ਚੰਡੀਗੜ੍ਹ: ਕਲਾਕਾਰ ਏਡੀਆਰ ਰੀਅਲ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਆਪਣਾ ਪਹਿਲਾ ਗੀਤ ਖਵਾਹਿਸ਼ ਲਾਂਚ ਕਰ ਦਿੱਤਾ ਹੈ। ਇਹ ਗੀਤ ਮਿਸਟਰ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਇਸ ਗੀਤ ਨੂੰ ਸੰਗੀਤ ਗੋਲਡ ਨੇ ਦਿੱਤਾ ਹੈ ਤੇ ਇਸ ਨੂੰ ਨਵਜੀਤ ਨੇ ਲਿਖਿਆ ਹੈ ਤੇ ਇਸ ਗੀਤ ਦੇ ਨਿਰਮਾਤਾ ਵਿੱਕੀ ਚੋਪੜਾ ਅਤੇ ਸਹਿ ਨਿਰਮਾਤਾ ਹਰਪ੍ਰੀਤ ਸਿੰਘ ਹਨ।
ਕਲਾਕਾਰ ਨੇ ਏਡੀਆਰ ਰੀਅਲ ਨੇ ਦੱਸਿਆ ਕਿ ਉਹ ਦਿੱਲੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਿਟਾਰ ਵਜਾਉਂਦੇ ਸਨ ਅਤੇ ਉਹ ਵੀ ਉਨ੍ਹਾਂ ਨਾਲ ਮਿਲ ਕੇ ਗੀਤ ਗਾਉਂਦਾ ਸੀ। ਆਪਣੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਇੱਕ ਵਾਰੀ ਗਾਣਿਆਂ ਤੋਂ ਦੂਰ ਹੋ ਗਏ ਸੀ ਪਰ ਸਕੂਲ ਦੇ ਵਿੱਚ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਤੇ ਉਨ੍ਹਾਂ ਨੇ ਅੱਗੇ ਫਿਰ ਗਾਉਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਹ ਸ਼ੁਰੂ 'ਚ ਹੋਟਲਾਂ ਤੇ ਕਲੱਬਾਂ 'ਚ ਗਾਉਂਦੇ ਸੀ ਤੇ ਕਈ ਵਾਰ ਉਹ ਸ਼ੌਕੀਆ ਤੌਰ 'ਤੇ ਫਰੀ ਗਾ ਲੈਂਦਾ ਸੀ। ਉਸ ਤੋਂ ਬਾਅਦ ਉਹ ਬਾਜ਼ ਮੀਡੀਆ ਨੂੰ ਮਿਲੇ ਅਤੇ ਵਿੱਕੀ ਚੋਪੜਾ ਜੋ ਇਸ ਗੀਤ ਦੇ ਨਿਰਮਾਤਾ ਹਨ ਉਨ੍ਹਾਂ ਨੂੰ ਮਿਲੇ ਤੇ ਉਨ੍ਹਾਂ ਜਦੋਂ ਉਸਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਇਹ ਗਾਣਾ ਰਿਕਾਰਡ ਕਰਨ ਲਈ ਉਨ੍ਹਾਂ ਨੂੰ ਕਿਹਾ।
ਇਹ ਵੀ ਪੜੋ: ਜੂਹੀ ਚਾਵਲਾ ਦੇ ਪੁੱਤਰ ਅਰਜੁਨ ਨੇ ਵਿਖਾਈ ਦਰਿਆਦਿਲੀ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗੁਰੂ ਜੀਤੂ ਕਤਰ ਹਨ ਜੇਤੂ ਕਤਰ ਤੋਂ ਹੀ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਲਈ ਹੈ ਤੇ ਮਾਸਟਰ ਸਲੀਮ ਉਨ੍ਹਾਂ ਦੇ ਰੋਲ ਮਾਡਲ ਹਨ।