ਚੰਡੀਗੜ੍ਹ : ਆਪ' ਵੱਲੋਂ ਜਲੰਧਰ ਦੀਆਂ ਜਿਮਨੀ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਨੇ ਵੀ ਟਵੀਟ ਕਰਕੇ ਪ੍ਰਤੀਕਰਮ ਜਾਹਿਰ ਕੀਤਾ ਹੈ। ਕਾਂਗਰਸ ਨੇ ਟਵੀਟ ਕੀਤਾ ਹੈ ਕਿ ਆਮ ਆਦਮੀ ਪਾਰਟੀ ਵਲੰਟੀਅਰਾਂ ਦੀ ਗੱਲ ਤਾਂ ਕਰਦੀ ਹੈ ਪਰ ਜਲੰਧਰ ਜ਼ਿਮਨੀ ਚੋਣ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨ ਲਈ ਪਾਰਟੀ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਰਿੰਕੂ ਕੱਲ੍ਹ ਸ਼ਾਮੀ ਹੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ।
ਇਹੀ ਵੀ ਜ਼ਿਕਰਯੋਗ ਹੈ ਕਿ ਤਮਾਮ ਕਿਆਸਰਾਈਆਂ ਵਿਚਕਾਰ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ ਦਾ ਪੱਤਾ ਕੱਟ ਗਿਆ ਹੈ। ਜਲੰਧਰ ਵੈਸਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਨਾਲ ਨਾਤਾ ਟੁੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। ਸੁਸ਼ੀਲ ਰਿੰਕੂ ਨੂੰ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ ਨੇ ਖੁੱਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ। ਦੱਸ ਦਈਏ ਇਸ ਤੋਂ ਪਹਿਲਾਂ ਅੱਜ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਸੁਸ਼ੀਲ ਰਿੰਕੂ ਨੂੰ ਕਾਂਗਰਸ ਵਿੱਚੋਂ ਆਊਟ ਕਰਨ ਸਬੰਧੀ ਲੈਟਰ ਕਾਂਗਰਸ ਹਾਈਕਮਾਂਡ ਨੂੰ ਭੇਜੀ ਸੀ। ਹੁਣ ਇਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਜ਼ਿਆਦਾ ਦੇਰ ਨਾ ਕਰਦਿਆਂ ਆਮ ਆਦਮੀ ਦਾ ਪੱਲਾ ਫੜ੍ਹ ਲਿਆ ਹੈ। ਦੱਸ ਦਈਏ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਵਾਰ ਆਪ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਹੀ ਜਲੰਧਰ ਵੈਸਟ ਤੋਂ ਵੱਡੇ ਫਰਕ ਨਾਲ ਵਿਧਾਨ ਸਭਾ ਚੋਣਾਂ ਵਿੱਚ ਮਾਤ ਮਿਲੀ ਸੀ। ਸੁਸ਼ੀਲ ਰਿੰਕੂ ਪਿਛਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਬੰਧੀ ਬਹੁਤ ਸਾਰੇ ਤੰਜ ਕੱਸਦੇ ਰਹੇ ਨੇ ਅਤੇ ਕੱਟੜ ਵਿਰੋਧੀਆਂ ਵਿੱਚੋਂ ਵੀ ਇੱਕ ਰਹੇ ਨੇ। ਅਜਿਹੇ ਵਿੱਚ ਹੁਣ ਸੁਸ਼ੀਲ ਕੁਮਾਰ ਰਿੰਕੂ ਆਪ ਨਾਲ ਨਵੀਂ ਪਾਰੀ ਦਾ ਆਗਾਜ਼ ਕਿੰਨਾ ਵਧੀਆ ਅਤੇ ਸ਼ਾਨਦਾਰ ਕਰਦੇ ਨੇ ਇਸ ਉੱਤੇ ਸਭ ਦੀ ਨਜ਼ਰ ਰਹੇਗੀ।
ਇਹ ਵੀ ਪੜ੍ਹੋ : ਖਸਤਾ ਹਾਲਤ 'ਤੇ ਹੰਝੂ ਬਹਾਅ ਰਿਹਾ ਗੜ੍ਹਸ਼ੰਕਰ ਦਾ ਮੁੱਖ ਬੱਸ ਸਟੈਂਡ, ਲੋਕਾਂ ਨੇ ਸਰਕਾਰ ਨੂੰ ਹਾਲਤ ਸੁਧਾਰਨ ਦੀ ਕੀਤੀ ਅਪੀਲ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਜਲੰਧਰ ਪੱਛਮੀ ਸੀਟ ’ਤੇ 73.02 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਵਿਧਾਇਕ ਚੁਣੇ ਗਏ ਸਨ। ਸੁਸ਼ੀਲ ਕੁਮਾਰ ਰਿੰਕੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰਪਾਲ ਭਗਤ ਨੂੰ ਹਰਾਇਆ ਸੀ। ਜਦੋਂ ਕਿ ਆਮ ਆਦਮੀ ਪਾਰਟੀ ਦੇ ਦਹਸ਼ਨ ਲਾਲ ਭਗਤ ਤੀਜੇ ਸਥਾਨ ’ਤੇ ਰਹੇ ਸੀ। ਇਸ ਦੌਰਾਨ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 53983 ਪਈਆਂ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਮਹਿੰਦਰਪਾਲ ਭਗਤ ਨੂੰ 36649 ਵੋਟਾਂ ਪਈਆਂ ਸਨ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਰਸ਼ਨ ਲਾਲ ਭਗਤ ਨੂੰ 15364 ਵੋਟਾਂ ਪਈਆਂ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ 'ਤੇ ਕਾਂਗਰਸ ਨੂੰ ਸਭ ਤੋਂ ਵੱਧ 49.33 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂ ਕਿ ਅਕਾਲੀ-ਭਾਜਪਾ ਗਠਜੋੜ ਦਾ ਵੋਟ ਸ਼ੇਅਰ 33.49 ਰਿਹਾ ਤੇ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 14.04 ਰਿਹਾ ਸੀ।