ਚੰਡੀਗੜ੍ਹ: ਪੰਜਾਬੀ ਗਾਇਕ ਐਲੀ ਮਾਂਗਟ ਨੂੰ ਕੁਝ ਦਿਨ ਪਹਿਲਾਂ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਲੀ ਮਾਂਗਟ ਨੇ ਪੰਜਾਬ ਪੁਲਿਸ ਉੱਤੇ ਦੋਸ਼ ਲਾਏ ਸੀ ਕਿ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਮਨੁਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਧਿਆਨ ਦਿੰਦੇ ਹੋਏ ਮੁਹਾਲੀ ਦੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।
ਐਸਐਸਪੀ ਮੁਹਾਲੀ ਨੂੰ ਵੀਰਵਾਰ ਸਵੇਰੇ 11 ਵਜੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਉਨ੍ਹਾਂ ਦੇ ਵੱਲੋਂ ਡੀਐੱਸਪੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਤੇ ਉਨ੍ਹਾਂ ਕਿਹਾ ਕੀ ਮੁਹਾਲੀ 'ਚ ਕਈ ਜਗ੍ਹਾ ਧਰਨੇ ਚੱਲ ਰਹੇ ਨੇ ਜਿਸ ਕਰਕੇ ਐੱਸਐੱਸਪੀ ਮੁਹਾਲੀ ਪ੍ਰਬੰਧ ਕਰਨ ਦੇ ਲਈ ਡਿਊਟੀ 'ਚ ਰੁਝੇ ਹਨ, ਅਤੇ ਇਸ ਮਾਮਲੇ ਦੇ ਵਿੱਚ ਥਾਣੇ ਦੇ ਐੱਸਐੱਚਓ ਵੀ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।
ਇਹ ਵੀ ਪੜ੍ਹੋਂ: ਪਾਕਿਸਤਾਨ ਦੀ ਦੋਗਲੀ ਨੀਤੀ ਮੁੜ ਉਜਾਗਰ, ਖਾਲਿਸਤਾਨ ਨੂੰ ਦੇ ਰਿਹੈ ਹਵਾ
ਜ਼ਿਕਰਯੋਗ ਹੈ ਕਿ ਇਸ ਮਾਮਲੇ 'ਤੇ ਹਿਊਮਨ ਰਾਈਟਸ ਕਮਿਸ਼ਨ ਦੀ ਮੈਂਬਰ ਅਵਿਨਾਸ਼ ਕੌਰ ਨੇ ਦੱਸਿਆ ਕਿ ਐਲੀ ਮਾਂਗਟ ਨੇ ਜਿਸ ਤਰੀਕੇ ਨਾਲ ਪੁਲਿਸ 'ਤੇ ਤੰਗ ਕਰਨ ਦੇ ਦੋਸ਼ ਲਾਏ ਹਨ। ਇਸ ਦੇ ਤਹਿਤ ਕਮਿਸ਼ਨ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਕਿਉਕਿ ਉਸ ਨਾਲ ਟਾਰਚਰ ਕਿਉਂ ਅਤੇ ਕਿਸ ਵਜ੍ਹਾਂ ਨਾਲ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਤੇ ਸਾਰੇ ਸਬੂਤਾਂ ਦੇ ਨਾਲ ਹੀ ਕਮਿਸ਼ਨ ਕੰਮ ਕਰੇਗਾ ਨਾਲ ਹੀ ਮੁਹਾਲੀ ਪੁਲਿਸ ਤੋਂ ਵੀ ਇਸ ਤੇ ਜਵਾਬ ਲਿਆ ਜਾਵੇਗਾ। ਜਿਸ ਦੇ ਬਾਅਦ ਪੰਜਾਬੀ ਗਾਇਕ ਐਲੀਮੈਂਟ ਵੱਲੋਂ ਜੋ ਦੋਸ਼ ਲਗਾਏ ਗਏ ਨੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।