ਚੰਡੀਗੜ੍ਹ: 550ਵੇਂ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਜੀ ਦੀ ਕਥਾ ਤੇ ਬਣੀਆਂ ਫਿਲਮਾਂ ਤੇ ਨਿਰਦੇਸ਼ਕਾਂ ਨੂੰ ਕਰੀਬ 5 ਲੱਖ ਰੁਪਏ ਨਾਲ ਸਨਮਾਨਿਤ ਕੀਤਾ। ਇਹ ਪ੍ਰੋਗਰਾਮ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ 'ਤੇ 550ਵੇਂ ਪ੍ਰਕਾਸ਼ ਪੂਰਬ ਸਬੰਧੀ ਇਹ ਉਤਸਵ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਫਿਲਮ ਫੈਸਟੀਵਲ ਦੌਰਾਨ ਦਿਖਾਈਆਂ ਗਈਆਂ 5 ਵੱਡੀਆਂ ਫਿਲਮਾਂ ਦੇ ਨਿਰਦੇਸ਼ਕਾਂ ਨੂੰ 5 ਲੱਖ ਰੁਪਏ, ਤੇ ਕਿਤਾਬਾਂ ਦੇ ਸੈੱਟ ਦਿੱਤੇ।
ਜ਼ਿਕਰਯੋਗ ਹੈ ਕਿ ਇਸ ਫਿਲਮ ਫੈਸਟੀਵਲ ਦਾ ਵੱਡੀਆਂ ਫਿਲਮਾਂ ਦੇ ਨਾਲ ਮੁਕਾਬਲਾ ਕਰਵਾਇਆ ਗਿਆ। ਜਿਸ 'ਚ ਕੁਲ 28 ਫਿਲਮਾਂ ਨੇ ਭਾਗ ਲਿਆ, ਜਿਸ ਚੋਂ ਪੰਜ ਫਿਲਮਾਂ ਦੀ ਚੋਣ ਕੀਤੀ ਗਈ, ਤੇ ਫਿਲਮ ਫੈਸਟੀਵਲ ਦੌਰਾਨ ਇਹ ਫ਼ਿਲਮਾਂ ਲਗਾਤਾਰ ਵਿਖਾਈਆਂ ਗਈਆਂ। ਜਿਨ੍ਹਾਂ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਨ੍ਹਾਂ 5 ਫਿਲਮਾਂ ਵਿੱਚੋਂ ਲਾਂਘਾ' ਫਿਲਮ ਨੂੰ ਪਹਿਲਾ ਸਥਾਨ ਹਾਸਲ ਕੀਤਾ।