ETV Bharat / state

Womens Reaction On Budget 2023 : ਕੇਂਦਰ ਵੱਲੋਂ ਪੇਸ਼ ਕੀਤੇ ਬਜਟ ਤੋਂ ਘਰੇਲੂ ਔਰਤਾਂ ਨਾਖੁਸ਼

author img

By

Published : Feb 1, 2023, 4:59 PM IST

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਆਮ ਬਜਟ 2023 ਪੇਸ਼ ਕੀਤਾ ਹੈ। ਇਸ ਬਜਟ ਨੂੰ ਲੈ ਕੇ ਔਰਤਾਂ ਨਾਖੁਸ਼ ਨਜ਼ਰ ਆਈਆਂ। ਜਾਣੋ, ਔਰਤਾਂ ਦੀ ਅੱਜ ਪੇਸ਼ ਹੋਏ ਬਜਟ ਉੱਤੇ ਕੀ ਪ੍ਰਤੀਕਿਰਿਆ ਹੈ।

Womens Reaction On Budget 2023
Womens Reaction On Budget 2023 : ਕੇਂਦਰ ਵੱਲੋਂ ਪੇਸ਼ ਕੀਤੇ ਬਜਟ ਤੋਂ ਘਰੇਲੂ ਔਰਤਾਂ ਨਾਖੁਸ਼
Womens Reaction On Budget 2023 : ਕੇਂਦਰ ਵੱਲੋਂ ਪੇਸ਼ ਕੀਤੇ ਬਜਟ ਤੋਂ ਘਰੇਲੂ ਔਰਤਾਂ ਨਾਖੁਸ਼

ਬਠਿੰਡਾ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਕੇਂਦਰੀ ਬਜਟ 2023-24 ਪੇਸ਼ ਕੀਤਾ ਹੈ। ਇਸ ਬਜਟ ਵਿੱਚ ਉਨ੍ਹਾਂ ਵੱਲੋਂ ਜਿੱਥੇ ਟੈਕਸ ਸਬੰਧਤ ਐਲਾਨ ਕੀਤੇ ਗਏ, ਉੱਥੇ ਹੀ, ਮਹਿਲਾਵਾਂ ਦੇ ਹਿੱਤ ਵਿੱਚ ਵੀ ਵੱਡੇ ਐਲਾਨ ਕੀਤੇ ਗਏ ਹਨ। ਪਰ, ਜੇਕਰ ਗੱਲ ਬਠਿੰਡਾ ਵਾਸੀ ਔਰਤਾਂ ਦੀ ਕਰੀਏ ਤਾਂ, ਉਹ ਕਿਤੇ ਨਾ ਕਿਤੇ ਇਸ ਬਜਟ ਤੋਂ ਖੁਸ਼ ਨਹੀਂ ਵਿਖਾਈ ਦਿੱਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਗੈਸ ਸਲੰਡਰ ਦੀਆਂ ਕੀਮਤਾਂ ਤੇ ਕਰਿਆਨੇ ਦੇ ਸਮਾਨ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ।

ਸਿਲੰਡਰਾਂ ਦੀਆਂ ਕੀਮਤਾਂ 'ਚ ਨਹੀਂ ਕੋਈ ਰਾਹਤ : ਘਰੇਲੂ ਔਰਤ ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਇਸ ਕਦਰ ਵਧ ਗਈ ਹੈ ਕਿ ਕਰਿਆਨੇ ਦਾ ਸਮਾਨ ਰਸੋਈ ਵਿੱਚ ਪੂਰਾ ਨਹੀਂ ਹੁੰਦਾ। ਸਰਕਾਰ ਵੱਲੋਂ ਬਜਟ ਨੂੰ ਲੈ ਕੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਕਿਸੇ ਸਮੇਂ 400-500 ਰੁਪਏ ਵਿਚ ਮਿਲਣ ਵਾਲਾ ਕੈਲੰਡਰ ਹੁਣ 1100-1200 ਰੁਪਏ ਦੇ ਕਰੀਬ ਮਿਲ ਰਿਹਾ ਹੈ। ਦਿਹਾੜੀ ਕਰਨ ਵਾਲੇ ਵਿਅਕਤੀ ਨੂੰ ਗੈਸ ਸਲੰਡਰ ਭਰਵਾਉਣ ਲਈ ਕਈ ਕਈ ਦਿਨ ਪੈਸੇ ਜੋੜਨੇ ਪੈਂਦੇ ਹਨ।

