ETV Bharat / state

Accident in Chandigarh : SHO ਦੀ ਲੜਕੀ ਦੇ ਵਿਆਹ ਸਮਾਗਮ ਦੌਰਾਨ ਵਾਪਰਿਆ ਹਾਦਸਾ, DGP ਤੇ DSP ਸਣੇ ਕਈ ਲੋਕ ਜ਼ਖ਼ਮੀ

author img

By

Published : Feb 13, 2023, 9:11 AM IST

Updated : Feb 13, 2023, 3:16 PM IST

ਡੀਜੀਪੀ ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ 'ਚ ਵਿਆਹ ਸਮਾਗਮ ਦੌਰਾਨ ਵਾਪਰਿਆ। ਇਥੇ ਚੰਡੀਗੜ੍ਹ ਦੇ ਐੱਸਐੱਚਓ ਦੀ ਲੜਕੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ।

Accident happened during the marriage of SHOs girl, DGP his wife and DSP Injured
ਸਾਬਕਾ ਕੋਚ ਦੀ ਜਲਦ ਹੋਵੇਗੀ ਗ੍ਰਿਫ਼ਤਾਰੀ

ਚੰਡੀਗੜ੍ਹ : ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ 'ਚ ਵਿਆਹ ਸਮਾਗਮ ਦੌਰਾਨ ਵਾਪਰਿਆ। ਇੱਥੇ ਲਗਾਇਆ ਗਿਆ ਟੈਂਟ ਤੇਜ਼ ਹਵਾਵਾਂ ਕਾਰਨ ਪਿੱਲਰ ਸਮੇਤ ਹੇਠਾਂ ਡਿੱਗ ਗਿਆ। ਇਸ ਦੇ ਪ੍ਰਭਾਵ ਕਾਰਨ ਡੀਜੀਪੀ, ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਗੁਰਮੁਖ ਸਿੰਘ ਜ਼ਖ਼ਮੀ ਹੋ ਗਏ। ਚੰਡੀਗੜ੍ਹ ਦੇ ਐਸਐਚਓ ਦੀ ਬੇਟੀ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ।

ਤੇਜ਼ ਹਵਾ ਕਾਰਨ ਵਾਪਰਿਆ ਹਾਦਸਾ : ਇਹ ਹਾਦਸਾ ਸੈਕਟਰ 3 ਥਾਣੇ ਦੇ ਐੱਸਐੱਚਓ ਸੁਖਦੀਪ ਸਿੰਘ ਦੀ ਲੜਕੀ ਦੇ ਵਿਆਹ ਸਮਾਗਮ ਦੌਰਾਨ ਵਾਪਰਿਆ। ਪੁਲਿਸ ਅਧਿਕਾਰੀ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਵਿਚ ਡੀਜੀਪੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਸੀ। ਜਾਣਕਾਰੀ ਅਨੁਸਾਰ ਲੇਕ ਕਲੱਬ ਵਿੱਚ ਟੈਂਟ ਆਦਿ ਲਾਉਣ ਦਾ ਪ੍ਰਬੰਧ ਬਾਹਰੀ ਠੇਕੇਦਾਰ ਵੱਲੋਂ ਕਰਵਾਇਆ ਗਿਆ ਸੀ। ਖੁੱਲ੍ਹੇ ਵਿੱਚ ਲਗਾਏ ਜਾ ਰਹੇ ਟੈਂਟ ਅਤੇ ਹਵਾ ਦੇ ਤੇਜ਼ ਹੋਣ ਕਾਰਨ ਟੈਂਟ ਹੇਠਾਂ ਡਿੱਗ ਗਿਆ ਤੇ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਸ ਇਸ ਘਟਨਾ 'ਚ ਲਾਪ੍ਰਵਾਹੀ ਦੇ ਹੋਣ ਦੀ ਵੀ ਜਾਂਚ ਕਰ ਰਹੀ ਹਨ।

ਇਹ ਵੀ ਪੜ੍ਹੋ : Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!

ਡੀਜੀਪੀ ਦੇ ਲੱਗੇ 12 ਟਾਂਕੇ : ਹਾਦਸੇ ਤੋਂ ਬਾਅਦ ਡੀਜੀਪੀ ਸਮੇਤ ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਮਾਲਵਿਕਾ ਦਾ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਗਿਆ। ਡੀਜੀਪੀ ਦੇ ਸਿਰ 'ਤੇ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ 4 ਟਾਂਕੇ ਲੱਗੇ ਹਨ। ਬਾਅਦ ਵਿੱਚ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ। ਡੀਐਸਪੀ ਗੁਰਮੁੱਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ।

Last Updated : Feb 13, 2023, 3:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.