ETV Bharat / state

ਨਵੇਂ ਵਾਅਦਿਆਂ ਦੀਆਂ ਮਿੱਠੀਆਂ ਗੋਲ਼ੀਆਂ ?

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋ ਗਏ ਹਨ ਅਤੇ ਇਸ ਮੌਕੇ ਉਨ੍ਹਾਂ ਨੇ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਜਨਤਾ ਨਾਲ ਕਈ ਵਾਅਦੇ ਕੀਤੇ।

ਫ਼ੋਟੋ।
ਫ਼ੋਟੋ।
author img

By

Published : Mar 18, 2020, 2:29 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਤਾਂ ਉਨ੍ਹਾਂ ਨੇ ਰਹਿੰਦੇ ਅਗਲੇ ਦੋ ਸਾਲਾਂ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਵਾਸਤੇ ਯੋਗਤਾ ਅਤੇ ਪਾਰਦਰਸ਼ਤਾ ਦੇ ਅਧਾਰ 'ਤੇ ਉਮੀਦਵਾਰ ਚੁਣੇ ਜਾਣ ਦੀ ਗੱਲ ਕਹੀ। ਕਿਹਾ ਜਾਣਾ ਚਾਹੀਦਾ ਹੈ ਕਿ ਜੇ ਮੈਰਿਟ ਦੇ ਅਧਾਰ 'ਤੇ ਯੋਗ ਉਮੀਦਵਾਰ ਚੁਣੇ ਗਏ ਤਾਂ ਚੰਗਾ ਹੋਵੇਗਾ।

ਨਵੇਂ ਵਾਅਦਿਆਂ ਦੀਆਂ ਮਿੱਠੀਆਂ ਗੋਲੀਆਂ ?
ਨਵੇਂ ਵਾਅਦਿਆਂ ਦੀਆਂ ਮਿੱਠੀਆਂ ਗੋਲੀਆਂ ?

ਇਸ ਸਮੇਂ ਸਰਕਾਰੀ ਨੌਕਰੀਆਂ ਦੇਣ ਦੀ ਗੱਲ ਕਰਕੇ ਮੁੱਖ ਮੰਤਰੀ ਨੇ ਨੌਜਵਾਨਾਂ ਦੇ ਮਨਾਂ ਵਿੱਚ ਆਸਾਂ ਦਾ ਦੀਵਾ ਜਗਾ ਦਿੱਤਾ। ਜੇ ਨੌਕਰੀਆਂ ਦੇ ਦਿੱਤੀਆਂ ਤਾਂ ਫੇਰ ਨੌਕਰੀਆਂ ਉਡੀਕ ਰਹੇ ਚਾਹਵਾਨਾਂ ਦੀਆਂ ਆਸਾਂ ਨੂੰ ਬੂਰ ਪੈ ਜਾਵੇਗਾ ਪਰ ਜੇ ਇਹ ਵੀ 'ਫੋਕਾ ਐਲਾਨ' ਹੀ ਨਿਕਲਿਆ ਤਾਂ ਨੌਜਵਾਨ ਫੇਰ ਨਿਰਾਸ਼ ਹੋ ਜਾਣਗੇ।

ਦੂਜਾ, ਆਮ ਘਰੇਲੂ ਬਿਜਲੀ ਵਰਤਣ ਵਾਲਿਆਂ ਲਈ ਬਿਜਲੀ ਦੇ ਭਾਅ ਤਰਕਸੰਗਤ ਤਰੀਕੇ ਵਿੱਚ ਲਿਆ ਕੇ ਲੋਕਾਂ ਨੂੰ ਰਾਹਤ ਦੇਣ ਬਾਰੇ ਕਿਹਾ ਗਿਆ ਹੈ, ਜਿਸ ਦੀ ਆਮ ਲੋਕ ਅਤੇ ਸਿਆਸੀ ਪਾਰਟੀਆਂ ਚਿਰਾਂ ਤੋਂ ਮੰਗ ਕਰਦੀਆਂ ਆ ਰਹੀਆਂ ਹਨ। ਦੇਖਣਾ ਇਹ ਹੈ ਕਿ ਖਜ਼ਾਨਾਂ ਖਾਲੀ ਹੋਣ ਦਾ ਢੰਡੋਰਾ ਪਿੱਟਣ ਵਾਲੀ ਕੈਪਟਨ ਸਰਕਾਰ ਬਿਜਲੀ ਦੀਆਂ ਦਰਾਂ ਸਸਤੀਆਂ ਕਰਦੀ ਹੈ ਜਾਂ ਨਹੀਂ। ਜੇ ਦਰਾਂ ਘਟਾ ਦਿੱਤੀਆਂ ਤਾਂ ਲੋਕਾਂ ਨੂੰ ਰਾਹਤ ਮਿਲੇਗੀ ਨਹੀਂ ਤਾਂ ਲੋਕ ਫੇਰ ਮਾਯੂਸ ਹੋ ਜਾਣਗੇ। ਸ਼ਾਇਦ ਅੰਦੋਲਨਾਂ ਦੇ ਰਾਹ ਵੀ ਪੈਣ।

  • Last three years have been challenging for all of us but my Government has worked hard to bring Punjab back on track. Now is the time to accelerate the pace of development in Punjab. Sharing the report card for the last three years with you all. pic.twitter.com/ux02Z8dtQK

    — Capt.Amarinder Singh (@capt_amarinder) March 16, 2020 " class="align-text-top noRightClick twitterSection" data=" ">

