ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਪੰਜਾਬ ਵਿੱਚ ਗੈਂਗਸਟਰਵਾਦ ਖ਼ਤਮ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਸ਼ੁੱਕਰਵਾਰ ਨੂੰ ਇੱਕ ਵੱਡੀ ਸਫਲਤਾ ਵਿੱਚ AGTF Punjab ਨੇ ਮੋਹਾਲੀ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬੰਬੀਹਾ ਗੈਂਗ ਦੇ 4 ਮੁੱਖ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਫੜੇ ਗਏ ਮੁਲਜ਼ਮਾਂ ਨੂੰ ਭਗੌੜਾ ਵਿਦੇਸ਼ੀ ਗੈਂਗਸਟਰ ਗੌਰਵ ਕੁਮਾਰ ਉਰਫ ਲੱਕੀ ਪਟਿਆਲ ਵੱਲੋਂ ਲੀਡ ਕੀਤਾ ਜਾ ਰਿਹਾ ਸੀ।
ਹਥਿਆਰ ਤੇ ਜ਼ਿੰਦਾ ਕਾਰਤੂਸ ਬਰਾਮਦ: ਇਸ ਸਬੰਧੀ ਜਾਣਕਾਰੀ ਦਿੰਦਿਆ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਐਕਸ ਉੱਤੇ ਜਾਣਕਾਰੀ ਦਿੰਦਿਆ ਲਿਖਿਆ ਹੈ ਕਿ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਨੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਖਾਸ ਟਿਕਾਣਿਆਂ 'ਤੇ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਇਸ ਤੋਂ ਇਲਾਵਾ ਫੜ੍ਹੇ ਗਏ ਮੁਲਜ਼ਮਾਂ ਕੋਲੋ ਪੁਲਿਸ ਨੇ 4 ਪਿਸਤੌਲ ਅਤੇ 2 ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸਤੌਲ (ਬੇਰੇਟਾ ਅਤੇ ਜ਼ਿਗਾਨਾ) ਅਤੇ 2 ਦੇਸੀ ਬਣੇ ਪਿਸਤੌਲਾਂ ਸਮੇਤ 25 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
-
In a major breakthrough, #AGTF-Punjab in a joint operation with SAS Nagar Police have arrested 4 key operatives of Bambiha Gang. The arrested criminals were being handled by the absconding foreign based gangster Gaurav Kumar @ Lucky Patyal (1/3) pic.twitter.com/bruESApfGp
— DGP Punjab Police (@DGPPunjabPolice) October 20, 2023 " class="align-text-top noRightClick twitterSection" data="
">In a major breakthrough, #AGTF-Punjab in a joint operation with SAS Nagar Police have arrested 4 key operatives of Bambiha Gang. The arrested criminals were being handled by the absconding foreign based gangster Gaurav Kumar @ Lucky Patyal (1/3) pic.twitter.com/bruESApfGp
— DGP Punjab Police (@DGPPunjabPolice) October 20, 2023In a major breakthrough, #AGTF-Punjab in a joint operation with SAS Nagar Police have arrested 4 key operatives of Bambiha Gang. The arrested criminals were being handled by the absconding foreign based gangster Gaurav Kumar @ Lucky Patyal (1/3) pic.twitter.com/bruESApfGp
— DGP Punjab Police (@DGPPunjabPolice) October 20, 2023
ਪੁਲਿਸ ਨੇ ਹਰਵਿੰਦਰ ਰਿੰਦਾ ਦੀ ਹਮਾਇਤ ਵਾਲੇ ਅੱਤਵਾਦੀ ਫੰਡਿੰਗ ਮਾਡਿਊਲ ਦਾ ਕੀਤਾ ਸੀ ਪਰਦਾਫਾਸ਼: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦੀ ਹਮਾਇਤ ਵਾਲੇ ਅਤੇ ਪਰਮਿੰਦਰ ਪਿੰਦੀ ਦੁਆਰਾ ਚਲਾਏ ਜਾ ਰਹੇ ਅੱਤਵਾਦੀ ਫੰਡਿੰਗ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਮਾਡਿਊਲ ਦੇ 5 ਕਾਰਕੁਨਾਂ ਨੂੂੰ ਗ੍ਰਿਫਤਾਰ ਕੀਤਾ ਸੀ। ਮਾਡਿਊਲ ਦਾ ਸਥਾਲਕ ਹੈਂਡਲਰ ਪਰਮਿੰਦਰ ਪਿੰਦੀ, ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ, ਜੋਕਿ ਕਥਿਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਦੱਸਿਆ ਜਾਂਦਾ ਹੈ, ਇਹ ਉਸ ਦੇ ਲਗਾਤਾਰ ਸੰਪਰਕ ਵਿੱਚ ਸਨ।
-
Recovery : 4 Pistols & 2 Sophisticated automatic and semi-automatic foreign made pistols (Beretta & Zigana) & 2 country made pistols along with 25 live cartridges@PunjabPoliceInd is totally committed to make #Punjab secure & safe as per vision of CM @BhagwantMann (3/3)
— DGP Punjab Police (@DGPPunjabPolice) October 20, 2023 " class="align-text-top noRightClick twitterSection" data="
">Recovery : 4 Pistols & 2 Sophisticated automatic and semi-automatic foreign made pistols (Beretta & Zigana) & 2 country made pistols along with 25 live cartridges@PunjabPoliceInd is totally committed to make #Punjab secure & safe as per vision of CM @BhagwantMann (3/3)
— DGP Punjab Police (@DGPPunjabPolice) October 20, 2023Recovery : 4 Pistols & 2 Sophisticated automatic and semi-automatic foreign made pistols (Beretta & Zigana) & 2 country made pistols along with 25 live cartridges@PunjabPoliceInd is totally committed to make #Punjab secure & safe as per vision of CM @BhagwantMann (3/3)
— DGP Punjab Police (@DGPPunjabPolice) October 20, 2023
- Governor's Letter To State Government : ਸੂਬੇ ਦੇ ਰਾਜਪਾਲ ਬਨਵਾਰੀ ਲਾਲ ਨੇ ਫਿਰ ਮੰਗੀ ਮਾਨ ਸਰਕਾਰ ਤੋਂ ਜਾਣਕਾਰੀ, ਪੜ੍ਹੋ ਹੁਣ ਕੀ ਕਿਹਾ...
- Penalty to Ladoval Toll Plaza : ਲਾਡੋਵਾਲ ਟੋਲ ਪਲਾਜ਼ਾ ਸੋਮਾ ਕੰਪਨੀ ਨੂੰ ਜ਼ਿਲ੍ਹਾ ਖਪਤਕਾਰ ਫੋਰਮ ਨੇ ਕੀਤਾ 50 ਹਜ਼ਾਰ ਰੁਪਏ ਜੁਰਮਾਨਾ
- Attack with swords in Ludhiana : ਲੁਧਿਆਣਾ ਦੇ ਪ੍ਰੀਤ ਨਗਰ 'ਚ ਦੋ ਭਰਾਵਾਂ 'ਤੇ ਹੋਇਆ ਤਲਵਾਰਾਂ ਨਾਲ ਹਮਲਾ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ
ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਸੀ ਕਿ ਮੁਲਜ਼ਮਾਂ ਨੂੰ ਫੜ੍ਹਨ ਲਈ ਲਗਭਗ 10 ਦਿਨਾਂ ਤੱਕ ਚੱਲੇ ਇਸ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਵੱਖ-ਵੱਖ ਥਾਵਾਂ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।