ਚੰਡੀਗੜ੍ਹ: ਕੈਨੇਡਾ ਦੇ ਮੈਨੀਟੋਬਾ 'ਚ ਪੰਜਾਬੀ ਮੂਲ ਦੇ 2 ਮੈਂਬਰਾਂ ਨੂੰ ਪ੍ਰੋਵਿੰਸੀਅਲ ਚੋਣਾਂ 'ਚ ਐਮ ਐਲ ਏ ਚੁਣਿਆ ਗਿਆ ਹੈ। ਦੋਵੇਂ ਪੰਜਾਬੀ ਮੂਲ ਦੇ ਨਾਗਰਿਕਾ ਨੇ ਐਨਡੀਪੀ ਪਾਰਟੀ ਵੱਲੋਂ ਇਹ ਜਿੱਤ ਹਾਸਲ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦ ਕਿਸੇ ਪੰਜਾਬੀ ਵਿਧਾਇਕਾਂ ਦੀ ਗਿਣਤੀ 2 ਹੋਈ ਹੈ। ਮੈਨੀਟੋਬਾ 'ਚ ਪਾਲਿਸਟਰ ਮੁੜ ਕੰਸਰਵੇਟਿਵ ਸਰਕਾਰ ਬਣਾਉਣ 'ਚ ਕਾਮਯਾਬ ਰਹੇ ਹਨ ਜਦੋ ਕਿ ਐਨ.ਡੀ.ਪੀ. ਆਫੀਸ਼ਲ ਵਿਰੋਧੀ ਧਿਰ ਹੈ। ਮੈਨੀਟੋਬਾ ਤੋਂ ਪਹਿਲੀ ਵਾਰ ਡਾ. ਗੁਲਜਾਰ ਸਿੰਘ ਚੀਮਾ ਵਿਧਾਇਕ ਬਣੇ ਸਨ। ਉਨਾਂ ਤੋਂ ਬਾਅਦ ਮਹਿੰਦਰ ਸਰਾਂ ਵਿਧਾਇਕ ਬਣੇ ਹਨ।
ਦੱਸਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਪਾਰਲੀਮੈਂਟ ਨੂੰ ਭੰਗ ਕਰਦੇ ਹੋਏ ਟਰੂਡੋ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਗਵਰਨਰ ਜਨਰਲ ਜੂਲੀ ਪੇਐਟ ਨੇ ਟਰੂਡੋ ਦੇ ਕਹਿਣ 'ਤੇ ਸੰਸਦ ਨੂੰ ਭੰਗ ਕੀਤਾ ਹੈ। ਹੁਣ ਕੈਨੇਡਾ 'ਚ ਹੁਣ 21 ਅਕਤੂਬਰ ਨੂੰ ਪਾਰਲੀਮੈਂਟ ਚੋਣਾਂ ਹੋਣਗੀਆਂ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀਆਂ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਲੁਭਾਉਣ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਕੈਨੇਡਾ ਦੀਆਂ ਚੋਣਾਂ 'ਚ ਇਸ ਵਾਰ ਦੇਸ਼ ਦੀ ਤਾਕਤ, ਆਰਥਿਕਤਾ ਅਤੇ ਜਲਵਾਯੂ ਤਬਦੀਲੀ ਵਰਗੇ ਮੁੱਦੇ ਅਹਿਮ ਹੋਣਗੇ।"