ਖਾਣ ਵਾਲਾ ਤੇਲ ਵੀ ਮਹਿੰਗਾ : ਇਸ ਦੇ ਨਾਲ ਹੀ, ਸਿਲਾਈ ਕਢਾਈ ਦਾ ਕੰਮ ਕਰਨ ਵਾਲੀ ਖੁਸ਼ੀ ਗੋਇਲ ਨੇ ਕਿਹਾ ਕਿ ਇਹ ਕਰਿਆਨੇ ਵੱਲੋਂ ਵੇਚੇ ਜਾਂਦੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਰਸੋਈ ਦਾ ਬਜਟ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਬਜਟ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਉਣ ਅਤੇ ਕਰਿਆਨੇ ਦੀ ਸਮਾਨ ਦੀਆਂ ਕੀਮਤਾਂ ਵਿੱਚ ਕਟੌਤੀ ਕਰਦੇ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲਦੀ।

ਆਓ ਜਾਣਦੇ ਹਾਂ ਇਸ ਬਜਟ 'ਚ ਔਰਤਾਂ ਲਈ ਕੀ ਖਾਸ ਹੈ :ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਔਰਤਾਂ ਲਈ ਦੋ ਸਾਲਾਂ ਦੀ ਮਿਆਦ ਲਈ 7.5 ਫੀਸਦੀ ਦੀ ਸਥਿਰ ਵਿਆਜ ਦਰ ਨਾਲ 'ਮਹਿਲਾ ਸਨਮਾਨ ਬਚਤ ਸਰਟੀਫਿਕੇਟ' ਦਾ ਐਲਾਨ ਕੀਤਾ ਹੈ। ਮਹਿਲਾ ਬੱਚਤ ਯੋਜਨਾ ਵਿੱਚ 2 ਲੱਖ ਰੁਪਏ ਤੱਕ ਦੇ ਨਿਵੇਸ਼ ਨੂੰ ਛੋਟ ਦਿੱਤੀ ਗਈ ਹੈ। ਇਸ ਐਲਾਨ ਦਾ ਔਰਤਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਸਕੀਮ ਨੂੰ ਮਹਿਲਾ ਸਨਮਾਨ ਬਚਤ ਸਰਟੀਫਿਕੇਟ ਕਿਹਾ ਜਾਵੇਗਾ, ਜੋ ਮਾਰਚ 2025 ਤੱਕ ਰਹੇਗਾ। ਇਸ ਯੋਜਨਾ ਦਾ ਕਾਰਜਕਾਲ 2 ਸਾਲ ਦਾ ਹੋਵੇਗਾ ਅਤੇ ਇਸ 'ਤੇ 7 ਫੀਸਦੀ ਦੀ ਨਿਸ਼ਚਿਤ ਦਰ 'ਤੇ ਵਿਆਜ ਮਿਲੇਗਾ। ਜਮ੍ਹਾ ਰਾਸ਼ੀ ਔਰਤ ਜਾਂ ਬੱਚੀ ਦੇ ਨਾਂ 'ਤੇ ਕੀਤੀ ਜਾ ਸਕਦੀ ਹੈ। ਇਸ ਸਕੀਮ ਵਿੱਚ ਅੰਸ਼ਿਕ ਕਢਵਾਉਣ ਦੀ ਸਹੂਲਤ ਵੀ ਹੋਵੇਗੀ।

ਇਹ ਵੀ ਪੜ੍ਹੋ: BUDGET 2023: ਸ਼ਹਿਰੀ ਵਿਕਾਸ ਲਈ 10 ਹਜ਼ਾਰ ਕਰੋੜ ਦਾ ਫੰਡ, ਖਾਲੀ ਜ਼ਮੀਨਾਂ ਲਈ ਨਵੇਂ ਪ੍ਰੋਜੈਕਟ

ETV Bharat Logo

Copyright © 2024 Ushodaya Enterprises Pvt. Ltd., All Rights Reserved.