ਨਵੀਂ ਦਿੱਲੀ: ਪੱਛਮੀ ਦਿੱਲੀ ਵਿੱਚ ਦਵਾਰਕਾ ਕੋਰਟ ਨੇ ਇੱਕ ਚੈੱਕ ਬਾਊਂਸ ਹੋਣ ਦੇ ਚੱਲਦਿਆਪੰਜਾਬੀ ਪੋਪ ਗਾਇਕ ਭੁਪਿੰਦਰ ਸਿੰਘ ਚਾਵਲਾ ਉਰਫ਼ ਭੁੱਪੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਦੱਸ ਦਈਏ ਕਿ ਇਸ ਵਿੱਚ ਇਸ ਦੇ ਬੇਟਾ ਸਨਮ ਚਾਵਲਾ ਵੀ ਦੋਸ਼ੀ ਕਰਾਰ ਹੋਇਆ ਹੈ।
ਪੀੜਤ ਪੱਖ ਅਵਿਨਾਸ਼ ਸਿੰਘ ਤੇ ਉਸ ਦੇ ਵਕੀਲ ਨੇ ਦੱਸਿਆ ਕਿ ਪੰਜਾਬੀ ਪੋਪ ਗਾਇਕ ਭੁਪਿੰਦਰ ਸਿੰਘ ਚਾਵਲਾ ਤੇ ਉਸ ਦੇ ਬੇਟੇ ਨੇ ਕਰੀਬ 6 ਸਾਲ ਪਹਿਲਾਂ 2014 ਵਿੱਚ 6 ਲੱਖ ਰੁਪਏ ਦਿੱਤੇ ਸਨ। ਇਸ ਨੂੰ ਵਾਪਸ ਕਰਨ ਲਈ ਪਿਤਾ-ਪੁੱਤਰ ਨੇ 3-3 ਲੱਖ ਰੁਪਏ ਦਾ ਚੈੱਕ ਦਿੱਤਾ, ਪਰਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਪੀੜਤ ਨੇ ਬਹੁਤ ਵਾਰ ਭੁੱਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪੈਸੇ ਨਹੀਂ ਮਿਲੇ।
ਪੀੜ੍ਹਤ ਨੇ ਪੈਸੇ ਨਾ ਮਿਲਦੇ ਵੇਖ ਇਹ ਮਾਮਲਾ ਕੋਰਟ ਤੱਕ ਪਹੁੰਚਾਇਆ। ਅਦਾਲਤ ਨੇ ਦੋਵਾਂ ਪਿਊ-ਪੁੱਤਰ ਨੂੰ ਦੋਸ਼ੀ ਕਰਾਰਦੇ ਹੋਏ ਭੁੱਪੀ ਨੂੰ 1 ਸਾਲ ਜੇਲ੍ਹ ਦੀ ਸਜ਼ਾ ਜਦਕਿ ਬੇਟੇ ਨੂੰ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।