ਚੰਡੀਗੜ੍ਹ: ਕੇਂਦਰ ਸਰਕਾਰ ਨੇ ਬਜਟ 2019 ਪੇਸ਼ ਕੀਤਾ ਗਿਆ ਹੈ ਜਿਸ 'ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬਜਟ ਹੈਰਾਨ ਕਰਨ ਵਾਲਾ ਹੈ, ਜਿਸ 'ਚ ਬਜਟ ਦੱਸਣ ਦੀ ਬਜਾਏ ਨੀਤੀਆਂ ਦੀ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਲਈ ਬਜਟ 'ਚ ਕੁੱਝ ਵੀ ਖ਼ਾਸ ਨਹੀਂ ਹੈ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਚੀਮਾ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲ-ਡੀਜ਼ਲ ਨੂੰ ਵੀ ਜੀਐੱਸਟੀ ਦੇ ਦਾਇਰੇ ਵਿਚ ਲੈ ਕੇ ਆਉਣਾ ਚਾਹੀਦਾ ਸੀ।
ਚੀਮਾ ਨੇ ਨਵੀ ਸਿੱਖਿਆ ਨੀਤੀ ਦੀ ਤਰੀਫ਼ ਕਰਦੇ ਹੋਇਆ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ ਹੈ ਕਿ ਇਹ ਸਕੀਮ ਹੁਣ ਕਦੋ ਤੱਕ ਲਾਗੂ ਕੀਤੀ ਜਾਵੇਗੀ, ਇਸ ਬਾਰੇ ਵੀ ਜਲਦ ਦੱਸਿਆ ਜਾਵੇ। ਚੀਮਾ ਨੇ ਮੋਦੀ ਸਰਕਾਰ ਵੱਲੋਂ ਪੇਸ਼ ਇਸ ਬਜਟ ਨੂੰ ਇੱਕ 'ਕਾਗਜ਼ੀ ਬਜਟ' ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਇਸ ਬਜਟ 'ਚ ਦੱਸਿਆ ਗਿਆ ਹੈ ਕਿ ਆਮ ਆਦਮੀ ਦੀ ਲੁੱਟ ਕਿਵੇਂ ਹੋ ਸਕਦੀ ਹੈ। ਇਸ ਮੌਕੇ ਚੀਮਾ ਨੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਵੇਂ ਵਿਭਾਗ ਬਣਾਏ ਜਾਣ ਦਾ ਸਵਾਗਤ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੇ ਬਜਟ ਨੂੰ ਨਕਾਰਿਆ
Exclusive: ਪੈਟਰੋਲ ਅਤੇ ਡੀਜ਼ਲ ਸੈੱਸ 'ਚ ਵਾਧੇ ਨਾਲ ਮਹਿੰਗਾਈ 'ਤੇ ਕੋਈ ਵੱਡਾ ਪ੍ਰਭਾਵ ਨਹੀਂ: ਵਿੱਤ ਮੰਤਰੀ
ਚੀਮਾ ਨੇ ਕਿਹਾ ਕਿ ਜਲ ਵਿਭਾਗ ਬਣਾਏ ਜਾਣੇ ਜ਼ਰੂਰੀ ਸੀ। ਰੇਲਵੇ ਬਾਰੇ ਗੱਲ ਕਰਦੇ ਹੋਇਆ ਚੀਮਾ ਨੇ ਕਿਹਾ ਕਿ ਬਾਦਲ ਮਾਫ਼ੀਆ ਦੇ ਚਲਦੇ ਕੇਂਦਰ ਸਰਕਾਰ ਤੋਂ ਅੱਜ ਤੱਕ ਪਟਿਆਲਾ ਤੇ ਮੋਹਾਲੀ ਵਿਚਲੇ 37 ਕਿਲੋਮੀਟਰ ਦਾ ਫ਼ਾਸਲਾ ਨਹੀਂ ਮਿਟਾਇਆ ਜਾ ਸਕਿਆ। ਚੀਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੈਟਰੋਲ ਡੀਜ਼ਲ ਦੇ ਭਾਅ ਵਧਾਏ ਗਏ ਹਨ, ਉਸ ਤਰੀਕੇ ਨਾਲ ਤਾਂ ਕਿਸਾਨ ਆਪੇ ਹੀ ਪੁਰਾਣੇ ਤਰੀਕੇ ਦੀ ਖੇਤੀ ਵੱਲ ਵਧ ਜਾਣਗੇ।