ETV Bharat / state

'ਰਾਤ ਦਾ ਕਰਫਿਊ ਮਾਫੀਆ ਰਾਜ ਨੂੰ ਵਧਾਵਾ ਦੇਣ ਲਈ ਲਗਾਇਆ'

ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਪੰਜਾਬ ਸਰਕਾਰ 'ਤੇ ਰਾਤ ਦਾ ਕਰਫਿਊ ਲਗਾਉਂਣ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਸਰਕਾਰ ਨੇ ਇਹ ਕਰਫਿਊ ਰੇਤ ਅਤੇ ਸ਼ਰਾਬ ਮਾਫੀਆ ਨੂੰ ਵਧਾਵਾ ਦੇਣ ਲਈ ਲਗਾਇਆ ਹੈ

'ਰਾਤ ਦਾ ਕਰਫਿਊ ਮਾਫੀਆ ਰਾਜ ਨੂੰ ਵਧਾਵਾ ਦੇਣ ਲਈ ਲਗਾਇਆ'
'ਰਾਤ ਦਾ ਕਰਫਿਊ ਮਾਫੀਆ ਰਾਜ ਨੂੰ ਵਧਾਵਾ ਦੇਣ ਲਈ ਲਗਾਇਆ'
author img

By

Published : Aug 22, 2020, 4:55 AM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਨਾਲ ਸਿੱਝਣ ਲਈ ਸ਼ੁੱਕਰਵਾਰ ਤੋਂ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਰਾਤ ਦਾ ਕਰਫਿਊ ਲਗਾਉਂਣ 'ਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਅਤੇ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲਿਆ। 'ਆਪ' ਆਗੂਆਂ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਰਾਤ ਦਾ ਕਰਫਿਊ ਲਗਾਇਆ ਗਿਆ ਹੈ, ਉਹ ਰੇਤ ਅਤੇ ਸ਼ਰਾਬ ਮਾਫੀਆ ਨੂੰ ਫਾਇਦਾ ਪਹੁੰਚਾਵੇਗਾ।

'ਰਾਤ ਦਾ ਕਰਫਿਊ ਮਾਫੀਆ ਰਾਜ ਨੂੰ ਵਧਾਵਾ ਦੇਣ ਲਈ ਲਗਾਇਆ'

ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਇਹ ਕਰਫਿਊ ਕੋਰੋਨਾ ਦੀ ਚੇਨ ਤੋੜਨ ਲਈ ਨਹੀਂ ਬਲਕਿ ਰੇਤ ਅਤੇ ਸ਼ਰਾਬ ਮਾਫੀਆ ਨੂੰ ਵਧਾਵਾ ਦੇਣ ਲਈ ਲਗਾਇਆ ਗਿਆ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਇਹ ਕਰਫਿਊ ਲੋਕਾਂ ਨੂੰ ਸਹੂਲਤਾਂ ਦੇਣ ਲਈ ਨਹੀਂ ਬਲਕਿ ਰੇਤ, ਸ਼ਰਾਬ ਮਾਫੀਆ ਨੂੰ ਸਹੂਲਤਾਂ ਦੇਣ ਲਈ ਲਗਾਇਆ ਹੈ। ਚੀਮਾ ਨੇ ਕਿਹਾ ਕਿ 7 ਵਜੇ ਤੋਂ ਬਾਅਦ ਤਾਂ ਲੋਕ ਵੈਸੇ ਵੀ ਘਰੋਂ ਤੋਂ ਬਾਹਰ ਨਹੀਂ ਨਿਕਲਦੇ।

ਇਹ ਵੀ ਪੜੋ: 'ਕੈਪਟਨ ਨੂੰ ਸਵਾਲ' ਦੌਰਾਨ ਐਸਵਾਈਐਲ, ਖੇਤੀ ਆਰਡੀਨੈਂਸਾਂ ਅਤੇ ਨੌਕਰੀਆਂ ਵਰਗੇ ਮੁੱਦਿਆਂ 'ਤੇ ਕੀ ਰਿਹਾ ਖ਼ਾਸ, ਜਾਣੋ

ETV Bharat Logo

Copyright © 2024 Ushodaya Enterprises Pvt. Ltd., All Rights Reserved.