ETV Bharat / state

ਸੁਖਬੀਰ ਬਾਦਲ ਰੋ ਰਿਹੈ ਮਗਰਮੱਛ ਦੇ ਹੰਝੂ: ਖਹਿਰਾ - chandigarh

ਸੁਖਪਾਲ ਖਹਿਰਾ ਪ੍ਰੈੱਸ ਕਾਨਫ਼ਰੰਸ ਕਰਕੇ 1993 'ਚ ਹੋਏ ਫੇਕ ਹਰਜੀਤ ਐਨਕਾਊਂਟਰ ਮਾਮਲੇ 'ਚ ਸੁਖਬੀਰ ਬਾਦਲ, ਸੁਰੇਸ਼ ਅਰੋੜਾ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਦੱਸਿਆ।

ਡਿਜ਼ਾਇਨ ਫ਼ੋਟੋ।
author img

By

Published : Jul 20, 2019, 10:30 PM IST

ਚੰਡੀਗੜ੍ਹ: ਸੁਖਪਾਲ ਖਹਿਰਾ ਨੇ 1993 'ਚ ਹੋਏ ਫੇਕ ਹਰਜੀਤ ਐਨਕਾਊਂਟਰ ਮਾਮਲੇ 'ਚ ਦਿੱਤੇ 4 ਪੁਲਿਸ ਮੁਲਜਮਾਂ ਦੇ ਪਾਰਡਨ ਮਾਮਲੇ ਵਿਚ ਆਰਟੀਆਈ ਦੇ ਦਸਤਾਵੇਜ਼ ਨਾਲ ਲੈ ਕੇ ਪ੍ਰੈ੍ੱਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲੇ ਕੀਤੇ।

ਵੀਡੀਓ

ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਮਗਰਮੱਛ ਦੇ ਹੰਝੂ ਰੋ ਰਿਹਾ ਹੈ। 2016 ਵਿਚ ਦੋਸ਼ੀ ਪੁਲਿਸ ਵਾਲਿਆਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਛੱਡਿਆ ਜਾਵੇ ਜਿਸ ਲਈ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਇਕ ਚਿੱਠੀ ਪੰਜਾਬ ਹੋਮ ਡਿਪਾਰਟਮੈਂਟ ਤੇ ਏਡੀਜੀਪੀ ਜੇਲ੍ਹ ਨੂੰ ਲਿਖੀ ਸੀ ਕਿ ਇਹ ਲੋਕ ਹਿੱਤ ਦਾ ਮਾਮਲਾ ਹੈ।

ਖਹਿਰਾ ਨੇ ਕਿਹਾ ਕਿ ਇਹ ਸਭ ਸੁਖਬੀਰ ਬਾਦਲ, ਸੁਰੇਸ਼ ਅਰੋੜਾ ਅਤੇ ਕੈਪਟਨ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਖਹਿਰਾ ਨੇ ਕਿਹਾ ਕਿ ਸਾਡੇ ਵੱਲੋਂ ਸਾਰੇ ਦਸਤਾਵੇਜ਼ ਇਕੱਠੇ ਕਰਕੇ ਵਕੀਲ ਆਰਐੱਸ ਬੈਂਸ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਹੁਣ ਇਸ ਨੂੰ ਲੈ ਇਕ ਪਟੀਸ਼ਨ ਵੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈ ਜਾਵੇਗੀ ਜਿਸ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।

Intro:1993 ਦੇ ਹਰਜੀਤ ਫੇਕ ਇੰਕਾਊਂਟਰ ਕੇਸ ਵਿਚ ਦਿਤੇ 4 ਪੁਲਿਸ ਮੁਲਜਮਾਂ ਦੇ ਪਾਰਡਨ ਮਾਮਲੇ ਵਿਚ ਸੁਖਪਾਲ ਖੈਰਾ ਨੇ ਆਰ ਟੀ ਆਈ ਦੇ ਦਸਤਾਵੇਜਾਂ ਨਾਲ ਪ੍ਰੈਸ ਵਰਤਿਆ ਕੀਤੀ

