ਨਵੀਂ ਦਿੱਲੀ: ਬਠਿੰਡਾ ਰੂਟ 'ਤੇ ਟਰੇਨਾਂ ਦੀ ਰਫ਼ਤਾਰ ਹੁਣ 110 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਰੇਲਵੇ ਸੇਫ਼ਟੀ ਦੇ ਚੀਫ਼ ਕਮਿਸ਼ਨਰ ਸ਼ੈਲੇਸ਼ ਪਾਠਕ ਨੇ ਸ਼ਕੁਰਬਸਤੀ ਤੋਂ ਰੋਹਤਕ-ਜਾਖ਼ਲ ਤੱਕ ਜ਼ਿਆਦਾ ਸਪੀਡ ਵਧਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਤੱਕ ਇੱਥੇ 100 ਕਿਲੋਮੀਟਰ ਪ੍ਰਤੀ ਘੰਟਾ ਰੇਲ ਗੱਡੀ ਦੀ ਰਫ਼ਤਾਰ ਦੀ ਵੱਧ ਤੋਂ ਵੱਧ ਸਪੀਡ ਦੀ ਹੀ ਮਨਜ਼ੂਰੀ ਸੀ।
ਸ਼ੈਲੇਸ਼ ਪਾਠਕ ਨੇ ਇਸ ਬਾਰੇ'ਤੇ ਬੀਤੇ ਦਿਨ ਸ਼ੁੱਕਰਵਾਰ ਨੂੰ ਉੱਤਰ ਰੇਲਵੇ ਦੇ ਮਹਾਪ੍ਰਬੰਧਕ ਨੂੰ ਲਿਖਕੇਰੂਟ 'ਤੇ ਸਪੀਡ ਵਧਾਉਣ ਦੀ ਮਨਜੂਰੀ ਦਿੱਤੀ ਹੈ। ਇਸ ਸਬੰਧ ਵਿੱਚ ਸਾਰੇ ਕ੍ਰਿਊ-ਲਾਬੀ ਨੂੰ ਜਲਦ ਹੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ ਜਿਸ ਨਾਲ ਡਰਾਈਵਰਾਂ ਤੱਕ ਸਪੀਡ ਵਧਾਉਣ ਦੀ ਸੂਚਨਾ ਪਹੁੰਚ ਜਾਵੇਗੀ। ਮਨਜੂਰੀ ਮਿਲਣ ਦੇ ਬਾਅਦ ਤੋਂ ਹੀ ਰੂਟ 'ਤੇ ਚੱਲ ਰਹੀਆਂ ਗੱਡੀਆਂ ਦੀ ਸਮਾਂ ਸਾਰਣੀ ਵਿੱਚ ਬਦਲਾਅ ਨੂੰ ਲੈ ਕੇ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ।
ਦੱਸ ਦਈਏ ਕਿ ਸਪੀਡ ਵਧਾਉਣ ਦੀ ਕਵਾਇਦ ਪਿਛਲੇ ਸਾਲ ਤੋਂ ਚੱਲ ਰਹੀ ਸੀ ਪਰ ਫ਼ਰਵਰੀ ਤੋਂ ਪਹਿਲੀ ਵਾਰ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਮੁਤਾਬਕ 120 ਕਿਲੋਮੀਟਰ ਦੀ ਸਪੀਡ ਤੋਂ ਕੀਤਾ ਗਿਆ ਇਹ ਟ੍ਰਾਇਲ ਪੂਰੀ ਤਰ੍ਹਾਂ ਸਫ਼ਲ ਰਿਹਾ ਸੀ। CRS ਦੀਮਨਜੂਰੀ ਤੋਂ ਬਾਅਦ ਹੁਣ ਕੁੱਝ ਸਮੇਂ ਬਾਅਦ ਇੱਥੇ ਰੇਲ ਗੱਡੀ ਦੀ ਸਪੀਡ ਵੱਧ ਜਾਵੇਗੀ।
ਦੱਸ ਦਈਏ ਕਿ ਫ਼ਰਵਰੀ ਮਹੀਨੇ ਵਿੱਚ ਈਟੀਵੀ ਭਾਰਤ ਨੇ ਇਸ ਖ਼ਬਰ ਨੂੰ ਚਲਾਇਆ ਸੀ ਕਿ ਰੂਟ 'ਤੇ ਸਪੀਡ ਟ੍ਰਾਇਲ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਸੈਕਸ਼ਨ 'ਤੇ ਸਪੀਡ ਵਧਾ ਦਿੱਤੀ ਗਈ ਹੈ। ਇਹ ਰੂਟ ਪੰਜਾਬ ਤੱਕ ਜਾਣ ਵਾਲਾ ਇੱਕ ਮਹੱਤਵਪੂਰਨ ਰੂਟ ਹੈ ਜਿਸ 'ਤੇ ਪੰਜਾਬ ਦੇ ਨਾਲ-ਨਾਲ ਰਾਜਸਥਾਨ ਦੇ ਕਈ ਹਿੱਸੇ ਜੁੜਦੇ ਹਨ। ਇਸ ਵਿੱਚ ਸ੍ਰੀ ਗੰਗਾ ਨਗਰ ਅਤੇ ਬੀਕਾਨੇਰ ਵਰਗੀਆਂ ਥਾਂਵਾਂ ਲਈ ਰੇਲ ਗੱਡੀਆਂ ਚਲਾਈਆਂ ਜਾਂਦੀਆਂਹਨ। ਰੂਟ 'ਤੇ ਗੱਡੀਆਂ ਦੀ ਸਪੀਡ ਵੱਧਣ ਨਾਲ ਨਾ ਸਿਰਫ਼ ਮੇਲ-ਐਕਸਪ੍ਰੈਸ ਗੱਡੀਆਂ ਬਲਕਿ ਪੈਸੇਂਜਰ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਉਮੀਦ ਜਤਾਈ ਜਾ ਰਹੀ ਹੈ।