ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਭਾਜਪਾ ਤੋਂ ਏਅਰ ਸਟਰਾਇਕ ਦੇ ਸਬੂਤਾਂ ਦੀ ਮੰਗ ਕਰਨਾ ਗ਼ਲਤ ਨਹੀਂ ਹੈ। ਜੇਕਰ ਇਸ ਹਮਲਾ ਸਫ਼ਲ ਹੋਇਆ ਹੈ ਤਾਂ ਇਹ ਦੇਸ਼ ਲਈ ਮਾਣ ਦੀ ਗੱਲ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵੱਲੋਂ ਕਾਂਗਰਸ ਨੂੰ ਰਾਸ਼ਟਰ ਵਿਰੋਧੀ ਕਹੇ ਜਾਣ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਏਅਰ ਸਟਰਾਇਕ ਦਾ ਸਬੂਤ ਮੰਗਣਾ ਗ਼ਲਤ ਨਹੀਂ ਹੈ ਜੇਕਰ ਭਾਜਪਾ ਮੁਤਾਬਕ ਇਹ ਹਮਲਾ ਸਫ਼ਲ ਹੋਇਆ ਹੈ ਤਾਂ ਇਹ ਦੇਸ਼ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਅਸੀਂ ਵੀ ਇਹ ਵੇਖਣਾ ਚਾਹੁੰਦੇ ਹਾਂ ਕਿ ਸਾਡੀ ਫੌਜ਼ ਨੇ ਕਿੰਝ ਪਾਕਿਸਤਾਨ ਦੀ ਇਮਾਰਤਾਂ ਨੂੰ ਤਬਾਹ ਕੀਤਾ ਹੈ ਅਤੇ ਕਿੰਝ ਉਨ੍ਹਾਂ ਦੇ ਘਮੰਡ ਨੂੰ ਚੂਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿ ਸਬੂਤਾਂ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ ਯਾਦ ਹੈ ਕਿ 1965 ਦੀ ਲੜਾਈ ਦੌਰਾਨ ਫੌਜ਼ ਦਾ ਮੇਜਰ ਸਰਹੱਦ ਪਾਰ ਦੁਸ਼ਮਨ ਫੌਜ਼ ਦੇ ਮਾਰੇ ਗਏ ਲੋਕਾਂ ਦੇ ਕੰਨ ਕੱਟ ਕੇ ਸਬੂਤ ਦੇ ਤੌਰ 'ਤੇ ਲਿਆਉਂਦਾ ਸੀ, ਜੋ ਕਿ ਭਾਰਤ ਵੱਲੋਂ ਕੀਤੇ ਗਏ ਖੁਫ਼ਿਆ ਆਪਰੇਸ਼ਨਾਂ ਦੇ ਸਾਰੇ ਸ਼ੱਕਾਂ ਨੂੰ ਦੂਰ ਕਰ ਦਿੰਦਾ ਸੀ। ਕੈਪਟਨ ਨੇ ਕਿਹਾ ਕਿ ਕਾਰਗਿੱਲ ਦੀ ਲੜਾਈ ਦੌਰਾਨ ਤਸਵੀਰਾਂ ਨੂੰ ਸਬੂਤ ਦੇ ਤੌਰ 'ਤੇ ਜਾਰੀ ਕੀਤਾ ਗਿਆ ਸੀ। ਇਸ ਲਈ ਸਬੂਤ ਮੰਗਣਾ ਗ਼ਲਤ ਨਹੀਂ ਹੈਂ।
ਮੱਖ ਮੰਤਰੀ ਨੇ ਭਾਜਪਾ ਉੱਤੇ ਨਿਸ਼ਾਨਾ ਸਾਧਦੇ ਹੋਏ ਹਵਾਈ ਫੌਜ਼ ਦੀ ਕਾਰਵਾਈ ਦਾ ਕ੍ਰੈਡਿਟ ਲੈਣ ਅਤੇ ਸ਼ਹੀਦ ਜਵਾਨਾਂ ਦੇ ਨਾਂਅ ਉੱਤੇ ਵੋਟ ਮੰਗਣ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਮਿਗ-21 ਜਹਾਜ ਨੇ ਪਕਿਸਤਾਨ ਦੇ ਐਫ-16 ਨੂੰ ਤਬਾਹ ਕਰ ਦਿੱਤਾ ਅਤੇ ਬਾਲਕੋਟ ਵਿੱਚ ਸਾਡੀ ਹਵਾਈ ਸਫ਼ਲਤਾ ਬਾਰੇ ਜਾਣ ਕੇ ਸਾਨੂੰ ਖੁਸ਼ੀ ਹੈ।