ETV Bharat / state

ਕੈਪਟਨ Vs ਸਿੱਧੂ 'FIGHT': ਚਾਹੁੰਦੇ ਹੋਏ ਵੀ ਹੁਣ ਬੱਚ ਨਹੀਂ ਸਕਦੇ ਸਿੱਧੂ ! - ਕੈਪਟਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚਤਾਣ ਦੇ ਵਿੱਚ ਨਵਾਂ ਮੌੜ ਆ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਨੇ ਕਾਂਗਰਸ ਹਾਈਕਮਾਨ ਨੂੰ ਇਹ ਗੱਲ ਆਖ ਦਿੱਤੀ ਹੈ ਕਿ ਉਹ ਹੋਰ ਸਿੱਧੂ ਦਾ ਰਵੱਈਆ ਬਰਦਾਸ਼ਤ ਨਹੀਂ ਕਰ ਸਕਦੇ।

ਸੋਸ਼ਲ ਮੀਡੀਆ
author img

By

Published : Jun 28, 2019, 2:43 AM IST

Updated : Jun 28, 2019, 1:28 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚਤਾਣ ਹੁਣ ਫ਼ੈਸਲਾਕੁੰਨ ਮੋੜ 'ਤੇ ਪੁੱਜ ਗਈ ਹੈ। ਕੈਪਟਨ ਅਮਰਿੰਦਰ ਸਿੰਘ ਸਿੱਧੂ 'ਤੇ ਹੁਣ ਸਿੱਧੇ ਐਕਸ਼ਨ ਲੈਣ ਦੇ ਮੂਡ 'ਚ ਆ ਗਏ ਹਨ।
ਜਾਣਕਾਰੀ ਅਨੁਸਾਰ ਕੈਪਟਨ ਨੇ ਕਾਂਗਰਸ ਹਾਈਕਮਾਨ ਨੂੰ ਕਿਹਾ ਹੈ ਕਿ ਸਿੱਧੂ ਦਾ ਰਵੱਈਆ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਨ ਨੂੰ ਆਖ ਦਿੱਤਾ ਹੈ ਕਿ ਸਿੱਧੂ ਜਾਂ ਤਾਂ ਆਪਣਾ ਨਵਾਂ ਵਿਭਾਗ ਜੁਆਇੰਨ ਕਰੇ ਜਾਂ ਫਿਰ ਉਹ ਆਪਣੀ ਥਾਂ ਨਵਾਂ ਮੰਤਰੀ ਬਣਾਏ।

ਕੈਪਟਨ Vs ਸਿੱਧੂ 'FIGHT': ਚਾਹੁੰਦੇ ਹੋਏ ਵੀ ਹੁਣ ਬੱਚ ਨਹੀਂ ਸਕਦੇ ਸਿੱਧੂ !
ਦੱਸਣਾ ਬਣਦਾ ਹੈ ਕਿ ਕੈਬਨਿਟ 'ਚ ਮੰਤਰੀਆਂ ਦੇ ਵਿਭਾਗਾਂ 'ਚ ਬਦਲਾਅ ਦੇ 21 ਦਿਨਾਂ ਬਾਅਦ ਵੀ ਸਿੱਧੂ ਨੇ ਬਿਜਲੀ ਮੰਤਰੀ ਦੇ ਰੂਪ 'ਚ ਕਾਰਜਭਾਰ ਨਹੀਂ ਸੰਭਾਲਿਆ ਹੈ।ਇਸ ਤੋਂ ਇਲਾਵਾ ਸਿੱਧੂ ਤੇ ਉਨ੍ਹਾਂ ਦੇ ਕਰੀਬੀਆਂ ਤੇ ਵਿਜੀਲੈਂਸ ਦਾ ਘੇਰਾ ਵੀ ਕਸ ਸਕਦਾ ਹੈ। ਸਿੱਧੂ ਦੇ ਸਥਾਨਕ ਸਰਕਾਰਾਂ ਮੰਤਰੀ ਰਹਿੰਦੇ ਹੋਏ ਮਹੱਤਵਪੂਰਨ ਪ੍ਰਾਜੈਕਟਾਂ ਦੇ ਅਲਾਟਮੈਂਟ 'ਚ ਬਹੁਤ ਜ਼ਿਆਦਾ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਹਨ।ਇਸ ਸਮੇਂ ਪੰਜਾਬ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ ਅਜਿਹੇ 'ਚ ਬਿਜਲੀ ਮਹਿਕਮੇ 'ਚ ਮੰਤਰੀ ਦਾ ਹੋਣਾ ਜ਼ਰੂਰੀ ਹੈ ਪਰ ਸਿੱਧੂ ਵਿਭਾਗ ਤੋਂ ਦੂਰੀ ਬਣਾਈ ਬੈਠੇ ਹਨ।ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਲਗਾਤਾਰ ਸਿੱਧੂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਉਨ੍ਹਾਂ ਫਾਈਲਾਂ ਭੇਜੀਆਂ ਜਾ ਸਕਣ ਪਰ ਉਹ ਕੋਈ ਜਾਵਬ ਨਹੀਂ ਦੇ ਰਹੇ ਹਨ ਪਤਾ ਲੱਗਾ ਕਿ ਵਿਭਾਗ ਨੇ ਹੁਣ ਫਾਈਲਾਂ ਮੁੱਖ ਮੰਤਰੀ ਕੋਲ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁੱਖ ਮੰਤਰੀ ਨੇ ਇਨ੍ਹਾਂ ਫਾਈਲਾਂ ਦਾ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਓਪੀ ਸੋਨੀ ਦੇ ਗ਼ਿਲੇ-ਸ਼ਿਕਵੇ ਦੂਰ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਸੁਲਝਾ ਲਿਆ ਹੈ।ਸੋਨੀ ਨੇ ਮੈਡੀਕਲ ਐਜੂਕੇਸ਼ਨ, ਫੂਡ ਪ੍ਰੋਸੈੱਸਿੰਗ ਅਤੇ ਸੁਤੰਤਰਤਾ ਸੈਨਾਨੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਜਦਕਿ ਨਵਜੋਤ ਸਿੰਘ ਸਿੱਧੂ ਬਾਰੇ ਦੁਚਿੱਤੀ ਬਣੀ ਹੋਈ ਹੈ। ਸਿੱਧੂ ਨਵਾਂ ਵਿਭਾਗ ਸੰਭਾਲਣਗੇ ਜਾਂ ਨਹੀਂ, ਇਸ ਸਬੰਧੀ ਤਸਵੀਰ ਫ਼ਿਲਹਾਲ ਸਪਸ਼ਟ ਨਹੀਂ ਹੋਈ।

Intro:Body:

package 1 

Conclusion:
Last Updated : Jun 28, 2019, 1:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.