾਸਟਿਕ ਦੀਆਂ ਵਸਤਾਂ ਨੂੰ ਡਿਸਪੋਜ਼ ਹੋਣ ਲਈ ਕਈ ਸਾਲ ਲੱਗ ਜਾਂਦੇ ਹਨ ਅਤੇ ਇਸ ਵਿਚੋਂ ਖ਼ਤਰਨਾਕ ਕੈਮੀਕਲ ਰਿੱਸਦੇ ਹਨ ਜਿਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਦਾ ਨਤੀਜਾ ਮੌਤ ਵੀ ਹੋ ਸਕਦੀ ਹੈ। ਪੜੋ ਪੂਰੀ ਖਬਰ...

ਪਲਾਸਟਿਕ ਵੰਡਦਾ ਹੈ ਕੈਂਸਰ
ਪਲਾਸਟਿਕ ਵੰਡਦਾ ਹੈ ਕੈਂਸਰ
author img

By

Published : Jun 3, 2023, 7:22 PM IST

ਚੰਡੀਗੜ੍ਹ: ਬਜ਼ਾਰਾਂ 'ਚ ਪਲਾਸਟਿਕ ਦੇ ਵੰਨ ਸੁਵੰਨੇ ਡੱਬੇ ਅਤੇ ਬੈਗ ਮੌਜੂਦ ਹਨ। ਹਰ ਕਿਤੇ ਪਲਾਸਟਿਕ ਕਿਸੇ ਨਾ ਕਿਸੇ ਰੂਪ ਵਿਚ ਵੇਖਣ ਨੂੰ ਮਿਲਦਾ ਹੈ। ਪਲਾਸਟਿਕ ਦੇ ਬੈਗ ਲਿਫ਼ਾਫੇ ਅਤੇ ਪਲਾਸਟਿਕ ਦੇ ਡੱਬਿਆਂ ਵਿਚ ਬੰਦ ਪਿਆ ਭੋਜਨ, ਪਲਾਸਟਿਕ ਦੀਆਂ ਬੋਤਲਾਂ ਵਿਚ ਪਾਣੀ ਅਸੀਂ ਫਰਿੱਜ ਵੀ ਠੰਢਾ ਕਰਨ ਲਈ ਰੱਖਦੇ ਹਾਂ। ਸਾਡੀ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿਚ ਪਲਾਸਟਿਕ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਵਿਚ ਵਰਤਦੇ ਹੀ ਹਾਂ। ਹਾਰਵਰਡ ਯੂਨੀਵਰਸਿਟੀ ਦੀ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਪਲਾਸਟਿਕ ਸਾਡੀ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ ਅਤੇ ਇਸ ਨਾਲ ਕੈਂਸਰ ਦਾ ਖ਼ਤਰਾ ਵੱਧਦਾ ਹੈ। ਪਲਾਸਟਿਕ ਦੇ ਖ਼ਤਰਿਆਂ ਨੂੰ ਭਾਂਪਦਿਆਂ ਪਲਾਸਟਿਕ ਬੈਨ ਕਰਨ ਦੇ ਫ਼ੈਸਲੇ ਕਈ ਵਾਰ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋਂ ਲਏ ਗਏ। ਪਲਾਸਟਿਕ ਵਿਚਲੇ ਕੁਝ ਰਸਾਇਣ ਬਹੁਤ ਖ਼ਤਰਨਾਕ ਹੁੰਦੇ ਹਨ ਜੋ ਭੋਜਨ ਵਿਚ ਮਿਲਕੇ ਉਸਨੂੰ ਜ਼ਹਿਰੀਲਾ ਬਣਾ ਦਿੰਦੇ ਹਨ। ਪਲਾਸਟਿਕ ਇੱਕ ਪੌਲੀਮਰ ਹੈ ਇਹ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਕਲੋਰਾਈਡ ਦਾ ਬਣਿਆ ਹੁੰਦਾ ਹੈ। ਇਸ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਪਲਾਸਟਿਕ ਇਕ ਗੰਭੀਰ ਮਸਲਾ
ਪਲਾਸਟਿਕ ਇਕ ਗੰਭੀਰ ਮਸਲਾ

