ਬਠਿੰਡਾ: ਸਵੱਛ ਭਾਰਤ ਮੁਹਿੰਮ ਵਿੱਚ ਬਠਿੰਡਾ ਸੂਬੇ ਦਾ ਨੰਬਰ 1 ਚੁਣਿਆ ਗਿਆ ਇਸ ਦੇ ਨਾਲ ਹੀ ਪੂਰੇ ਦੇਸ਼ ਵਿੱਚ ਬਠਿੰਡਾ ਦਾ ਨੰਬਰ 16ਵਾਂ ਰਿਹਾ। ਇਸ ਨੂੰ ਨੰਬਰ 1 ਉਤੇ ਬਰਕਰਾਰ ਰੱਖਣ ਲਈ ਬਠਿੰਡਾ ਦੀਆਂ ਕਈ ਸਮਾਜਸੇਵੀ ਸੰਸਥਾਵਾ ਕੰਮ ਕਰ ਰਹੀਆਂ ਹਨ। ਹੁਣ ਬਠਿੰਡਾ ਦੀ ਸਾਫ- ਸਫਾਈ ਲਈ ਨੌਜਵਾਨ ਨੇ ਖੁਦ ਝਾੜੂ ਚੱਕ ਲਏ ਹਨ। ਨੌਜਵਾਨ ਸ਼ਹਿਰ ਦੀਆਂ ਸੜਕਾਂ, ਪਾਰਕਾਂ ਹੋਰ ਜਨਤਕ ਥਾਵਾਂ ਨੂੰ ਖੁਦ ਸਾਫ ਕਰ ਰਹੇ ਹਨ।
ਨਗਰ ਨਿਗਮ ਦਾ ਸਹਿਯੋਗ: ਇਸ ਮੁਹਿੰਮ ਦਾ ਹਿੱਸਾ ਬਣੇ ਸਮਾਜ ਸੇਵੀ ਪੰਕਜ ਭਾਰਤਵਾਜ ਨੇ ਦੱਸਿਆ ਕਿ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਲੱਗੇ ਕੂੜੇ ਦੇ ਢੇਰ ਤੋਂ ਛੁਟਕਾਰਾ ਪਾਉਣ ਲਈ ਵੱਡੀ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲਕੇ ਉਨ੍ਹਾਂ ਵੱਲੋਂ ਸਫਾਈ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਵਿਚ ਨਗਰ ਨਿਗਮ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਤੋਂ ਕੂੜੇ ਲਈ ਟਰਾਲੀਆਂ ਝਾੜੂ ਅਤੇ ਰੇਹੜੀਆਂ ਲਈਆਂ ਜਾ ਰਹੀਆਂ ਹਨ। ਵੱਡੀ ਪੱਧਰ ਉੱਪਰ ਇਸ ਮੁਹਿੰਮ ਨਾਲ ਨੌਜਵਾਨ ਜੁੜੇ ਹੋਏ ਹਨ। ਲਗਾਤਾਰ ਸ਼ਹਿਰ ਵਿਚ ਸਫਾਈ ਮੁਹਿੰਮ ਚੱਲ ਰਹੀ ਹੈ
ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵੀ ਇਸ ਮੁਹਿੰਮ ਵਿਚ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ। ਨਾ ਕਿ ਉਨ੍ਹਾਂ ਦਾ ਮਜ਼ਾਕ ਉਡਾਉਣਾ ਚਾਹੀਦਾ ਹੈ। ਕਿਉਂਕਿ ਪੜ੍ਹੇ-ਲਿਖੇ ਨੌਜਵਾਨਾਂ ਦੇ ਹੱਥ ਵਿਚ ਝਾੜੂ ਵੇਖ ਕੇ ਕੁਝ ਲੋਕ ਤੰਜ ਕੱਸਦੇ ਹਨ ਪਰ ਉਹ ਲੋਕਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਸ ਮੁਹਿੰਮ ਨੂੰ ਅੱਗੇ ਵਧਾ ਰਹੇ ਹਨ।
ਨੌਜਵਾਨਾਂ ਨੂੰ ਅਪੀਲ: ਸਮਾਜ ਸੇਵੀ ਗੁਲਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁਹਿੰਮ ਚਲਾਉਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਉਹ ਹੁਣ ਇਸ ਮੁਹਿੰਮ ਨੂੰ ਇਕ ਲਹਿਰ ਬਣਾ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਨਾਲ ਜੋੜਿਆ ਜਾ ਸਕੇ। ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਸਮੱਸਿਆ ਪਲਾਸਟਿਕ ਦਾ ਕਚਰਾ ਹੈ ਇਸ ਸਬੰਧੀ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਸਮਾਨ ਖਰੀਦਣ ਜਾਣ ਸਮੇਂ ਆਪਣੇ ਨਾਲ ਕੱਪੜੇ ਦਾ ਝੋਲੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ:- ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਾਵਾਂਗੇ: ਹਰਜੋਤ ਬੈਂਸ