ਚੰਡੀਗੜ੍ਹ ਡੈਸਕ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਣੇ ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਬੰਦ 10 ਬੰਦੀ ਸਿੰਘਾਂ ਵੱਲੋਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ (News related to Amritpal Singh) ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਅੰਮ੍ਰਿਤਪਾਲ ਸਿੰਘ ਸਣੇ ਡਿੱਬਰੂਗੜ ਜੇਲ੍ਹ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਣੇ 10 ਸਿੰਘਾਂ ਵੱਲੋਂ ਰਾਤ ਸਮੇਂ ਆਪਣੇ ਆਪ ਨੂੰ ਬੈਰਕਾਂ ਵਿੱਚ ਬੰਦ ਨਹੀਂ ਕੀਤਾ ਜਾਂਦਾ ਸੀ। ਅੰਮ੍ਰਿਤ ਪਾਲ ਸਿੰਘ ਵੱਲੋਂ ਅਸਾਮ ਜੇਲ ਵਿੱਚੋਂ ਫੋਨ ਉੱਤੇ ਆਪਣੇ ਸੀਨੀਅਰ ਵਕੀਲ ਇਮਾਨ ਸਿੰਘ ਖਾਰਾ ਨੂੰ ਜਾਣਕਾਰੀ ਦਿੱਤੀ ਗਈ ਸੀ।
ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਧਰਨਾ : ਪੰਜਾਬ ਵਿੱਚ ਖਾਲਿਸਤਾਨ ਪੱਖੀ ਲਹਿਰ ਨੂੰ ਮੁੜ ਸੁਰਜੀਤ ਕਰਨ ਦੇ ਇਰਾਦੇ ਨਾਲ ਦੁਬਈ ਤੋਂ ਪੰਜਾਬ ਪਰਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਜਨਾਲਾ ਥਾਣੇ ਉੱਤੇ ਕੀਤੇ ਗਏ ਹਮਲੇ 'ਚ (Demonstration against DC of Amritsar) ਪੰਜਾਬ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਖਿਲਾਫ ਐਨ.ਐਸ.ਏ ਲਗਾ ਕੇ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਆਸਾਮ ਦੀ ਜੇਲ੍ਹ ਵਿੱਚ ਬੰਦ ਹੈ। ਬੀਤੇ ਦਿਨ ਅੰਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਧਰਨਾ ਸ਼ੁਰੂ ਕਰ ਦਿੱਤਾ ਹੈ।
ਅੰਮ੍ਰਿਤਸਰ ਦੇ ਡੀਸੀ ਖ਼ਿਲਾਫ਼ ਪ੍ਰਦਰਸ਼ਨ: ਪੱਤਰ ਰਾਹੀਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ (Deputy Commissioner) ਆਪਣੀਆਂ ਸ਼ਕਤੀਆਂ ਦਾ ਗਲਤ ਪ੍ਰਯੋਗ ਕਰ ਰਿਹਾ ਅਤੇ ਉਨ੍ਹਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੂੰ ਡਿਬਰੂਗੜ੍ਹ ਆਕੇ ਮਿਲਣ ਦੀ ਇਜਾਜ਼ਤ ਨਹੀਂ ਦੇ ਰਿਹਾ। ਪੱਤਰ ਵਿੱਚ ਅੱਗੇ ਇਹ ਵੀ ਲਿਖਿਆ ਹੈ ਕਿ ਵਕੀਲ ਨੇ ਮੁਲਾਕਾਤ ਸਬੰਧੀ ਕਾਨੂੰਨ ਮੁਤਾਬਿਕ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ,ਬਾਵਜੂਦ ਇਸ ਦੇ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਅਜਿਹਾ ਕਰਕੇ ਜੇਲ੍ਹ ਬੰਦ ਕੈਦੀਆਂ ਦੇ ਅਧਿਕਾਰਾਂ ਦਾ ਘਾਣ ਸ਼ਰੇਆਮ ਕੀਤਾ ਜਾ ਰਿਹਾ ਹੈ,ਇਹੀ ਕਾਰਣ ਹੈ ਕਿ ਉਨ੍ਹਾਂ ਨੂੰ ਮਜਬੂਰ ਹੋ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨੇ ਅੰਮ੍ਰਿਤਸਰ ਦੇ ਡੀਸੀ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਦੱਸਣ ਕਿੱਥੇ ਗਲਤੀ ਹੋਈ ਹੈ ਅਤੇ ਉਨ੍ਹਾਂ ਦੇ ਵਕੀਲ ਨੂੰ ਉਨ੍ਹਾਂ ਨਾਲ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ।
- Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...
- Misbehavior With Sikh Patient : ਬ੍ਰਿਟੇਨ ਦੇ ਹਸਪਤਾਲ 'ਚ ਸਿੱਖ ਮਰੀਜ਼ ਨਾਲ ਬੇਹੱਦ ਸ਼ਰਮਨਾਕ ਵਰਤਾਓ, ਪੜ੍ਹੋ ਕਿਹੜੇ ਹਾਲਾਤ 'ਚ ਮਿਲਿਆ ਮਰੀਜ਼
- Government Paddy Procurement Start: ਹੁਣ ਇੱਕੋਂ ਦਿਨ ਹੋਵੇਗੀ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ, ਮੁੱਖ ਮੰਤਰੀ ਮਾਨ ਨੇ ਰਸਮੀ ਖਰੀਦ ਸ਼ੁਰੂ ਕਰਦਿਆਂ ਕੀਤਾ ਐਲਾਨ
ਜੇਲ੍ਹ 'ਚ ਦੂਜੀ ਬਾਰ ਪ੍ਰਦਰਸ਼ਨ: ਦੱਸ ਦਈਏ ਜੇਲ੍ਹ ਬੰਦ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨ ਕਰ ਚੁੱਕੇ ਹਨ। ਉਸ ਸਮੇਂ ਪ੍ਰਦਰਸ਼ਨ ਦੌਰਾਨ ਇਲਜ਼ਾਮ ਲਾਇਆ ਗਿਆ ਸੀ ਕਿ ਉਹ ਰਹਿਤ ਮਰਿਆਦਾ ਵਾਲੇ ਅੰਮ੍ਰਿਤਧਾਰੀ ਸਿੱਖ ਨੇ ਅਤੇ ਜੇਲ੍ਹ ਅੰਦਰ ਉਨ੍ਹਾਂ ਨੂੰ ਜੋ ਖਾਣਾ ਪਰੋਸਿਆ ਜਾਂਦਾ ਹੈ ਉਸ ਨੂੰ ਤੰਬਾਕੂ ਖਾਣ ਵਾਲੇ ਮੁਲਾਜ਼ਮ ਤਿਆਰ ਕਰਦੇ ਹਨ, ਜਿਸ ਕਾਰਣ ਉਨ੍ਹਾਂ ਦੀ ਮਰਿਆਦਾ ਭੰਗ ਹੁੰਦੀ ਹੈ। ਇਸ ਮਸਲੇ ਉੱਤੇ ਜੇਲ੍ਹ ਵਿਭਾਗ ਨੇ ਸਫਾਈ ਵੀ ਦਿੱਤੀ ਸੀ। ਦੱਸ ਦਈਏ 17 ਮਾਰਚ 2023 ਨੂੰ ਅੰਮ੍ਰਿਤਪਾਲ ਦੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਐਕਸ਼ਨ ਕੀਤਾ ਜਿਸ ਮਗਰੋਂ ਅੰਮ੍ਰਿਤਪਾਲ ਨੇ ਕਰੀਬ 36 ਦਿਨਾਂ ਬਾਅਦ ਖੁਦ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ ਸੀ।