ਚੰਡੀਗੜ੍ਹ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਚੱਲ ਰਿਹਾ ਹੈ, ਜਿਸ ਦੀ ਪੰਜਾਬ ਪੁਲਿਸ ਵੱਲੋਂ ਭਾਲ ਜਾਰੀ ਹੈ। ਇਸੇ ਕੜੀ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਮੀਡੀਆ ਉੱਤੇ ਖੁੱਲ੍ਹ ਕੇ ਸਾਹਮਣੇ ਆਈ ਹੈ। ਕਿਰਨਦੀਪ ਕੌਰ ਨੇ ਇੱਕ ਨਿਜੀ ਮੈਗਜ਼ੀਨ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੰਮ੍ਰਿਤਪਾਲ ਸਿੰਘ ਨਾਲ ਉਸ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਾਰੇ ਜ਼ਿਆਦਾ ਗੱਲਬਾਤ ਨਹੀਂ ਕੀਤੀ। ਉਹ ਹਮੇਸ਼ਾ ਹੀ ਆਪਣਾ ਧਾਰਮਿਕ ਪ੍ਰਚਾਰ ਵਿੱਚ ਰੁੱਝਿਆ ਤੇ ਥੱਕਿਆ ਰਹਿੰਦਾ ਸੀ। ਕਿਰਨਦੀਪ ਕੌਰ ਨੇ ਕਿਹਾ ਅੰਮ੍ਰਿਤਪਾਲ ਨੇ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਜੋ ਕਿ ਕਿਸੇ ਲਈ ਗਲਤ ਹੋਏ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਲਈ ਪਹਿਲੀ ਤਰਜੀਹ ਸਿੱਖ ਧਰਮ ਸੀ ਅਤੇ ਦੂਜੀ ਤਰਜੀਹ ਉਸ ਦੀ ਮੈਂ ਸੀ।
ਅੰਮ੍ਰਿਤਪਾਲ ਸਿੰਘ ਨਾਲ ਕਿਰਨਦੀਪ ਦੀ ਦੋਸਤੀ ਕਿਵੇਂ ਹੋਈ ? ਇਸ ਦੌਰਾਨ ਹੀ ਅੰਮ੍ਰਿਤਪਾਲ ਸਿੰਘ ਦੀ NRI ਪਤਨੀ ਕਿਰਨਦੀਪ ਕੌਰ ਨੇ ਇੱਕ ਨਿੱਜੀ ਮੈਗਜ਼ੀਨ ਨਾਲ ਗੱਲਬਾਤ ਕਰਦਿਆ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਤੋਂ ਲੈ ਕੇ ਆਪਣੇ ਰਿਸ਼ਤੇ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਉਸ ਨੇ ਕਿਹਾ ਧਰਮ ਪ੍ਰਚਾਰ ਕਰਨਾ ਗਲਤ ਨਹੀਂ ਹੈ। ਅੰਮ੍ਰਿਤਪਾਲ ਸਿੰਘ ਨੂੰ ਫਸਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਿਰਨਦੀਪ ਕੌਰ ਨੇ ਅੰਮ੍ਰਿਤਪਾਲ ਸਿੰਘ ਨਾਲ ਦੋਸਤੀ ਤੋਂ ਲੈ ਕੇ ਵਿਆਹ ਬਾਰੇ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਸਾਡੀ ਦੋਸਤੀ ਇੰਸਟਾਗ੍ਰਾਮ ਰਾਹੀ ਹੋਈ ਸੀ, ਮੈਂ ਅੰਮ੍ਰਿਤਪਾਲ ਦੇ ਵਿਚਾਰਾਂ ਤੇ ਪੋਸਟਾਂ ਤੋਂ ਪ੍ਰਭਾਵਿਤ ਸੀ। ਮੈਂ ਸਮਝਿਆ ਕਿ ਉਹ ਵਿਅਕਤੀ ਮਨੁੱਖਤਾ ਤੇ ਧਰਮ ਲਈ ਕੰਮ ਕਰਦਾ ਹੈ। ਜਿਸ ਤੋਂ ਬਾਅਦ ਇਹ ਰਿਸ਼ਤਾ ਦੋਸਤੀ ਤੋਂ ਵਿਆਹ ਵਿੱਚ ਤਬਦੀਲ ਹੋ ਗਿਆ।
ਅੰਮ੍ਰਿਤਪਾਲ ਸਿੰਘ ਕਿੱਥੇ ਹੈ ? ਕਿਰਨਦੀਪ ਕੌਰ ਨੇ ਕਿਹਾ ਕਿ ਉਸ ਦੀ 18 ਮਾਰਚ ਤੋਂ ਬਾਅਦ ਕਦੇਂ ਵੀ ਕੋਈ ਗੱਲਬਾਤ ਨਹੀਂ ਹੋਈ। ਉਸ ਨੇ ਕਿਹਾ ਕਿ ਮੀਡੀਆਂ ਵਿੱਚ ਚੱਲ ਰਹੀਆਂ ਖ਼ਬਰਾਂ ਤੋਂ ਅੰਮ੍ਰਿਤਪਾਲ ਸਿੰਘ ਨੂੰ ਕਦੇਂ ਕਿੱਥੇ ਕਦੇਂ ਦੱਸਿਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ 18 ਮਾਰਚ ਤੋਂ ਚਿੰਤਾ ਵਿੱਚ ਹੈ ਕਿ ਉਹਨਾਂ ਦਾ ਪੁੱਤਰ ਕਿੱਥੇ ਚਲਾ ਗਿਆ ਹੈ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਹੀ ਸਿੱਖ ਧਰਮ ਦੇ ਪ੍ਰਚਾਰ ਅਤੇ ਹੱਕਾਂ ਬਾਰੇ ਕੀਤੀ ਹੈ।
