ETV Bharat / state

ਕੌਮੀ ਪੁਰਸਕਾਰਾਂ 'ਚ ਪੰਜਾਬ ਦੀਆਂ 11 ਪੰਚਾਇਤੀ ਰਾਜ ਸੰਸਥਾਵਾਂ ਨੇ ਮਾਰੀ ਬਾਜ਼ੀ - ਪੰਚਾਇਤੀ ਰਾਜ ਸੰਸਥਾਵਾਂ ਪੰਜਾਬ

ਬਾਜਵਾ ਨੇ ਕਿਹਾ ਹੈ, ਕਿ ਇਨਾਂ ਪੰਚਾਇਤੀ ਸੰਸਥਾਵਾਂ ਨੇ ਜਿੱਥੇ ਦੇਸ਼ ਵਿੱਚ ਪੰਜਾਬ ਦਾ ਨਾਂਅ ਉੱਚਾ ਕੀਤਾ ਹੈ, ਉੱਥੇ ਇਹ ਦੂਜੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰਨਗੀਆਂ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ
author img

By

Published : Sep 19, 2019, 11:03 PM IST

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਵਧੀਆ ਪ੍ਰਦਰਸ਼ਨ ਲਈ ਕੌਮੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਪੇਂਡੂ ਵਿਕਾਸ ਵਿਭਾਗ ਵੱਲੋਂ ਹਰ ਸਾਲ ਪੰਚਾਇਤੀ ਰਾਜ ਸੰਸਥਾਵਾਂ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਅਤੇ ਨਾਨਾ ਜੀ ਦੇਸ਼ ਮੁੱਖ ਰਾਸ਼ਟਰੀ ਗੌਰਵ ਗਰਾਮ ਸਭਾ ਪੁਰਸਕਾਰ ਦਿੱਤਾ ਜਾਂਦਾ ਹੈ। ਸਾਲ 2017-18 ਲਈ ਐਲਾਨੇ ਗਏ ਪੁਰਸਕਾਰਾਂ ਵਿਚ ਪੰਜਾਬ ਦੀਆਂ ਕੁੱਲ 11 ਪੰਚਾਇਤੀ ਰਾਜ ਸੰਸਥਾਵਾਂ ਨੇ ਕੌਮੀ ਪੁਰਕਾਰਾਂ ਵਿਚ ਬਾਜੀ ਮਾਰੀ ਹੈ।

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਧੀਆ ਕਾਰਗੁਜ਼ਾਰੀ ਲਈ ਕੌਮੀ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਕਰਨ ਵਾਲੀਆਂ 11 ਪੰਚਾਇਤੀ ਰਾਜ ਸੰਸਥਾਵਾਂ ਨੂੰ ਵਧਾਈ ਦਿੱਤੀ ਹੈ। ਇਨਾਮ ਜਿੱਤਣ ਵਾਲਿਆਂ ਵਿਚ ਸੂਬੇ ਦੀਆਂ 7 ਗ੍ਰਾਮ ਪੰਚਾਇਤਾਂ, ਇੱਕ ਗਰਾਮ ਸਭਾ, ਦੋ ਬਲਾਕ ਸੰਮਤੀਆਂ, ਇੱਕ ਜ਼ਿਲਾਂ ਪ੍ਰੀਸ਼ਦ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਕੌਮੀ ਪੰਚਾਇਤ ਪੁਰਸਕਾਰਾਂ ਤਹਿਤ ਚੁਣੇ ਜਾਂਦੇ ਜ਼ਿਲਾ ਪਰਿਸ਼ਦ ਨੂੰ ਪੰਜਾਹ-ਪੰਜਾਹ ਲੱਖ ਅਤੇ ਪੰਚਾਇਤ ਸਮਿਤੀਆਂ ਨੂੰ 25-25 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ। ਗੌਰਵ ਗ੍ਰਾਮ ਸਭਾ ਨੂੰ ਦਸ ਲੱਖ ਦੀ ਇਨਾਮੀ ਰਾਸ਼ੀ ਪੁਰਸਕਾਰ ਵਜੋਂ ਮਿਲਦੀ ਹੈ। ਪੰਚਾਇਤਾਂ ਨੂੰ ਪੰਜ ਲੱਖ ਅਤੇ ਥੀਏਮੈਟਿਕ ਲਈ ਵਾਧੂ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਦੇ ਨਾਲ ਨਾਲ ਤਿੰਨ ਲੱਖ ਦੀ ਹੋਰ ਵਾਧੂ ਰਾਸ਼ੀ ਦਿੱਤੀ ਜਾਂਦੀ ਹੈ।