Body:ਖੈਰਾ ਨੇ ਕਿਹਾ ਕਿ ਸੁਖਬੀਰ ਬਾਦਲ ਮਗਰਮੱਛ ਦੇ ਹੰਜੂ ਰੋ ਰਿਹਾ ਹੈ 2016 ਵਿਚ ਪੁਲਿਸ ਦੋਸ਼ੀਆਂ ਦੇ ਵੱਲੋਂ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਚੜ੍ਹਿਆ ਜਾਵੇ ਜਿਸ ਲਈ ਸਾਬਕਾ ਡੀ ਜੀ ਪੀ ਸੁਰੇਸ਼ ਆਰੋੜਾ ਨੇ ਇਕ ਚਿੱਠੀ ਪੰਜਾਬ ਹੋਮ ਡਿਪਾਰਟਮੈਂਟ ਤੇ ਏ ਦੀ ਜੀ ਪੀ ਜੇਲ ਨੂੰ ਲਿਖੀ ਕਿ ਇਹ ਲੋਕ ਹਿਤ ਦਾ ਮਾਮਲਾ ਹੈ ਤੇ ਪੁਲਿਸ ਕਰਮੀਆਂ ਨੂੰ ਅਵਾਰਡ ਤੇ ਰੀਵਾਰਡ ਦਿਤੇ ਜਾਵੇ ਤੇ ਦੋਸ਼ੀ ਪੁਲਿਸ ਕਰਮੀਆਂ ਦੀ ਰਿਹਾਈ ਲਈ ਆਰੋੜਾ ਨੇ ਗ੍ਰਾਉੰਡ ਤਿਆਰ ਕਰ ਯਤਨ ਕੀਤੇ

ਖੈਰਾ ਨੇ ਕਿਹਾ ਕਿ ਜੱਦੋ ਫਾਈਲ ਚਲੀ ਟੀਆਂ ਹੋਮ ਮਿਨਿਸਟਰ ਸੁਖਬੀਰ ਬਾਦਲ ਨੂੰ ਪਤਾ ਨੀ ਲਗਿਆ ਜਿਸਤੇ ਜ਼ਾਹਿਰ ਹੈ ਕਿੰਨਾ ਨਖਿੱਧ ਹੈ ਸੁਖਬੀਰ ਬਾਦਲ ਖੈਰਾ ਨੇ ਕਿਹਾ ਕਿ ਸੁਖਬੀਰ ਬਾਦਲ , ਸੁਰੇਸ਼ ਆਰੋੜਾ , ਤੇ ਫੇਰ ਏਏ ਕੈਪਟਨ ਸਰਕਾਰ ਦੀ ਮਿਲੀਪੁਗਤ ਨਾਲ ਇਹ ਸਭ ਹੋਇਆ ਖੈਰਾ ਦਾ ਕਹਿਣਾ ਹੈ ਕਿ ਅੰਦੇਸ਼ਾ ਹੈ ਕਿ ਪਿਛਲੀ ਸਰਕਾਰ ਦੇ ਗ੍ਰਿਹ ਮੰਤਰੀ ਰਾਜਨਾਥ ਸਿੰਘ ਵੱਲੋਂ ਦਬਾਵ ਬਣਾਇਆ ਗਿਆ ਸੀ

ਐਥੇ ਤਕ ਕਿ ਖੈਰਾ ਨੇ ਕੈਪਟਨ ਤਕ ਨੂੰ ਬੀ ਜੇ ਪੀ ਦਾ ਬੁਲਾਰਾ ਕਹਿ ਦਿਤਾ ਤੇ ਕਿਹਾ ਕਿ ਕੇਂਦਰ ਕਾਂਗਰਸ ਨੂੰ ਡਰ ਹੈ ਕਿ ਕਿਤੇ ਬਣੀ ਬਣਾਈ ਪੰਜਾਬ ਦੀ ਸਰਕਾਰ ਬੀ ਜੇ ਪੀ ਨਾ ਖੋ ਲਵੇ ਇਸ ਲਈ ਕੈਪਟਨ ਨੂੰ ਕੋਈ ਚਾੜ ਲਾਣ ਨੂੰ ਤਿਆਰ ਨਹੀਂ ਹੈ

Conclusion:ਖੈਰਾ ਨੇ ਕਿਹਾ ਕਿ ਸਾਡੇ ਵੱਲੋਂ ਸਬੇ ਦਸਤਾਵੇਜਾਂ ਨੂੰ ਇਕੱਠਾ ਕਰ ਵਕੀਲ ਆਰ ਐਸ ਬੈੰਸ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਹੁਣ ਇਸਨੂੰ ਲੈ ਇਕ ਆਸ਼ਿਕ ਵੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਪਾਈ ਜਾਵੇਗੀ ਜਿਸਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਤੇ ਇਨਸਾਫ ਇਸ ਪਰਿਵਾਰ ਨੂੰ ਮਿਲੇਗਾ
ETV Bharat Logo

Copyright © 2024 Ushodaya Enterprises Pvt. Ltd., All Rights Reserved.