ਚੰਡੀਗੜ੍ਹ: ਪੰਜਾਬ 'ਚ ਡਰੱਗ ਦਾ ਮੁੱਦਾ ਬਹੁਤ ਹੀ ਸੰਜੀਦਾ ਬਣਿਆ ਹੋਇਆ ਹੈ, ਜਿਸ 'ਚ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਨਾਮ ਜੁੜਿਆ ਹੋਇਆ ਹੈ। ਇਸ ਨੂੰ ਲੈਕੇ ਐਸਆਈਟੀ ਵਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ ਤੇ ਅੱਜ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ 'ਚ ਜਾਂਚ ਲਈ SIT ਅੱਗੇ ਪੇਸ਼ ਹੋਏ ਹਨ। ਜਿਥੇ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਹਨ ਅਤੇ ਮਜੀਠੀਆ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ।
ਤੀਜੀ ਵਾਰ ਐਸਆਈਟੀ ਅੱਗੇ ਪੇਸ਼ ਮਜੀਠੀਆ: ਬਿਕਰਮ ਮਜੀਅਆ ਅੱਜ ਤੀਜੀ ਵਾਰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਆਏ ਹਨ। ਇੱਥੇ SIT ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਨੂੰ 27 ਦਸੰਬਰ ਨੂੰ ਵੀ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਜਿਸ 'ਤੇ ਉਨ੍ਹਾਂ ਨੇ ਦਸਤਾਵੇਜ਼ ਨਾ ਹੋਣ ਕਾਰਨ ਪੇਸ਼ੀ ਤੋਂ ਛੋਟ ਮੰਗੀ ਸੀ। ਜਦਕਿ ਇਸ ਤੋਂ ਪਹਿਲਾਂ 18 ਦਸੰਬਰ ਨੂੰ ਬਿਕਰਮ ਮਜੀਠੀਆ ਤੋਂ 7 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਤੋਂ ਕੁਝ ਜਵਾਬ ਮੰਗੇ ਗਏ ਸਨ।
-
ਹਰ ਸਿਆਸੀ ਬਦਲਾਖੋਰੀ ਦਾ ਸਾਹਮਣਾ ਕਰਨ ਲਈ ਤਿਆਰ ਹਾਂl @BhagwantMann pic.twitter.com/Gsq8oqFniu
— Bikram Singh Majithia (@bsmajithia) December 30, 2023 " class="align-text-top noRightClick twitterSection" data="
">ਹਰ ਸਿਆਸੀ ਬਦਲਾਖੋਰੀ ਦਾ ਸਾਹਮਣਾ ਕਰਨ ਲਈ ਤਿਆਰ ਹਾਂl @BhagwantMann pic.twitter.com/Gsq8oqFniu
— Bikram Singh Majithia (@bsmajithia) December 30, 2023ਹਰ ਸਿਆਸੀ ਬਦਲਾਖੋਰੀ ਦਾ ਸਾਹਮਣਾ ਕਰਨ ਲਈ ਤਿਆਰ ਹਾਂl @BhagwantMann pic.twitter.com/Gsq8oqFniu
— Bikram Singh Majithia (@bsmajithia) December 30, 2023
ਮਜੀਠੀਆ ਦੀ ਗ੍ਰਿਫਤਾਰੀ ਹੋਣ ਦੀਆਂ ਚਰਚਾਵਾਂ: ਦੂਜੇ ਪਾਸੇ ਐਸਆਈਟੀ ਦੇ ਮੁਖੀ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਜੋ ਕਿ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਇਸ ਕੇਸ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ 'ਚ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਹੋਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਦਬਾਅ ਵਿੱਚ ਕੰਮ ਕਰ ਰਹੀ ਐਸਆਈਟੀ: ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਨੂੰ ਪਿਆਰ ਕਰਨ ਵਾਲੇ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਹਨ। ਉਨ੍ਹਾਂ ਏਡੀਜੀਪੀ ਛੀਨਾ ਦੇ ਸੇਵਾਮੁਕਤੀ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਸੇਵਾਮੁਕਤੀ ਪਾਰਟੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਐਸਆਈਟੀ ਦਬਾਅ ਵਿੱਚ ਕੰਮ ਕਰ ਰਹੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ਹੀਦੀ ਮੇਲ ਦਾ ਜ਼ਿਕਰ ਕਰਨ ਦੇ ਬਾਵਜੂਦ ਐਸਆਈਟੀ ਨੇ ਉਨ੍ਹਾਂ ਨੂੰ 27 ਦਸੰਬਰ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ।
ਮੁੱਖ ਮੰਤਰੀ ਬਣ ਜਾਣ ਅਗਲੇ ਐਸਆਈਟੀ ਮੁਖੀ: ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ 'ਚ ਕਿਤੇ ਨੀ ਲਿਖਿਆ ਕਿ ਮੈਨੂੰ ਵਾਰ-ਵਾਰ ਐਸਆਈਟੀ ਅੱਗੇ ਪੇਸ਼ ਹੋਣਾ ਹੈ ਪਰ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਪੇਸ਼ ਹੋ ਰਿਹਾ ਹਾਂ, ਕਿਉਂਕਿ ਇੰਨ੍ਹਾਂ ਨੇ ਫਿਰ ਵੀ ਮੇਰੇ 'ਤੇ ਕੋਈ ਨਾ ਕੋਈ ਝੂਠਾ ਕੇਸ ਕਰਕੇ ਮੈਨੂੰ ਅੰਦਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਮਜੀਠੀਆ ਨੇ ਕਿਹਾ ਕਿ ਐਸਆਈਟੀ ਮੁਖੀ ਛੀਨਾ ਸੇਵਾ ਮੁਕਤ ਹੋਣ ਵਾਲੇ ਨੇ ਤੇ ਜੇਕਰ ਉਨ੍ਹਾਂ ਨੂੰ ਸਰਕਾਰ ਤੋਂ ਮੇਰੀ ਗ੍ਰਿਫ਼ਤਾਰੀ ਬਦਲੇ ਕੋਈ ਪੈਕੇਜ ਮਿਲਦਾ ਹੈ ਤਾਂ ਉਹ ਖੁਸ਼ੀ-ਖੁਸ਼ੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੇ ਇੰਨੀ ਹਿੰਮਤ ਰੱਖਦੇ ਹਨ ਤਾਂ ਐਸਆਈਟੀ ਦਾ ਅਗਲਾ ਮੁਖੀ ਉਹ ਖੁਦ ਬਣ ਜਾਣ ਤਾਂ ਜੋ ਮਾਮਲੇ ਦ ਨਿਪਟਾਰਾ ਹੀ ਹੋ ਜਾਵੇ।
- ਨਵੇਂ ਵਰ੍ਹੇ ਦੇ ਪਹਿਲੇ ਦਿਨ ਤੋਂ ਡਿਪੂ ਹੋਲਡਰਾਂ ਦੀ ਹੜਤਾਲ; ਨਾ ਚੁੱਕਿਆ ਤੇ ਨਾ ਵੰਡਿਆ ਜਾਵੇਗਾ ਰਾਸ਼ਨ, ਮੋਦੀ ਸਰਕਾਰ ਤੋਂ ਨਾਰਾਜ਼
- ਮਾਈਨਿੰਗ ਮਾਮਲੇ 'ਚ ਗਿਰਫ਼ਤਾਰ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
- ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਤੋਂ ਦਿੱਲੀ ਲਈ ਰਵਾਨਾ ਹੋਏ ਕੇਜਰੀਵਾਲ, ਸੀਐੱਮ ਮਾਨ ਪਹੁੰਚੇ 'ਆਪ' ਸੁਪਰੀਮੋ ਨੂੰ ਲੈਣ, ਤਿੰਨ ਜਨਵਰੀ ਨੂੰ ਪੇਸ਼ੀ 'ਤੇ ਸਸਪੈਂਸ
ਕਾਂਗਰਸ ਸਰਕਾਰ ਦੌਰਾਨ ਹੋਇਆ ਸੀ ਕੇਸ ਦਰਜ: ਪੁਲਿਸ ਨੇ ਮਜੀਠੀਆ ਖ਼ਿਲਾਫ਼ ਕਾਂਗਰਸ ਸਰਕਾਰ ਦੌਰਾਨ 20 ਦਸੰਬਰ 2021 ਨੂੰ ਕੇਸ ਦਰਜ ਕੀਤਾ ਸੀ। 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ। ਮਜੀਠੀਆ ਨੇ ਦੋਸ਼ ਲਗਾ ਚੁੱਕੇ ਹਨ ਕਿ ਜਿਸ ਕੇਸ ਵਿੱਚ ਉਹ ਜੇਲ੍ਹ ਰਹਿ ਕੇ ਆਏ ਹਨ, ਉਸ ਵਿੱਚ ਹਾਲੇ ਤੱਕ ਕੋਈ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਗਈ ਹੈ। ਇਹ ਉਨ੍ਹਾਂ 'ਤੇ ਲਗਾਇਆ ਗਿਆ ਇੱਕ ਵਿਲੱਖਣ ਐਨਡੀਪੀਐਸ ਕੇਸ ਹੈ, ਜਿਸ ਵਿੱਚ ਪੁਲਿਸ ਨੇ ਕੋਈ ਬਰਾਮਦਗੀ ਹੀ ਨਹੀਂ ਕੀਤੀ।