ਬਾਜਵਾ ਨੇ ਕਿਹਾ ਹੈ, ਕਿ ਇਨਾਂ ਪੰਚਾਇਤੀ ਸੰਸਥਾਵਾਂ ਨੇ ਜਿੱਥੇ ਦੇਸ਼ ਵਿੱਚ ਪੰਜਾਬ ਦਾ ਨਾਂ ਉੱਚਾ ਕੀਤਾ ਹੈ, ਉੱਥੇ ਇਹ ਦੂਜੀਆਂ ਪੰਚਾਇਤੀ ਰਾਜ ਸੰਸਥਾਵਾਂ ਲਈ ਮਾਡਲ ਵਜੋਂ ਕੰਮ ਕਰਨਗੀਆਂ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵਲੋਂ ਵੀ ਪੂਰਾ ਸਨਮਾਨ ਦਿੱਤਾ ਜਾਵੇਗਾ।

ਇੰਨ੍ਹਾਂ ਪੁਰਸਕਾਰਾਂ ਦੇ ਤਹਿਤ ਫਰੀਦਕੋਟ ਦੀ ਜ਼ਿਲਾ ਪਰਿਸ਼ਦ, ਪੰਚਾਇਤ ਸਮਿਤੀ ਰੋਪੜ ਤੇ ਰਾਜਪੁਰਾ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਮਿਲੇਗਾ।ਇਸੇ ਤਰਾਂ ਪੰਚਇਤਾਂ ਵਿਚ ਬਠਿੰਡਾ ਜ਼ਿਲੇ ਦੇ ਬਲਾਕ ਫੂਲ ਦੇ ਪਿੰਡ ਹਿੰਮਤਪੁਰਾ, ਮਾਨਸਾ ਬਲਾਕ ਦੀ ਬੁਰਜ ਰਾਠੀ, ਮਾਜਰੀ ਬਲਾਕ ਦੀ ਨੰਗਲ ਘਰੀਆਂ, ਲੁਧਿਆਣਾ ਦੀ ਦੋਬਰਜੀ, ਰੋਪੜ ਦੀ ਹਰੀਪੁਰ ਓਫ ਰੋਡਮਾਜਰਾ, ਕਪੂਰਥਲਾ ਦੀ ਖੱਸਣ ਅਤੇ ਗੁਰਦਾਸਪੁਰ ਦੀ ਛੀਨਾ ਪੰਚਾਇਤ ਨੂੰ ਦੀਨ ਦਿਆਲ ਉਪਾਧਿਆਏ ਸਸ਼ਕਤੀਕਰਨ ਪੁਰਸਕਾਰ ਮਿਲੇਗਾ।ਜਦੋਂਕਿ ਗੁਰਦਾਸਪੁਰ ਦੇ ਪਿੰਡ ਛੀਨਾ ਨੂੰ ਨਾਨਾ ਜੀ ਦੇਸ਼ਮੁੱਖ ਰਾਸ਼ਟਰੀਆ ਗੌਰਵ ਗਰਾਮ ਸਭਾ ਪੁਰਸਕਾਰ ਵੀ ਮਿਲੇਗਾ।

Intro:Body:

fg

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.