ਖ਼ਤਰਨਾਕ ਕੈਮੀਕਲ ਪੈਦਾ ਕਰਦਾ ਹੈ ਪਲਾਸਟਿਕ : ਪਲਾਸਟਿਕ ਵਾਤਾਵਰਣ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਥੈਲੀਆਂ, ਪਾਲੀਥੀਨ ਅਤੇ ਹੋਰ ਪਲਾਸਟਿਕ ਦੀਆਂ ਵਸਤਾਂ ਨੂੰ ਡਿਸਪੋਜ਼ ਹੋਣ ਲਈ ਕਈ ਸਾਲ ਲੱਗ ਜਾਂਦੇ ਹਨ ਅਤੇ ਇਸ ਵਿਚੋਂ ਖ਼ਤਰਨਾਕ ਕੈਮੀਕਲ ਰਿੱਸਦੇ ਹਨ ਜਿਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸਦਾ ਨਤੀਜਾ ਮੌਤ ਵੀ ਹੋ ਸਕਦੀ ਹੈ। ਪਲਾਸਟਿਕ ਦੇ ਪਦਾਰਥਾਂ ਦੀ ਰੀਸਾਈਕਲਿੰਗ ਦੀ ਦਰ ਲਗਭਗ 5% ਹੈ ਜੋ ਕਿ ਬਹੁਤ ਘੱਟ ਹੈ। ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ ਹਰ ਸਾਲ 3.5 ਮਿਲੀਅਨ ਟਨ ਪਲਾਸਟਿਕ ਭਾਰਤ ਵਿਚ ਪੈਦਾ ਹੋ ਰਿਹਾ ਹੈ ਅਗਲੇ 5 ਸਾਲਾਂ ਵਿਚ ਇਸਦਾ ਉਤਪਾਦਨ ਦੁੱਗਣਾ ਹੋਣ ਦੀ ਉਮੀਦ ਹੈ।

ਪਲਾਸਟਿਕ ਨਾਲ ਪੈਂਦਾ ਹੁੰਦੀਆਂ ਨੇ ਇਹ ਸਮੱਸਿਆਵਾਂ

ਪਲਾਸਟਿਕ ਦੀ ਵਰਤੋਂ ਨਾਲ ਵੱਧਦਾ ਹੈ ਕੈਂਸਰ ਦਾ ਖ਼ਤਰਾ: ਪਲਾਸਟਿਕ ਵਿਚ ਅਜਿਹੇ ਹਾਨੀਕਾਰਕ ਰਸਾਈਣਿਕ ਤੱਤ ਹੁੰਦੇ ਹਨ ਜੋ ਸਰੀਰ ਵਿਚ ਕੈਂਸਰ ਦੇ ਟੀਸ਼ੂ ਪੈਦਾ ਕਰਦੇ ਹਨ। ਪਲਾਸਟਿਕ ਵਿਚ ਬੀਪੀਏ ਨਾਮੀ ਰਸਾਇਣ ਸਾਰੇ ਸਰੀਰ ਵਿਚ ਜ਼ਹਿਰੀਲੀ ਪ੍ਰਕਿਰਿਆ ਦਾ ਨਿਕਾਸ ਕਰਦੇ ਹਨ। ਜੋ ਕਿ ਜ਼ਿਆਦਾਤਰ ਪਲਾਸਟਿਕ ਦੀਆਂ ਬੋਤਲਾਂ ਵਿਚ ਪਾਇਆ ਜਾਂਦਾ ਹੈ। ਜਿਸ ਦਾ ਹੈਵੀ ਮੈਟਲ ਅਤੇ ਭਾਰੀ ਰਸਾਇਣ ਸਰੀਰ ਵਿਚ ਕੈਂਸਰ ਦਾ ਕਾਰਨ ਬਣਦਾ ਹੈ। ਇਸ ਕੈਮੀਕਲ ਦਾ ਅਸਰ ਹਰ ਉਮਰ ਵਰਗ ਦੇ ਲੋਕਾਂ ਤੱਕ ਹੁੰਦਾ ਹੈ। ਪਲਾਸਟਿਕ ਵਿਚ ਮੌਜੂਦ ਟੌਕਸਿਨ ਕਾਰਨ ਪਹਿਲਾ ਵਿਅਕਤੀ ਦਮੇ ਦੀ ਸਮੱਸਿਆ ਤੋਂ ਪੀੜਤ ਹੁੰਦਾ ਹੈ, ਜਿਸ ਵਿਚ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਅਤੇ ਦੂਜਾ ਪਲਮਨਰੀ ਕੈਂਸਰ ਹੁੰਦਾ ਹੈ। ਜਦੋਂ ਵੀ ਪਲਾਸਟਿਕ ਨੂੰ ਸਾੜਿਆ ਜਾਂਦਾ ਹੈ ਤਾਂ ਇਹ ਜ਼ਹਿਰੀਲੀ ਗੈਸ ਛੱਡਦਾ ਹੈ ਜੋ ਅਸੀਂ ਸਾਹ ਲੈਂਦੇ ਹਾਂ ਅਤੇ ਇਸ ਨਾਲ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ। ਪਲਾਸਟਿਕ ਦੇ ਸਮਝਦਿਆਂ ਕੇਂਦਰ ਸਰਕਾਰ ਨੇ ਵੀ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਬੈਨ ਲਗਾਇਆ ਹੈ।

