ਚੰਡੀਗੜ੍ਹ ਡੈਸਕ: ਮਣੀਪੁਰ ਵਿੱਚ ਨਗਨ ਵੀਡੀਓ ਵਿੱਚ ਨਜਰ ਆਉਣ ਵਾਲੀ ਇਕ ਲੜਕੀ ਨੇ ਬਿਆਨ ਦਿੱਤੇ ਹਨ। ਉਸਨੇ ਕਿਹਾ ਹੈ ਕਿ ਜਦੋਂ ਅਸੀਂ ਪੁਲਿਸ ਦੀ ਕਾਰ ਵਿੱਚ ਸੀ ਤਾਂ ਸਾਨੂੰ ਲੱਗਿਆ ਕਿ ਅਸੀਂ ਬਚ ਜਾਵਾਂਗੀਆਂ ਪਰ ਮੁੰਡਿਆਂ ਦੀ ਭੀੜ ਨੇ ਕਾਰ ਨੂੰ ਘੇਰ ਲਿਆ ਅਤੇ ਸਾਨੂੰ ਹੇਠਾਂ ਉਤਾਰ ਕੇ ਗਲਤ ਤਰੀਕੇ ਨਾਲ ਛੂਹਣ ਲੱਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਚਣਾ ਹੈ ਤਾਂ ਆਪਣੇ ਕੱਪੜੇ ਲਾਹ ਦਿਓ। ਫਿਰ ਅਸੀਂ ਆਪਣੇ ਕੱਪੜੇ ਲਾਹ ਦਿੱਤੇ। ਇਸ ਬਿਆਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਕੁੜੀ ਦੀ 19 ਜੁਲਾਈ ਨੂੰ ਮਣੀਪੁਰ ਤੋਂ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਇੱਕ ਹੋਰ ਔਰਤ ਵੀ ਸੀ, ਜਿਸਦੀ ਉਮਰ ਕਰੀਬ 42 ਸਾਲ ਹੈ। ਉਸਦੇ ਵੀ ਕੱਪੜੇ ਲਾਹੇ ਗਏ ਹਨ ਤੇ ਗਲਤ ਤਰੀਕੇ ਨਾਲ ਛੂਹਿਆ ਗਿਆ ਹੈ।
ਲੜਕੀ ਨਾਲ ਹੋਇਆ ਸਮੂਹਿਕ ਬਲਾਤਕਾਰ : ਇਸੇ ਤਰ੍ਹਾਂ 52 ਸਾਲਾਂ ਦੀ ਇੱਕ ਹੋਰ ਦੀ ਵੀ ਵੀਡੀਓ ਵਾਇਰਲ ਹੋਈ ਹੈ, ਉਸਦੇ ਕੱਪੜੇ ਵੀ ਉਤਾਰ ਦਿੱਤੇ ਗਏ ਸਨ। ਦੂਜੇ ਪਾਸੇ ਸਾਈਕੁਲ ਥਾਣੇ ਵਿੱਚ ਤੈਨਾਤ ਐੱਸਐੱਚਓ ਲੁੰਗਥਾਂਗ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲੀ ਸ਼ਿਕਾਇਤ ਦਰਜ ਕਰਵਾਈ ਹੈ। ਉਸਦਾ ਕਹਿਣਾ ਹੈ ਕਿ 18 ਮਈ ਨੂੰ ਬੀ ਫਨੋਮ ਪਿੰਡ ਦਾ ਮੁਖੀ ਕਾਂਗਪੋਕਪੀ ਦੇ ਸਾਈਕੁਲ ਥਾਣੇ ਆਇਆ ਸੀ। ਉਸ ਦੇ ਨਾਲ ਇੱਕ ਪੀੜਤ ਵੀ ਸੀ। ਉਸ ਮੁਤਾਬਿਕ ਸਭ ਤੋਂ ਪਹਿਲਾਂ 56 ਸਾਲਾ ਦੇ ਵਿਅਕਤੀ ਦੀ ਮੌਤ ਹੋਈ ਅਤੇ ਫਿਰ ਔਰਤਾਂ ਨੂੰ ਆਪਣੇ ਕੱਪੜੇ ਲਾਹੁਣ ਲਈ ਕਿਹਾ ਗਿਆ ਸੀ। ਇਸ ਮਾਮਲੇ ਵਿੱਚ 21 ਸਾਲਾ ਪੀੜਤਾ ਨਾਲ ਛੇੜਛਾੜ ਹੋਈ ਹੈ ਅਤੇ ਉਸ ਦੇ 19 ਸਾਲ ਦੇ ਭਰਾ ਨੂੰ ਭੀੜ ਨੇ ਕੁੱਟਕੁੱਟ ਮਾਰ ਦਿੱਤਾ ਹੈ। ਇਸ 21 ਸਾਲ ਦੀ ਪੀੜਤਾ ਨਾਲ ਵੀ ਸਮੂਹਿਕ ਬਲਾਤਕਾਰ ਕੀਤਾ ਗਿਆ।
ਦਰਅਸਲ ਇਸ ਖੌਫਨਾਕ ਹਿੰਸਾ ਤੋਂ ਬਾਅਦ ਮਣੀਪੁਰ ਇੱਕ ਤਰ੍ਹਾਂ ਨਾਲ ਵੰਡ ਹੋ ਗਿਆ ਹੈ। ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਉਹ ਹੋਏ ਜੋ ਆਪਣੇ ਇਲਾਕੇ ਵਿੱਚ ਘੱਟ ਗਿਣਤੀ ਸਨ। ਵਾਦੀ ਦੇ ਮੀਤੇਈ ਦੇ ਦਬਦਬੇ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਕੂਕੀ, ਦੂਜੇ ਪਾਸੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਮੀਤੀ।ਕਰੀਬ 60 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਬੇਘਰ ਹੋ ਗਏ ਹਨ। ਇਸ ਸਮੇਂ ਮਨੀਪੁਰ ਵਿੱਚ ਲਗਭਗ 350 ਸ਼ਰਨਾਰਥੀ ਕੈਂਪ ਹਨ।