ETV Bharat / state

Anantnag Martyrs Funeral : ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਪੂਰੇ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ, ਗਵਰਨਰ ਪੁਰੋਹਿਤ ਨੇ ਵੀ ਦਿੱਤੀ ਸ਼ਰਧਾਂਜਲੀ

Anantnag Martyrs Funeral: ਜੰਮੂ-ਕਸ਼ਮੀਰ ਦੇ ਅਨੰਤਨਾਗ ਮੁਕਾਬਲੇ 'ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਢੌਂਚੱਕ ਦੀ ਸ਼ਹਾਦਤ ਕਾਰਨ ਚਾਰੇ ਪਾਸੇ ਮਾਹੌਲ ਸੋਗਮਈ ਹੈ। ਮੁਹਾਲੀ ਵਿੱਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਪੁੱਤ ਨੇ ਫੌਜ ਦੀ ਵਰਦੀ ਵਿੱਚ ਆਪਣੇ ਪਿਤਾ ਨੂੰ ਸਲਾਮੀ ਦਿੱਤੀ। ਇਸ ਦੇ ਨਾਲ ਹੀ ਸ਼ਹੀਦ ਮੇਜਰ ਆਸ਼ੀਸ਼ ਦਾ ਅੰਤਿਮ ਸਸਕਾਰ ਵੀ ਪਾਣੀਪਤ 'ਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਹੋਇਆ ਹੈ।

Anantnag Martyrs Funeral
Anantnag Martyrs Funeral
author img

By ETV Bharat Punjabi Team

Published : Sep 15, 2023, 10:20 AM IST

Updated : Sep 15, 2023, 3:51 PM IST

ਪਾਣੀਪਤ/ਮੁਹਾਲੀ: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਅਤੇ ਮੇਜਰ ਆਸ਼ੀਸ਼ ਢੌਂਚੱਕ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਕਰਨਾਲ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਜੱਦੀ ਪਿੰਡ ਭੜੌਂਜੀਆਂ ਵਿਖੇ ਹੋਇਆ। ਸ਼ਹੀਦ ਕਰਨਲ ਮਨਪ੍ਰੀਤ ਦੇ ਪੁੱਤ ਨੇ ਫੌਜ ਦੀ ਵਰਦੀ ਵਿੱਚ ਆਪਣੇ ਪਿਤਾ ਨੂੰ ਸਲਾਮੀ ਦਿੱਤੀ। ਇਸ ਦੌਰਾਨ ਸ਼ਹੀਦ ਮਨਪ੍ਰੀਤ ਦੀ ਬੇਟੀ ਨੇ ਵੀ ਆਪਣੇ ਪਿਤਾ ਨੂੰ ਸਲਾਮੀ ਦਿੱਤੀ। ਮੇਜਰ ਆਸ਼ੀਸ਼ ਦਾ ਸਸਕਾਰ ਹਰਿਆਣਾ ਦੇ ਪਾਣੀਪਤ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ ਵਿੱਚ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਰਨਲ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆਂ ਜ਼ਿਲ੍ਹਾ ਮੁਹਾਲੀ ਵਿੱਚ ਹੋਇਆ ਹੈ।

ਮੁਹਾਲੀ ਦੇ ਜੱਦੀ ਪਿੰਡ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੰਤਿਮ ਸਸਕਾਰ: ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪੂਰੇ ਸਨਮਾਨ ਨਾਲ ਸ਼ਮਸ਼ਾਨ ਘਾਟ ਲਿਆਂਦੀ ਹੈ। ਇੱਥੇ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਸਣੇ ਅੰਤਿਮ ਵਿਦਾਈ ਦਿੱਤੀ ਗਈ। ਮਨਪ੍ਰੀਤ ਸਿੰਘ ਦੀ ਪਤਨੀ ਅਤੇ ਬੱਚੇ ਪੰਚਕੂਲਾ ਤੋਂ ਮੁਹਾਲੀ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਹਨ। ਕੈਬਨਿਟ ਮੰਤਰੀ ਅਨਮੋਲ ਗਗਨ ਵੀ ਮਨਪ੍ਰੀਤ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਮਨਪ੍ਰੀਤ ਸਿੰਘ ਨੂੰ ਚਿਖ਼ਾ ਉਨ੍ਹਾਂ ਦੇ ਪੁੱਤਰ ਕਬੀਰ ਨੇ ਦਿੱਤੀ।

  • #WATCH | Punjab Governor Banwarilal Purohit lays a wreath on the mortal remains of Col Manpreet Singh and pays tribute to him. Col Singh lost his life in the line of duty while fighting terrorists in J&K's Anantnag.

    Visuals from Col Singh's native village Mullanpur Garibdass in… pic.twitter.com/EteJfeKSIT

    — ANI (@ANI) September 15, 2023 " class="align-text-top noRightClick twitterSection" data=" ">

ਗਵਰਨਰ ਪੁਰੋਹਿਤ ਨੇ ਦਿੱਤੀ ਸ਼ਰਧਾਂਜਲੀ: ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵੀ ਪਹੁੰਚੇ। ਇਸ ਤੋਂ ਇਲਾਵਾ, ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ (ਸੇਵਾਮੁਕਤ) ਵੀ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਕਿਹਾ ਕਿ, "ਇਹ ਬਹੁਤ ਹੀ ਦੁਖਦਾਈ ਸਮਾਂ ਹੈ ਅਤੇ ਦੋਵੇਂ ਅਫਸਰ - ਮਨਪ੍ਰੀਤ (ਕਰਨਲ ਮਨਪ੍ਰੀਤ ਸਿੰਘ) ਅਤੇ ਆਸ਼ੀਸ਼ (ਮੇਜਰ ਆਸ਼ੀਸ਼ ਢੋਂਚਕ) - ਮੇਰੀ ਰੈਜੀਮੈਂਟ ਦੇ ਸਨ, ਇਹ ਇੱਕ ਬਹੁਤ ਵੱਡਾ ਨੁਕਸਾਨ ਹੈ। ਰੈਜੀਮੈਂਟ ਅਤੇ ਆਰਮੀ ਲਈ। ਕੁਦਰਤੀ ਤੌਰ 'ਤੇ, ਮੈਂ ਵੀ ਇੱਕੋ ਪਰਿਵਾਰ ਦਾ ਦੁਖੀ ਮਹਿਸੂਸ ਕਰ ਰਿਹਾ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਲੋਕਾਂ ਨੇ ਇਹ ਚੀਜ਼ਾਂ (ਅਨੰਤਨਾਗ ਐਨਕਾਊਂਟਰ) ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ।"

  • #WATCH | Mohali, Punjab | Former Indian Army chief General Ved Prakash Malik (Retd) says, "It is a very sad occasion and both the officers - Manpreet (Col Manpreet Singh) and Aashish (Major Aashish Dhonchak) - were from my Regiment. It is a big loss to the Regiment and the Army.… pic.twitter.com/OHF47s23kw

ਸੀਐਮ ਮਨੋਹਰ ਲਾਲ ਨੇ ਦਿੱਤੀ ਸ਼ਰਧਾਂਜਲੀ: ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ ਕਿ, ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਨੂੰ ਆਪਣੇ ਅਤੇ ਪੂਰੇ ਸੂਬੇ ਵਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਤੁਹਾਡੀ ਬਹਾਦਰੀ ਅਤੇ ਦਲੇਰੀ ਦੀ ਕਹਾਣੀ ਸੂਬੇ ਅਤੇ ਦੇਸ਼ ਨੂੰ ਹਮੇਸ਼ਾ ਮਾਣ ਮਹਿਸੂਸ ਕਰਵਾਏਗੀ।

  • जम्मू कश्मीर में आतंकी हमले में शहीद हुए मेजर आशीष ढोंचक को मैं अपनी और पूरे प्रदेश की ओर से भावभीनी श्रद्धांजली अर्पित करता हूं।

    आपके शौर्य और पराक्रम की कहानी हमेशा प्रदेश और देश को गौरवान्वित करती रहेगी। pic.twitter.com/2Uu8BoEY00

    — Manohar Lal (@mlkhattar) September 15, 2023 " class="align-text-top noRightClick twitterSection" data=" ">

ਪਹਿਲੀ ਅਤੇ ਆਖ਼ਰੀ ਵਾਰ ਨਵੇਂ ਘਰ ਵਿੱਚ ਪ੍ਰਵੇਸ਼: ਮੇਜਰ ਆਸ਼ੀਸ਼ ਢੌਂਚੱਕ ਦਾ ਪਾਣੀਪਤ ਵਿੱਚ ਨਵਾਂ ਘਰ ਬਣ ਕੇ ਤਿਆਰ ਹੈ। ਇਸ ਘਰ ਦੇ ਉਦਘਾਟਨ ਲਈ ਆਸ਼ੀਸ਼ ਅਗਲੇ ਮਹੀਨੇ ਛੁੱਟੀ 'ਤੇ ਆਉਣ ਵਾਲੇ ਸਨ। ਮਾਤਾ ਦੇ ਕਹਿਣ 'ਤੇ ਹੀ ਮ੍ਰਿਤਕ ਦੇਹ ਨੂੰ ਨਵੇਂ ਘਰ 'ਚ ਲਿਆਂਦਾ ਗਿਆ। ਆਸ਼ੀਸ਼ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੇ ਪੈਰ ਆਖਰੀ ਵਾਰ ਉਸ ਦੇ ਸੁਪਨਿਆਂ ਦੇ ਘਰ ਵਿੱਚ ਪੈਣੇ ਚਾਹੀਦੇ ਹਨ।

ਜੱਦੀ ਪਿੰਡ 'ਚ ਸ਼ਹੀਦ ਆਸ਼ੀਸ਼ ਦਾ ਅੰਤਿਮ ਸਸਕਾਰ: ਤੁਹਾਨੂੰ ਦੱਸ ਦੇਈਏ ਕਿ ਅੱਜ ਮੇਜਰ ਆਸ਼ੀਸ਼ ਢੌਂਚੱਕ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਸ਼ਹੀਦ ਮੇਜਰ ਆਸ਼ੀਸ਼ ਦੀ ਅੰਤਿਮ ਯਾਤਰਾ ਲਈ ਕਈ ਵੱਡੇ ਨੇਤਾ ਅਤੇ ਅਧਿਕਾਰੀ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੇ ਸਨ। ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਵੀ ਪਹੁੰਚੇ ਸਨ। ਸ਼ਹੀਦ ਮੇਜਰ ਆਸ਼ੀਸ਼ ਆਪਣੇ ਪਿੱਛੇ ਮਾਂ, ਪਿਤਾ, ਪਤਨੀ ਅਤੇ ਢਾਈ ਸਾਲ ਦੀ ਬੇਟੀ ਛੱਡ ਗਏ ਹਨ।

Last Updated : Sep 15, 2023, 3:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.