ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਵਾਰਿਸ ਪੰਜਾਬ ਦੇ ਮੁਖੀ ਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੇ ਚਾਚੇ ਨਾਲੋਂ ਪਪਲਪ੍ਰੀਤ ਸਿੰਘ 'ਤੇ ਜ਼ਿਆਦਾ ਭਰੋਸਾ ਕਰਦਾ ਸੀ ਜਿਸ ਨੇ ਉਸ ਨਾਲ ਭੱਜਣ ਦਾ ਫੈਸਲਾ ਕੀਤਾ। ਜਦਕਿ ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਚਾਹੁੰਦਾ ਸੀ ਕਿ ਅੰਮ੍ਰਿਤਪਾਲ ਪੁਲਿਸ ਅੱਗੇ ਆਤਮ ਸਮਰਪਣ ਕਰੇ।
ਪਪਲਪ੍ਰੀਤ ਨੇ ਅੰਮ੍ਰਿਤਪਾਲ ਦੇ ਫਰਾਰ ਹੋਣ ਦੀ ਸਾਰੀ ਪਲਾਨਿੰਗ ਬਣਾਈ: ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਅਤੇ ਚਾਚਾ ਹਰਜੀਤ ਸਿੰਘ ਜਲੰਧਰ ਵਿੱਚ ਹੀ ਵੱਖ ਹੋ ਗਏ ਸਨ। ਪੁਲਿਸ ਦੀ ਸਖ਼ਤੀ ਨੂੰ ਦੇਖਦਿਆਂ ਚਾਚਾ ਹਰਜੀਤ ਸਿੰਘ ਨੇ ਆਤਮ ਸਮਰਪਣ ਕਰਨ ਦਾ ਫੈਸਲਾ ਕਰ ਲਿਆ ਸੀ। ਇੰਨਾ ਹੀ ਨਹੀਂ ਹਰਜੀਤ ਸਿੰਘ ਨੇ ਇਕ ਵਿਅਕਤੀ ਨੂੰ ਫੋਨ ਕਰਕੇ ਆਪਣੇ ਆਤਮ ਸਮਰਪਣ ਬਾਰੇ ਦੱਸਿਆ ਸੀ। ਇਸ ਦੇ ਨਾਲ ਹੀ, ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਗਿਆ, ਪਰ ਪਾਪਲਪ੍ਰੀਤ ਨੇ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਨਾ ਕਰਨ ਦੀ ਸਲਾਹ ਦਿੱਤੀ ਅਤੇ ਦੋਵੇਂ ਫ਼ਰਾਰ ਹੋ ਗਏ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਇਸ ਮੌਕੇ ਆਪਣੇ ਚਾਚੇ ਦੀ ਗੱਲ ਮੰਨਣ ਦੀ ਬਜਾਏ ਪਪਲਪ੍ਰੀਤ ਸਿੰਘ ਦੀ ਗੱਲ ਸੁਣ ਕੇ ਭੱਜਣ ਦਾ ਫੈਸਲਾ ਕੀਤਾ। ਇੰਨਾ ਹੀ ਨਹੀਂ, ਪਪਲਪ੍ਰੀਤ ਸਿੰਘ ਹੀ ਅਜਿਹਾ ਵਿਅਕਤੀ ਸੀ ਜਿਸ ਨੇ ਕੁਝ ਘੰਟਿਆਂ 'ਚ ਹੀ ਅੰਮ੍ਰਿਤਪਾਲ ਦੇ ਫਰਾਰ ਹੋਣ ਦੀ ਸਾਰੀ ਪਲੈਨਿੰਗ ਨੂੰ ਅੰਜਾਮ ਦਿੱਤਾ ਸੀ।
ਪਪਲਪ੍ਰੀਤ, ਅੰਮ੍ਰਿਤਪਾਲ ਨਾਲੋਂ ਵੱਖ ਹੋਇਆ: ਪੁਲਿਸ ਜਾਂਚ ਅਨੁਸਾਰ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਹੁਸ਼ਿਆਰਪੁਰ ਵਿੱਚ ਕਾਰਵਾਈ ਤੋਂ ਬਾਅਦ ਵੱਖ ਹੋ ਗਏ ਹਨ। ਪਪਲਪ੍ਰੀਤ ਸਿੰਘ ਆਪਣੇ ਸਾਥੀ ਜੋਗਾ ਸਿੰਘ ਸਮੇਤ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਇਸ ਘਟਨਾ ਦੇ ਅਗਲੇ ਦਿਨ ਹੀ ਜੋਗਾ ਸਿੰਘ ਨੂੰ ਫੜ ਲਿਆ ਸੀ, ਪਰ ਪਪਲਪ੍ਰੀਤ ਸਿੰਘ ਅਜੇ ਤੱਕ ਫਰਾਰ ਹੈ। ਪੁਲਿਸ ਦਾ ਮੰਨਣਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਅਜੇ ਤੱਕ ਇੱਕ ਦੂਜੇ ਨੂੰ ਦੁਬਾਰਾ ਨਹੀਂ ਮਿਲੇ ਹਨ। ਨਾ ਹੀ ਪਿਛਲੇ 3-4 ਸਾਲਾਂ ਤੋਂ ਪਪਲਪ੍ਰੀਤ ਅਤੇ ਅੰਮ੍ਰਿਤਪਾਲ ਸਿੰਘ ਦੀ ਕੋਈ ਫੋਟੋ ਜਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
ਅੰਮ੍ਰਿਤਪਾਲ ਦੇ ਵਕੀਲ ਨੂੰ ਹਾਈਕੋਰਟ ਦੀ ਫਟਕਾਰ: ਅੰਮ੍ਰਿਤਪਾਲ ਦੇ ਵਕੀਲ ਨੇ ਭਗਵੰਤ ਸਿੰਘ 'ਬਾਜੇਕੇ' ਲਈ ਹੈਬੀਅਸ ਪਟੀਸ਼ਨ ਦਾਇਰ ਕੀਤੀ ਜਿਸ ਉੱਤੇ ਪੰਜਾਬ-ਹਰਿਆਣਾ ਹਾਈਕਰੋਟ ਨੇ ਵਕੀਲ ਦੀ ਝਾੜ ਕੀਤੀ ਹੈ। ਕੋਰਟ ਨੇ ਕਿਹਾ ਕਿ ਤੁਹਾਨੂੰ ਕਾਨੂੰਨ ਦੀ ਬੇਸਿਕ ਜਾਣਕਾਰੀ ਨਹੀਂ ਹੈ ਕਿ ਕਿਸ ਆਧਾਰ ਉੱਤੇ ਪਟੀਸ਼ਨਾਂ ਦਾਖਲ ਕੀਤੀਆਂ? ਕੋਰਟ ਨੇ ਕਿਹਾ ਜਿਸ ਮੁਲਜ਼ਮ ਉੱਤੇ ਐਨਐਸਏ ਲੱਗੀ ਹੈ, ਉਸ ਲਈ ਹੈਬੀਅਸ ਪਟੀਸ਼ਨ ਕਿਵੇਂ ਦਾਖਲ ਕਰ ਰਹੇ ਹੋ। ਪੰਜਾਬ ਹਰਿਆਣਾ ਹਾਈਕਰੋਟ ਨੇ ਪੁੱਛਿਆ ਕਿ ਕਿਸ ਆਧਾਰ ਉੱਤੇ ਅਸਾਮ ਜੇਲ੍ਹ ਸੁਪਰੀਡੈਂਟ ਨੂੰ ਪਾਰਟੀ ਬਣਾਇਆ?
ਯੂਪੀ-ਨੇਪਾਲ ਸਰਹੱਦ 'ਤੇ ਤਲਾਸ਼ੀ ਜਾਰੀ : ਪੁਲਿਸ ਨੂੰ ਦਸ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦਾ ਟਿਕਾਣਾ ਮਿਲਿਆ ਸੀ, ਜੋ ਯੂਪੀ ਦੇ ਪੀਲੀਭੀਤ ਇਲਾਕੇ ਦਾ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਪੰਜਾਬ ਛੱਡਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੇ ਯੂਪੀ-ਨੇਪਾਲ ਸਰਹੱਦ 'ਤੇ ਬਣੇ ਡੇਰਿਆਂ ਨੂੰ ਮੁੜ ਆਪਣਾ ਟਿਕਾਣਾ ਬਣਾ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉੱਤਰ ਪ੍ਰਦੇਸ਼ ਦੇ ਡੇਰਿਆਂ ਵਿੱਚ ਤਲਾਸ਼ੀ ਲੈ ਰਹੀ ਹੈ।
ਇਹ ਵੀ ਪੜ੍ਹੋ: Hindu temple vandalized: ਕੈਨੇਡਾ ਵਿੱਚ ਮੰਦਰ ਦੀ ਕੀਤੀ ਭੰਨਤੋੜ, ਲਿਖੇ ਭਾਰਤ ਵਿਰੋਧੀ ਨਾਅਰੇ