ETV Bharat / state

Raped in Chandigarh: ਚੰਡੀਗੜ੍ਹ ਦੇ ਇਕ ਸੈਲੂਨ ਕਰਮਚਾਰੀ ਉੱਤੇ ਲੱਗੇ 22 ਸਾਲ ਦੀ ਕੁੜੀ ਨਾਲ ਰੇਪ ਦੇ ਇਲਜ਼ਾਮ, ਅਸ਼ਲੀਲ ਤਸਵੀਰਾਂ ਬਲੈਕਮੇਲ ਕਰਨ ਦੀ ਦਿੰਦਾ ਸੀ ਧਮਕੀ - abortion

ਚੰਡੀਗੜ੍ਹ ਵਿੱਚ ਇਕ 22 ਸਾਲ ਦੀ ਕੁੜੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੇ ਇਕ ਸੈਲੂਨ ਦੇ ਕਰਮਚਾਰੀ ਉੱਤੇ ਇਹ ਇਲਜ਼ਾਮ ਲਗਾਏ ਹਨ ਕਿ ਉਸ ਨਾਲ ਰੇਪ ਕੀਤਾ ਗਿਆ ਅਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਲਈ ਬਲੈਕਮੇਲ ਵੀ ਕੀਤਾ ਗਿਆ। ਮੁਲਜ਼ਮ ਉੱਤੇ ਕੁੜੀ ਦਾ ਗਰਭਪਾਤ ਕਰਵਾਉਣ ਦੇ ਇਲਜ਼ਾਮ ਹਨ।

22 year old girl raped in Chandigarh
Raped in Chandigarh: ਚੰਡੀਗੜ੍ਹ ਦੇ ਇਕ ਸੈਲੂਨ ਕਰਮਚਾਰੀ ਉੱਤੇ ਲੱਗੇ 22 ਸਾਲ ਦੀ ਕੁੜੀ ਨਾਲ ਰੇਪ ਦੇ ਇਲਜ਼ਾਮ, ਅਸ਼ਲੀਲ ਤਸਵੀਰਾਂ ਬਲੈਕਮੇਲ ਕਰਨ ਦੀ ਦਿੰਦਾ ਸੀ ਧਮਕੀ
author img

By

Published : Feb 5, 2023, 2:10 PM IST

ਚੰਡੀਗੜ੍ਹ: ਚੰਡੀਗੜ੍ਹ 'ਚ ਹਿਮਾਚਲ ਦੀ ਰਹਿਣ ਵਾਲੀ ਇਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਨੇ ਇਕ ਸੈਲੂਨ ਦੇ ਕਰਮਚਾਰੀ ਉੱਤੇ ਇਲਜ਼ਾਮ ਲਗਾਏ ਹਨ ਕਿ ਉਸਨੇ ਉਸਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚੀਆਂ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਦਾ ਸੀ। ਲੜਕੀ ਨੇ ਗਰਭਪਾਤ ਕਰਵਾਉਣ ਦੇ ਵੀ ਇਲਜ਼ਾਮ ਲਗਾਏ ਹਨ। ਫਿਲਹਾਲ ਕੁੜੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਦੇ ਸੈਕਟਰ-19 ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਗਰਭਵਤੀ ਹੋਈ ਤਾਂ ਕੁੜੀ ਨਾਲ ਕੀਤੀ ਕੁੱਟਮਾਰ: 22 ਸਾਲਾ ਪੀੜਤ ਕੁੜੀ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਹ ਚੰਡੀਗੜ੍ਹ ਦੇ ਇਕ ਸੈਲੂਨ ਵਿੱਚ ਕੰਮ ਕਰਦੀ ਹੈ। ਇੱਥੇ ਸੈਲੂਨ ਦੇ ਕਰਮਚਾਰੀ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਵੀ ਖਿੱਚੀਆਂ। ਉਸ ਨੇ ਫੋਟੋ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕੁੜੀ ਨੇ ਬਿਆਨ ਦਿੱਤਾ ਹੈ ਕਿ ਨਵੰਬਰ 2021 ਵਿੱਚ ਉਸਦੀ ਮੁਲਾਕਾਤ ਇਸ ਵਿਅਕਤੀ ਨਾਲ ਹੋਈ ਸੀ ਅਤੇ ਸੈਲੂਨ ਵਿੱਚ ਕੰਮ ਕਰਨ ਕਰਕੇ ਮੁਲਜ਼ਮ ਉਸਨੂੰ ਵਟਸਐਪ 'ਤੇ ਕਾਲ ਕਰਦਾ ਸੀ। ਇਕ ਦਿਨ ਉਹ ਉਸ ਨੂੰ ਆਪਣੀ ਕਾਰ ਵਿਚ ਇਕ ਹੋਟਲ ਵਿਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ: Punjab Govt's New Policy on Sand : ਪੰਜਾਬ ਸਰਕਾਰ ਦਾ ਲੋਕ ਪੱਖੀ ਫੈਸਲਾ, ਹੁਣ ਸਸਤੇ ਰੇਟਾਂ ਉਤੇ ਆਨਲਾਈਨ ਮਿਲੇਗਾ ਰੇਤਾ, ਜਾਣੋ ਕਿਵੇਂ...

ਜਾਨੋਂ ਮਾਰਨ ਦੀ ਦਿੱਤੀ ਧਮਕੀ: ਪੀੜਤਾਂ ਨੇ ਇਲਜ਼ਾਮ ਲਗਾਏ ਹਨ ਕਿ ਮੁਲਜ਼ਮ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਮੁਲਜ਼ਮ ਨੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਅਤੇ ਉਸ ਨਾਲ ਰਿਸ਼ਤਾ ਤੋੜਨ ਦੀ ਧਮਕੀ ਦਿੱਤੀ ਸੀ ਇਸੇ ਕਰਕੇ ਉਹ ਚੁੱਪ ਰਹੀ। ਜੁਲਾਈ ਵਿਚ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਹ ਉਸ ਨੂੰ ਮਹਿਲਾ ਡਾਕਟਰ ਕੋਲ ਲੈ ਗਿਆ ਅਤੇ ਉਸ ਦਾ ਗਰਭਪਾਤ ਕਰਵਾ ਦਿੱਤਾ।

ਚੰਡੀਗੜ੍ਹ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ : ਲੜਕੀ ਨੇ ਚੰਡੀਗੜ੍ਹ ਪੁਲੀਸ ’ਤੇ ਵੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਲੜਕੀ ਦਾ ਇਲਜ਼ਾਮ ਹੈ ਕਿ ਦਸੰਬਰ 2022 'ਚ ਉਸ ਨੇ ਸੈਕਟਰ-3 ਥਾਣੇ 'ਚ ਬਲੈਕਮੇਲਿੰਗ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਜਦੋਂ ਲੜਕੀ ਨੇ ਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਭੇਜੀ ਤਾਂ ਮਾਮਲਾ ਦਰਜ ਕਰ ਲਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.