ਚੰਡੀਗੜ੍ਹ: ਪੰਜਾਬ ਦੇ ਖੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਪਣੇ ਵਿਭਾਗ ਦੇ ਚਾਰ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰੀਆਂ ਲਈ ਕੋਈ ਥਾਂ ਨਹੀਂ ਹੈ।
-
Food, Civil Supplies and Consumer Affairs Minister Punjab Mr. Bharat Bhushan Ashu orders the immediate suspension of an Assistant Food Supply Officer and three inspectors of the department. Says, the department maintains ‘no condonation stance over malpractices’.
— Government of Punjab (@PunjabGovtIndia) July 18, 2019 " class="align-text-top noRightClick twitterSection" data="
">Food, Civil Supplies and Consumer Affairs Minister Punjab Mr. Bharat Bhushan Ashu orders the immediate suspension of an Assistant Food Supply Officer and three inspectors of the department. Says, the department maintains ‘no condonation stance over malpractices’.
— Government of Punjab (@PunjabGovtIndia) July 18, 2019Food, Civil Supplies and Consumer Affairs Minister Punjab Mr. Bharat Bhushan Ashu orders the immediate suspension of an Assistant Food Supply Officer and three inspectors of the department. Says, the department maintains ‘no condonation stance over malpractices’.
— Government of Punjab (@PunjabGovtIndia) July 18, 2019
ਇਹ ਵੀ ਪੜ੍ਹੋ:ਪੰਜਾਬ ਪੁਲਿਸ ਅਫ਼ਸਰਸ਼ਾਹੀ 'ਚ ਵੱਡੇ ਫੇਰਬਦਲ, 29 ਤਬਾਦਲੇ
ਆਸ਼ੂ ਨੇ ਦੱÎਸਿਆ ਕਿ ਗੁਰਦਾਸਪੁਰ ਵਿਖੇ ਤਾਇਨਾਤ ਸੁਮਿਤ ਕੁਮਾਰ, ਹੁਸ਼ਿਆਰਪੁਰ 'ਚ ਜਗਤਾਰ ਸਿੰਘ, ਲੁਧਿਆਣਾ 'ਚ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਜੋਂ ਤਾਇਨਾਤ ਖੁਸ਼ਵੰਤ ਸਿੰਘ ਅਤੇ ਲੁਧਿਆਣਾ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ (ਏ.ਐਫ.ਐਸ.ਓ.) ਜਸਵਿੰਦਰ ਸਿੰਘ ਨੂੰ ਅਨਾਜ ਦੀ ਵੰਡ ਵਿੱਚ ਵੱਡੀ ਹੇਰਾ-ਫੇਰੀ ਪਾਏ ਜਾਣ 'ਤੇ ਮੁਅੱਤਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੂਰੀ ਪ੍ਰਣਾਲੀ ਨੂੰ epos.punjab.gov.in 'ਤੇ ਜਾ ਕੇ ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ। ਆਸ਼ੂ ਨੇ ਕਿਹਾ ਕਿ ਖੁਰਾਕ ਤੇ ਅਨਾਜ ਦਾ ਸਹੀ ਲਾਭਪਾਤਰੀਆਂ ਤਕ ਪਹੁੰਚਣਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਨੇ ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ 'ਤੇ ਵਿਜੀਲੈਂਸ ਕਮੇਟੀਆਂ ਦਾ ਗਠਨ ਕੀਤਾ ਹੈ।