ETV Bharat / state

ਨਸ਼ਿਆਂ ਖ਼ਿਲਾਫ਼ ਇੱਕਜੁੱਟ 7 ਸੂਬੇ, ਨੈਸ਼ਨਲ ਡਰੱਗ ਪਾਲਿਸੀ 'ਤੇ ਬਣੀ ਸਹਿਮਤੀ - ਨਸ਼ਾ ਤਸਕਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ ਸੀਐਮ ਜੈਰਾਮ ਠਾਕੁਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਚੰਡੀਗੜ੍ਹ ਵਿੱਚ ਦੂਜੀ ਖ਼ੇਤਰੀ ਕਾਨਫ਼ਰੰਸ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਨਸ਼ਿਆਂ ਨੂੰ ਰੋਕਣ ਲਈ ਕੌਮੀ ਡਰੱਗ ਪਾਲਿਸੀ ਬਣਾਉਣ ਦੀ ਸਹਿਮਤੀ ਵੀ ਬਣੀ।

ਫ਼ੋਟੋ
author img

By

Published : Jul 25, 2019, 5:30 PM IST

ਚੰਡੀਗੜ੍ਹ: ਪੰਜਾਬ ਦੀ ਅਗਵਾਈ ਹੇਠ 7 ਸੂਬਿਆਂ ਦੇ ਮੁਖੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਮੁਕੰਮਲ ਹੋ ਗਈ ਹੈ। ਇਸ ਮੀਟਿੰਗ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਸਨ। ਵੀਰਵਾਰ ਨੂੰ ਹੋਈ ਇਸ ਦੂਜੀ ਕਾਨਫ਼ਰੰਸ ਦਾ ਮੁੱਖ ਮੁੱਦਾ ਹੀ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਦੇ ਰਾਹ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਤੇ ਉਨ੍ਹਾਂ ਦਾ ਟਾਕਰਾ ਕਰਨ ਲਈ ਉਲੀਕੀਆਂ ਜਾਣ ਵਾਲੀਆਂ ਨੀਤੀ ਸੀ।

ਵੀਡੀਓ

'ਮੇਕ ਇਨ ਪੰਜਾਬ' ਨੂੰ ਹੁੰਗਾਰਾਂ ਦੇਵੇਗੀ ਕੈਪਟਨ ਸਰਕਾਰ

ਮੀਟਿੰਗ ਵਿੱਚ ਸਾਰੇ ਸੂਬਿਆਂ 'ਚ ਨਸ਼ੇ ਦੇ ਖ਼ਿਲਾਫ਼ ਕੇਂਦਰ ਸਰਕਾਰ ਨੂੰ ਨੈਸ਼ਨਲ ਡਰੱਗ ਪਾਲਿਸੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਅੰਤਰਰਾਜੀ ਸੀਮਾਵਾਂ 'ਤੇ ਸਾਂਝੇ ਅਭਿਆਨ ਚਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਜਾਂਚ ਅਧਿਕਾਰੀਆਂ ਦੀ ਟ੍ਰੇਨਿੰਗ ਦੇ ਲਈ ਚੰਡੀਗੜ੍ਹ 'ਚ ਰੀਜਨਲ ਟ੍ਰੇਨਿੰਗ ਸੈਂਟਰ ਖੋਲ੍ਹਣ 'ਤੇ ਸਹਿਮਤੀ ਬਣਾਈ ਗਈ। ਮੀਟਿੰਗ ਵਿੱਚ ਰੀਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਬਣਾਉਣ ਨੂੰ ਲੈ ਕੇ ਸਹਿਮਤੀ ਬਣਾਈ ਗਈ ਜਿਸ ਦੇ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇਗਾ।

  • It is a common knowledge that Pakistan is promoting narco-terrorism to create trouble in India with drugs being pushed in through Uri & Kandla among other places. It's not possible for any state to tackle it alone & a National Drugs Policy is need of the hour. #UnitedAgainstDrugs pic.twitter.com/IXeQn3PQe7

    — Capt.Amarinder Singh (@capt_amarinder) July 25, 2019 " class="align-text-top noRightClick twitterSection" data=" ">

ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਕੌਮੀ ਏਜੰਸੀਆਂ ਐਨਸੀਬੀ, ਬੀਐਸਐਫ ਅਤੇ ਆਈਬੀ ਸਮੇਤ ਸੂਬਿਆਂ ਵਿੱਚ ਬਿਹਤਰ ਤਾਲਮੇਲ ਤੇ ਸੰਯੁਕਤ ਕਾਰਵਾਈਆਂ ਨਾਲ ਨਸ਼ੇ ਦੀ ਆਮਦ ਨੂੰ ਰੋਕਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦਰਮਿਆਨ ਇੱਕ ਕਾਰਗਰ ਸਾਂਝ ਬਣੇ ਤਾਂ ਜੋ ਜਾਣਕਾਰੀ ਦਾ ਆਦਾਨ-ਪ੍ਰਦਾਨ ਹੋਵੇ ਅਤੇ ਨਸ਼ਾ ਤਸਕਰਾਂ, ਗੈਂਗਸਟਰਾਂ ਤੇ ਹੋਰ ਅਪਰਾਧੀਆਂ ਲਈ ਸੂਬਾਈ ਹੱਦਾਂ ਨੂੰ ਪਨਾਹਗਾਹਾਂ ਬਣਨ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਰਕੋ-ਅੱਤਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਤਾਂ ਜੋ ਭਾਰਤ 'ਚ ਸਮੱਸਿਆਵਾਂ ਪੈਦਾ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਲਈ ਇਸ ਨਾਲ ਇੱਕਲੇ ਲੜਨਾ ਸੰਭਵ ਨਹੀਂ ਅਤੇ ਇਸ ਲਈ ਨੈਸ਼ਨਲ ਡਰੱਗਜ਼ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ।

Intro:ਪੰਜਾਬ ਦੀ ਅਗੁਵਾਈ ਹੇਠ ਹੋਈ 7 ਰਾਜਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿਚਕਾਰ ਹੋਈ ਮੀਟਿੰਗ ਸਮਾਪਤ ਹੋ ਗਈ ਹੈ ਮੀਟਿੰਗ ਵਿਚ ਰਾਜਸਥਾਨ ਹਿਮਾਚਲ ਪ੍ਰਦੇਸ਼ ਉਤਰਾਖੰਡ ਪੰਜਾਬ ਦੇ ਸੀਐਮ ਅਤੇ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਨਿਕ ਅਧਿਕਾਰੀ ਪਹੁੰਚੇ।

Body:ਮੀਟਿੰਗ ਵਿਚ ਸਾਰੇ ਸੂਬਿਆਂ ਚ ਨਸ਼ੇ ਦੇ ਖਿਲਾਫ ਕੇਂਦਰ ਸਰਕਾਰ ਵਲੋਂ ਨੈਸ਼ਨਲ ਡਰੱਗ ਪੋਲਿਸੀ ਬਨਾਉਣ ਨਯੁ ਲੈਕੇ ਗਲ ਹੋਈ ਇਸ ਤੋਂ ਅਲਾਵਾ ਨਸ਼ਾ ਤਸਕਰੀ ਨੂੰ ਰੋਕਣ ਦੇ ਲਈ ਅੰਤਰਰਾਜੀ ਸੀਮਾਵਾਂ ਟੇ ਸਾਂਝੇ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਗਿਆ, ਸਾਰੇ ਸੂਬਿਆਂ ਦੀ ਆਪਸ ਵਿਚ ਸੂਚਨਾਵਾਂ ਦਾ ਆਦਾਨ ਪ੍ਰਦਾਨ ਕੀਤਾ ਜਾਵੇਗਾ।
ਜਾਂਚ ਅਧਿਕਾਰੀਆਂ ਦੀ ਟ੍ਰੇਨਿੰਗ ਦੇ ਲਈ ਚੰਡੀਗੜ੍ਹ ਵਿਚ ਰੀਜਨਲ ਟ੍ਰੇਨਿੰਗ ਸੈਂਟਰ ਦੇ ਲਇ ਚੰਡੀਗੜ੍ਹ ਵਿਚ ਰੀਜਨਲ ਟ੍ਰੇਨਿੰਗ ਸੈਂਟਰ ਖੋਲ੍ਹਣ ਤੇ ਸਹਿਮਤੀ ਬਣੀ। ਰੀਜਨਲ ਦਰਗ ਡੀਪੈਂਡੈਂਸ ਟਰੀਟਮੈਂਟ ਸੈਂਟਰ ਭੀ ਟਰੈਸਿਟੀ ਚ ਲੈਕੇ ਆਉਣ ਦੀ ਸਹਿਮਤੀ ਬਣੀ ਹੈ ਇਸ ਲਇ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾਵੇਗਾ। ਸਾਰੇ ਸੂਬੇ ਨਸ਼ੇ ਦੇ ਖਿਲਾਫ ਵੱਡੇ ਲੈਵਲ ਤੇ ਜਾਗਰੂਕਤਾ ਅਭਿਆਨ ਚਲਾਏ ਜਾਣਗੇ ਅਤੇ ਸਾਰੇ ਸ਼ਬੀਆ ਦੀ ਅਗਲੀ ਬੈਠਕ ਹਿਮਾਚਲ ਪ੍ਰਦੇਸ਼ ਚ ਹੋਵੇਗੀ।

Conclusion:ਮੀਟਿੰਗ ਦੇ ਵਿਚ ਨਸ਼ਾ ਨਸ਼ੇ ਤਸਕਰ ਦੇ ਖ਼ਿਲਾਫ਼ ਰਣਨੀਤੀ ਬਾਉਣ ਦੇ ਮੁਦੇ ਤੇ ਚਰਚਾ ਹੋਈ।
ETV Bharat Logo

Copyright © 2025 Ushodaya Enterprises Pvt. Ltd., All Rights Reserved.