ਪਲਾਸਟਿਕ ਨਾਲ ਹੋਰ ਕਈ ਬਿਮਾਰੀਆਂ ਦਾ ਖ਼ਤਰਾ: ਪਲਾਸਟਿਕ 'ਤੇ ਕੀਤੀਆਂ ਕਈ ਖੋਜਾਂ ਵਿਚ ਸਾਹਮਣੇ ਆਇਆ ਹੈ ਕਿ ਪਲਾਸਟਿਕ ਵਿਚਲਾ ਬੀਪੀਏ ਰਸਾਇਣ ਬਲੱਡ ਪ੍ਰੈਸ਼ਰ, ਸ਼ੂਗਰ ਦਿਲ ਦੀਆਂ ਬਿਮਾਰੀਆਂ, ਹਾਰਮੋਨ ਦਾ ਸੰਤੁਲਨ ਵਿਗੜ ਸਕਦਾ ਹੈ। ਪਲਾਸਟਿਕ ਨੂੰ ਧੀਮਾ ਜ਼ਹਿਰ ਵੀ ਕਿਹਾ ਜਾਂਦਾ ਹੈ ਜੋ ਹੌਲੀ ਹੌਲੀ ਸਰੀਰ ਦਾ ਅੰਦਰੂਨੀ ਢਾਂਚਾ ਖਰਾਬ ਕਰ ਦਿੰਦਾ ਹੈ। ਇਸ ਨਾਲ ਪਾਚਨ ਸ਼ਕਤੀ ਅਤੇ ਪ੍ਰਜਨਨ ਪ੍ਰਕਿਰਿਆ 'ਤੇ ਵੀ ਬੁਰਾ ਅਸਰ ਪੈਂਦਾ ਹੈ। ਬੱਚਿਆਂ ਵਿਚ ਮਾਨਸਿਕ ਵਿਕਾਰ ਅਤੇ ਪ੍ਰਸਟੇਟ ਗ੍ਰੰਥੀ ਵਿਚ ਪਲਾਸਟਿਕ ਵਿਗਾੜ ਪੈਦਾ ਕਰਦਾ ਹੈ।