ਤੀਜਾ, ਇਹ ਵੀ ਐਲਾਨ ਕੀਤਾ ਕਿ ਉਹ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਫੇਰ ਉਮੀਦਵਾਰ ਹੋਣਗੇ। ਪਿਛਲੀਆਂ ਚੋਣਾਂ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਤੇ ਇਸ ਤੋਂ ਬਾਅਦ ਚੋਣ ਨਹੀਂ ਲੜਨਗੇ ਪਰ ਸਿਆਸਤਦਾਨਾਂ ਦੇ ਸਿਆਸੀ ਪੈਂਤੜਿਆਂ ਦਾ ਭੇਦ ਪਾਉਣਾ ਸੌਖਾ ਕੰਮ ਨਹੀਂ। ਕੈਪਟਨ ਸਾਹਿਬ ਅਜੇ ਨੌਜਵਾਨ ਹੋਣ ਦਾ ਭਰਮ ਵੀ ਪਾਲ ਰਹੇ ਹਨ ਅਤੇ ਅਗਲੀ ਗੱਲ ਵੀ ਕਹਿ ਦਿੱਤੀ ਕਿ ਉਹ ਅਜੇ ਬੁੱਢੇ ਨਹੀਂ ਹੋਏ।

  • I am humbled by the love & affection of all Punjabis during the last 3 years. I assure everyone that my Government will live upto your expectations. For the youth, we have decided to provide 1 lakh, Govt Jobs, over the next two years & set up 750 Rural Stadiums across the State. pic.twitter.com/9YPYyroR03

ਹੁਣ ਇਹ ਤਾਂ ਪੰਜਾਬ ਦੇ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਕੈਪਟਨ ਨੂੰ ਇਕ ਵਾਰ ਹੋਰ ਹੁੰਗਾਰਾ ਦਿੰਦੇ ਹਨ ਜਾਂ ਨਹੀਂ ਪਰ ਅੱਜ ਦੀ ਹਾਲਤ ਦੇਖਦਿਆਂ ਇਹ ਔਖਾ ਜਾਪਦਾ ਹੈ, ਕਿਉਂਕਿ ਜਦੋਂ ਵਾਅਦੇ ਕੀਤੇ ਗਏ ਸਨ ਤਾਂ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਹੋਣ ਦੀ ਆਸ ਵੀ ਸੀ। ਪਰ, ਅਜਿਹਾ ਵੱਡਾ ਕੰਮ ਅਜੇ ਕੋਈ ਵੀ ਨਹੀਂ ਹੋਇਆ, ਜੋ ਭਵਿੱਖ ਵਿੱਚ ਚੰਗਾ ਹੋਣ ਦੀ ਆਸ ਬੰਨ੍ਹਾਉਂਦਾ ਹੋਵੇ। ਮੁੱਖ ਮੰਤਰੀ ਦੇ ਹੋਰ ਕੀਤੇ ਗਏ ਦਾਅਵੇ 'ਤੇ ਕਿ ਚੋਣਾਂ ਵੇਲੇ ਕੀਤੇ ਗਏ 424 ਵਾਅਦਿਆਂ ਵਿੱਚੋਂ 225 ਵਾਅਦੇ ਪੂਰੇ ਕਰ ਦਿੱਤੇ ਗਏ ਹਨ।

ਸੱਚਮੁੱਚ ਇਸ ਕਥਨ ਬਾਰੇ ਕੁੱਝ ਕਹਿਣਾ ਔਖਾ ਹੈ ਇਸ ਬਾਰੇ ਅਜੇ ਘੋਖ ਕਰਨ ਦੀ ਲੋੜ ਹੈ ਕਿਉਂਕਿ ਦਾਅਵਿਆਂ ਤੇ ਅਮਲ ਵਿੱਚ ਬਹੁਤ ਫਰਕ ਦਿਸਦਾ ਹੈ। ਜਿਹੜੇ ਰਹਿੰਦੇ ਵਾਅਦਿਆਂ ਬਾਰੇ ਕਿਹਾ ਜਾ ਰਿਹਾ ਹੈ ਹੋ ਸਕਦਾ ਹੈ ਉਨ੍ਹਾਂ ਵਾਅਦਿਆਂ ਨੂੰ ਪੂਰੇ ਕਰਨ ਵੱਲ ਰਹਿੰਦੇ ਦੋ ਸਾਲਾਂ ਵਿੱਚ ਯੋਗ ਕਦਮ ਉਠਾ ਕੇ ਪੂਰਤੀ ਵਾਸਤੇ ਸਾਰਥਕ ਯਤਨ ਕੀਤੇ ਜਾਣ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਕੈਪਟਨ ਅਮਰਿੰਦਰ ਸਿੰਘ ਨੇ ਧਾਰਮਿਕ ਬੇਅਦਬੀਆਂ ਦੇ ਦੋਸ਼ੀਆਂ ਨਾਲ ਸਖਤੀ ਨਾਲ ਨਜਿੱਠਣ ਬਾਰੇ ਕਹਿ ਕੇ ਵੀ ਚੰਗਾ ਕੀਤਾ ਪਰ ਲੋੜ ਹੈ ਆਪਣੇ ਇਸ ਐਲਾਨ 'ਤੇ ਪਹਿਰਾ ਵੀ ਦੇਣ ਤਾਂ ਜੋ ਇਸ ਮਾਮਲੇ ਬਾਰੇ ਚਿਰਾਂ ਤੋਂ ਇਨਸਾਫ ਉਡੀਕਦੇ ਲੋਕ ਰਾਹਤ ਮਹਿਸੂਸ ਕਰ ਸਕਣ।

(ਲੇਖਕ- ਸ਼ਾਮ ਸਿੰਘ)

ETV Bharat Logo

Copyright © 2024 Ushodaya Enterprises Pvt. Ltd., All Rights Reserved.