ਅੰਮ੍ਰਿਤਪਾਲ ਨੇ ਜੋ ਪੰਜਾਬ ਵਿੱਚ ਕੀਤਾ ਗਲਤ ਕੀਤਾ ? ਕਿਰਨਦੀਪ ਕੌਰ ਨੇ ਅੰਮ੍ਰਿਤਪਾਲ ਸਿੰਘ ਕਾਰਨ ਪੰਜਾਬ ਵਿੱਚ ਹੋਏ ਹਲਾਤਾਂ ਬਾਰੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਹੀ ਪੰਜਾਬ ਅਤੇ ਧਰਮ ਲਈ ਆਵਾਜ਼ ਚੁੱਕੀ ਹੈ। ਇਸ ਲਈ ਉਸ ਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ, ਉਹ ਬੇਕਸੂਰ ਹੈ। ਉਸ ਨੇ ਕਿਹਾ ਕਿ ਆਪਣੇ ਧਰਮ ਦਾ ਪ੍ਰਚਾਰ ਕਰਨਾ ਕੋਈ ਵੀ ਗਲਤ ਗੱਲ ਨਹੀਂ ਹੈ। ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਅੰਮ੍ਰਿਤਪਾਨ ਕਰਵਾਇਆ। ਜਿਸ ਕਰਕੇ ਉਸ ਨੂੰ ਝੂਠੇ ਆਰੋਪਾਂ ਵਿੱਚ ਫਸਾਇਆ ਜਾ ਰਿਹਾ ਹੈ।
ਯੂ.ਕੇ ਵਾਪਸ ਜਾਵੇਗੀ ਕਿਰਨਦੀਪ ਕੌਰ ? ਕਿਰਨਦੀਪ ਕੌਰ ਨੇ ਪੰਜਾਬ ਵਿੱਚ ਹੋਏ ਹਾਲਾਤਾਂ ਤੋਂ ਯੂਕੇ ਜਾਣ ਬਾਰੇ ਕਿਹਾ ਕਿ ਉਹ ਕਿਸੇ ਵੀ ਸਥਿਤੀ ਨੂੰ ਭੱਜੇਗੀ। ਉਸ ਨੇ ਕਿਹਾ ਕਿ ਮੇਰ ਉੱਤੇ ਵੀ ਯੂਕੇ ਵਿੱਚ ਬੱਬਰ ਖਾਲਸਾ ਨਾਲ ਲਿੰਕ ਹੋਣ ਦਾ ਆਰੋਪ ਲਗਾਇਆ ਜਾ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਪੰਜਾਬ ਵਿੱਚ ਕਾਨੂੰਨੀ ਤੌਰ ਉੱਤੇ ਰਹਿ ਰਹੀ ਹਾਂ। ਉਸ ਨੇ ਕਿਹਾ ਕਿ ਮੈਨੂੰ ਪੰਜਾਬ ਵਿਛੱ 2 ਮਹੀਨਿਆਂ ਦੇ ਨਜ਼ਦੀਕ ਹੋ ਗਏ ਹਨ, ਮੇਰਾ ਹੁਣ ਇਹੀ ਘਰ ਹੈ।
ਪੂਰਾ ਮਾਮਲਾ ਕੀ ਹੈ ? ਦੱਸ ਦਈਏ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਤੇ 18 ਮਾਰਚ ਨੂੰ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਵੱਖ-ਵੱਖ ਆਰੋਪਾਂ ਤਹਿਤ ਕਾਰਵਾਈ ਕੀਤੀ ਗਈ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਫਰਾਰ ਚੱਲ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਮੀਡੀਆ ਵਿੱਚ ਪੰਜਾਬ ਤੋਂ ਦਿੱਲੀ, ਦਿੱਲੀ ਤੋਂ ਨੇਪਾਲ ਵੱਲ ਜਾਣ ਬਾਰੇ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਦੀ ਫੋਟੋਆਂ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜੋ:- Amritpal in Punjab: ਅੰਮ੍ਰਿਤਪਾਲ ਦੇ ਪੰਜਾਬ 'ਚ ਹੋਣ ਦਾ ਸ਼ੱਕ, ਪੰਜਾਬ ਪੁਲਿਸ ਸਾਰੀ ਰਾਤ ਚਲਾਇਆ ਸਰਚ ਆਪਰੇਸ਼ਨ