ਪੰਜਾਬ 'ਚ ਪਲਾਸਟਿਕ ਦੀ ਕੀ ਸਥਿਤੀ? ਪੰਜਾਬ ਦੇ ਵਿਚ ਵੀ ਸਿੰਗਲ ਯੂਜ਼ ਪਲਾਸਟਿਕ ਉੱਤੇ ਬੈਨ ਲਗਾਇਆ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਨੰ. SO 438/P.A. 9/1994/S30/2016 ਅਨੁਸਾਰ ਪੰਜਾਬ ਪਲਾਸਟਿਕ ਕੈਰੀ ਬੈਗਾਂ ਦੇ ਨਿਰਮਾਣ, ਸਟਾਕ, ਵੰਡ, ਰੀਸਾਈਕਲ, ਵਿਕਰੀ ਜਾਂ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਦਾ ਫ਼ੈਸਲਾ ਪੰਜਾਬ ਵਿਚ ਵੀ ਲਾਗੂ ਕੀਤਾ ਗਿਆ। ਇਹਨਾਂ ਨਿਯਮਾਂ ਨੂੰ ਮੰਨਣਾ ਪੰਜਾਬ ਵਿਚ ਲਾਜ਼ਮੀ ਕੀਤਾ ਗਿਆ ਹੈ। ਹਾਲਾਂਕਿ ਪਲਾਸਟਿਕ ਦੀ ਵਰਤੋਂ ਦੇ ਕਈ ਮਾਮਲੇ ਉਸਤੋਂ ਬਾਅਦ ਲਗਾਤਾਰ ਸਾਹਮਣੇ ਵੀ ਆਉਂਦੇ ਰਹੇ। ਦੇਸ਼ ਪੱਧਰ 'ਤੇ ਵੀ ਅਜਿਹੀ ਸਥਿਤੀ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਪੰਜਾਬ 'ਚ ਹਰ ਸਾਲ ਲਗਭਗ 54,000 ਟਨ ਪਲਾਸਟਿਕ ਪੈਦਾ ਹੁੰਦਾ ਹੈ। ਲਗਭਗ 450 ਪਲਾਸਟਿਕ ਯੂਨਿਟਾਂ ਅਜਿਹੇ ਹਨ ਜੋ ਰੀਸਾਈਕਲਰਾਂ, ਉਤਪਾਦਕਾਂ, ਨਿਰਮਾਤਾਵਾਂ ਅਤੇ ਬ੍ਰਾਂਡ-ਮਾਲਕਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਇਹਨਾਂ 450 ਪਲਾਸਟਿਕ ਯੂਨਿਟਾਂ ਵਿੱਚੋਂ, 139 ਰੀਸਾਈਕਲਰ ਹਨ, 177 ਉਤਪਾਦਕ ਹਨ, 98 ਬ੍ਰਾਂਡ-ਮਾਲਕ ਹਨ ਅਤੇ 36 ਨਿਰਮਾਤਾ ਹਨ।

ਪਲਾਸਟਿਕ  ਵਰਤੋ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਦਿਓ ਧਿਆਨ

ਪਲਾਸਟਿਕ ਦੀ ਵਰਤੋਂ ਤੋਂ ਜਿੰਨਾ ਬਚਿਆ ਜਾਵੇ ਓਨਾ ਚੰਗਾ: ਮੁਹਾਲੀ ਏਮਜ਼ ਦੀ ਅਸਿਸਟੈਂਟ ਪ੍ਰੋਫੈਸਰ ਡਾ. ਅਲਕਾ ਸ਼ਰਮਾ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਵਰਤੋਂ ਤੋਂ ਜਿੰਨਾ ਬਚਿਆ ਜਾਵੇ ਉਨਾ ਹੀ ਚੰਗਾ ਹੈ। ਜਿੰਨਾ ਹੋ ਸਕੇ ਬੀਪੀਏ ਰਹਿਤ ਉਤਪਾਦਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜਿਸਦਾ ਪਤਾ ਬੋਤਲਾਂ ਅਤੇ ਪਲਾਸਟਿਕ ਕੰਟੇਨਰ ਦੀ ਲੇਬਲ ਤੋਂ ਲੱਗਦਾ ਹੈ। ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਸਮੱਗਰੀ ਨੂੰ ਧੁੱਪ ਵਿਚ ਕਦੇ ਨਹੀਂ ਰੱਖਣਾ ਚਾਹੀਦਾ। ਮਾਈਕ੍ਰੋਵੇਵ ਦੇ ਪਲਾਸਟਿਕ ਬਰਤਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਡੱਬਾ ਬੰਦ ਅਤੇ ਪਲਾਟਿਕ 'ਚ ਪੈਕ ਭੋਜਨ ਨੂੰ ਨਾ ਕਰਕੇ ਤਾਜ਼ਾ ਭੋਜਨ ਖਾਣ ਨੂੰ ਤਰਜੀਹ ਦਿਓ। ਪਲਾਸਟਿਕ ਦੀ ਥਾਂ ਕੱਚ ਜਾਂ ਚੀਨੀ ਮਿੱਟੀ ਦੇ ਬਰਤਨਾਂ ਦਾ ਇਸਤੇਮਾਲ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.