ਬਠਿੰਡਾ: ਪੰਜਾਬ 'ਚ ਇਸ ਵਾਰ ਮੌਸਮ ਦੀ ਮਾਰ ਪੈਣ ਕਾਰਨ ਕਣਕ ਦਾ ਝਾੜ ਕਾਫ਼ੀ ਘੱਟ ਗਿਆ ਹੈ ਮੰਡੀਆਂ 'ਚ ਇਸ ਵਾਰ ਸਿਰਫ਼ 70 ਪ੍ਰਤੀਸ਼ਤ ਹੀ ਕਣਕ ਦੀ ਆਮਦ ਹੋਈ ਹੈ ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਮਾਲਵੇ 'ਚ 1 ਅਪ੍ਰੈਲ ਤੋਂ ਸ਼ੁਰੂ ਹੋਈ ਕਣਕ ਦੀ ਖਰੀਦ ਤੋਂ ਬਾਅਦ ਲਗਭਗ 18 ਕਿਸਾਨਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।
ਜਿਸ ਦਾ ਵੱਡਾ ਕਾਰਨ ਪਹਿਲਾਂ ਨਰਮੇ ਦੀ ਫ਼ਸਲ 'ਤੇ ਗੁਲਾਬੀ ਸੁੰਡੀ ਹਮਲੇ ਕਾਰਨ ਬਰਬਾਦ ਹੋਈ ਫਸਲ ਅਤੇ ਇਸ ਵਾਰ ਮੌਸਮ ਦੀ ਮਾਰ ਪੈਣ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ ਦੱਸ ਤੋਂ ਪੰਦਰਾਂ ਮਣ ਘਟਿਆ ਹੈ ਜਿਸ ਕਾਰਨ ਕਿਸਾਨ ਆਰਥਿਕ ਤੌਰ 'ਤੇ ਟੁੱਟ ਚੁੱਕਿਆ ਹੈ ਅਤੇ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਪਿਆ ਹੈ।
ਖ਼ਰੀਦ ਪੈਮਾਨਿਆਂ 'ਚ ਬਦਲਾਅ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ: ਮੌਸਮ ਦੀ ਮਾਰ ਕਾਰਨ ਜਿੱਥੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਹੀ ਇਸ ਵਾਰ ਫ਼ਸਲ ਅਗੇਤੀ ਆਉਣ ਕਾਰਨ ਕਣਕ ਦਾ ਦਾਣਾ ਬਰੀਕ ਹੋ ਗਿਆ ਹੈ ਜਿਸ ਕਾਰਨ ਸੋਚੂ ਦਾਣੇ ਦੀ ਗਿਣਤੀ ਵਧੀ ਹੈ ਸਰਕਾਰੀ ਪੈਮਾਨਿਆਂ ਅਨੁਸਾਰ 6 ਪ੍ਰਤੀਸ਼ਤ ਹੀ ਜੋ ਦਾਣੇ ਦੀ ਖਰੀਦ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਂਦੀ ਸੀ ਪਰ ਇਸ ਵਾਰ ਵੀਹ ਤੋਂ 30 ਪ੍ਰਤੀਸ਼ਤ ਮੌਜੂਦ ਦਾਣਾ ਵਧ ਗਿਆ ਹੈ।
ਜਿਸ ਕਾਰਨ ਖਰੀਦ ਏਜੰਸੀਆਂ ਵੱਲੋਂ ਫ਼ਸਲ ਦੀ ਖਰੀਦ ਨੂੰ ਲੈ ਕੇ ਆਨਾਕਾਨੀ ਕੀਤੀ ਜਾ ਰਹੀ ਸੀ ਤਿੰਨ ਚਾਰ ਅਪ੍ਰੈਲ ਨੂੰ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਪੱਚੀ ਛੱਬੀ ਅਪ੍ਰੈਲ ਤੱਕ ਕਣਕ ਦਾ ਸੀਜ਼ਨ ਸਮਾਪਤ ਹੋ ਗਿਆ ਪਰ ਪੰਜਾਬ ਸਰਕਾਰ ਵੱਲੋਂ ਇਹ ਸੀਜ਼ਨ ਸਮਾਪਤ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਖ਼ਰੀਦ ਪ੍ਰਬੰਧਾਂ ਦੇ ਪੈਮਾਨਿਆਂ 'ਚ ਬਦਲਾਅ ਨੂੰ ਲੈ ਕੇ ਇਕ ਚਿੱਠੀ ਲਿਖ ਕੀ ਮੰਗ ਕੀਤੀ ਗਈ ਕਿ ਖ਼ਰੀਦ ਪੈਮਾਨਿਆਂ 'ਚ ਬਦਲਾਅ ਕੀਤਾ ਜਾਵੇਗਾ ਪਰ ਹੁਣ ਸੀਜ਼ਨ ਲੰਘਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਲਿਖੀ ਇਸ ਚਿੱਠੀ ਦਾ ਮਕਸਦ ਸਮਝ ਤੋਂ ਬਾਹਰ ਹੈ।
ਪਿਛਲੀ ਵਾਰ ਨਾਲੋਂ ਸੱਤਰ ਪ੍ਰਤੀਸ਼ਤ ਹੋਈ ਕਣਕ ਦੀ ਖਰੀਦ: ਮੌਸਮ ਦੀ ਮਾਰ ਕਾਰਨ ਇਸ ਵਾਰ ਕਣਕ ਦਾ ਸੀਜ਼ਨ ਜਿਥੇ ਵੀਹ ਦਿਨਾਂ ਵਿੱਚ ਹੀ ਸਮਾਪਤ ਹੋ ਗਿਆ ਉੱਥੇ ਹੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਲਗਪਗ ਸੱਤਰ ਪ੍ਰਤੀਸ਼ਤ ਕਣਕ ਦੀ ਆਮਦ ਹੀ ਮੰਡੀਆਂ ਵਿੱਚ ਹੋਈ ਹੈ ਜਿਸ ਦਾ ਵੱਡਾ ਕਾਰਨ ਕਣਕ ਦਾ ਝਾੜ ਘਟਣ ਦਾ ਘੱਟ ਹੋਣਾ ਹੈ ਮਾਰਕੀਟ ਕਮੇਟੀ ਅਧਿਕਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਵੱਲੋਂ 65 ਪ੍ਰਤੀਸ਼ਤ ਦੇ ਕਰੀਬ ਕਣਕ ਦੀ ਫਸਲ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਇਕ ਦੋ ਦਿਨਾਂ ਵਿੱਚ 5 ਪ੍ਰਤੀਸ਼ਤ ਹੋਰ ਆਮਦ ਹੋਣ ਦੀ ਉਮੀਦ ਹੈ ਜਦੋਂ ਕਿ ਸੀਜ਼ਨ ਸਮਾਪਤ ਹੋ ਚੁੱਕਿਆ ਹੈ ਕਣਕ ਦਾ ਝਾੜ ਭਾਵੇਂ ਘਟਿਆ ਹੈ ਪਰ ਕੁਝ ਜ਼ਿਮੀਂਦਾਰ ਹਾਲੇ ਵੀ ਆਪਣੇ ਘਰ ਰੇਟ ਵਧਣ ਨੂੰ ਲੈ ਕੇ ਆਈ ਫਸਲ ਰੱਖੀ ਬੈਠੇ ਹਨ।
ਖ਼ਰੀਦ ਪ੍ਰਬੰਧਾਂ 'ਚ ਬਦਲਾਅ ਸਬੰਧੀ ਐਫਸੀਆਈ ਨੂੰ ਨਹੀਂ ਭੇਜਿਆ ਕੋਈ ਆਦੇਸ਼: ਕਣਕ ਦੇ ਘਟੇ ਝਾੜ ਤੋਂ ਬਾਅਦ ਖ਼ਰੀਦ ਪੈਮਾਨਿਆਂ 'ਚ ਆ ਰਹੀ ਵੱਡੀ ਦਿੱਕਤ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆਂ 'ਚ ਇਕ ਸਰਵੇਖਣ ਟੀਮ ਭੇਜੀ ਗਈ ਸੀ ਜਾਣਕਾਰੀ ਦਿੰਦੇ ਹੋਏ ਫੂਡ ਸਪਲਾਈ ਕੰਟਰੋਲਰ ਅਧਿਕਾਰੀ ਜਸਪ੍ਰੀਤ ਸਿੰਘ ਨਰੂਲਾ ਨੇ ਦੱਸਿਆ ਕਿ ਟੀਮ ਵੱਲੋਂ ਪੰਜਾਬ ਦੀਆਂ ਮੰਡੀਆਂ ਦਾ ਸਰਵੇਖਣ ਜ਼ਰੂਰ ਕੀਤਾ ਗਿਆ ਸੀ ਕਿਉਂਕਿ ਖਰੀਦ ਪ੍ਰਬੰਧਾਂ ਨੂੰ ਲੈ ਕੇ ਖਰੀਦ ਏਜੰਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਮੌਸਮ ਦੀ ਮਾਰ ਕਾਰਨ ਇਸ ਵਾਰ ਫਸਲ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲਿਆ ਸੀ ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਟੀਮ ਜਰੂਰ ਭੇਜੀ ਗਈ ਸੀ ਪਰ ਖ਼ਰੀਦ ਪ੍ਰਬੰਧਾਂ ਸਬੰਧੀ ਕਿਸੇ ਤਰ੍ਹਾਂ ਦੇ ਬਦਲਾਅ ਦਾ ਫ਼ੈਸਲਾ ਸੰਬੰਧੀ ਕੋਈ ਪੱਧਰ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ।
ਆੜ੍ਹਤੀਆ ਐਸੋਸੀਏਸ਼ਨ ਦਾ ਕਹਿਣਾ ਖਰੀਦ ਪ੍ਰਬੰਧ ਮੁਕੰਮਲ ਹੋਣ ਤੋਂ ਬਾਅਦ ਪੱਤਰ ਲਿਖਣ ਦਾ ਕੋਈ ਫ਼ਾਇਦਾ ਨਹੀਂ: ਖਰੀਦ ਪ੍ਰਬੰਧਾਂ ਸੰਬੰਧੀ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਇਸ ਸਮੇਂ ਪੱਤਰ ਲਿਖਣ ਤੇ ਆਡ਼੍ਹਤੀਆ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਸਤੀਸ਼ ਕੁਮਾਰ ਬੱਬੂ ਨੇ ਕਿਹਾ ਕਿ ਹੁਣ ਪੱਤਰ ਲਿਖਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੰਡੀਆਂ 'ਚ ਕਣਕ ਦੀ ਆਮਦ ਲਗਪਗ ਸਮਾਪਤ ਹੋ ਚੁੱਕੀ ਹੈ ਅਤੇ ਫ਼ਸਲ ਲਗਪਗ ਖ਼ਰੀਦ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਖਰੀਦ ਪ੍ਰਬੰਧਾਂ ਸਬੰਧੀ ਪਹਿਲਾਂ ਹੀ ਮੁਕੰਮਲ ਪ੍ਰਬੰਧ ਕੀਤੇ ਜਾਣ ਹੁਣ ਆੜ੍ਹਤੀਆਂ ਲਈ ਵੱਡੀ ਸਿਰਦਰਦੀ ਮੰਡੀਆਂ 'ਚ ਪਈ ਫਸਲ ਹੈ ਜਿਸ ਦੀ ਲਿਫਟਿੰਗ ਨਹੀਂ ਹੋ ਰਹੀ ਸਰਕਾਰ ਨੂੰ ਚਾਹੀਦਾ ਹੈ ਕਿ ਖਰੀਦ ਪ੍ਰਬੰਧਾਂ ਸਬੰਧੀ ਪਹਿਲਾਂ ਹੀ ਪ੍ਰਬੰਧ ਮੁਕੰਮਲ ਲਿਖੇ ਕਰੇ ਇਸ ਸਮੇਂ ਪੱਤਰ ਲਿਖਣ ਦਾ ਕੋਈ ਫ਼ਾਇਦਾ ਨਹੀਂ ਹੈ।
ਕੁਦਰਤੀ ਮਾਰ ਕਾਰਨ ਕਿਸਾਨਾਂ ਦਾ ਹੋਇਆ ਪੰਦਰਾਂ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ: ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਹਰ ਸਾਲ ਮੰਡੀਆਂ ਵਿੱਚੋਂ ਸਰਕਾਰ ਵੱਲੋਂ ਇੱਕ ਸੌ ਪੈਂਤੀ ਲੱਖ ਟਨ ਕਣਕ ਦੀ ਖ਼ਰੀਦ ਕੀਤੀ ਜਾਂਦੀ ਹੈ ਪਰ ਇਸ ਵਾਰ ਕੁਦਰਤੀ ਮਾਰ ਪੈਣ ਕਾਰਨ ਸਿਰਫ਼ 83 ਲੱਖ ਟਨ ਕਣਕ ਦੀ ਖਰੀਦ ਹੋਈ ਹੈ ਅਤੇ ਕੁੱਲ ਨੱਬੇ ਲੱਖ ਟਨ ਕਣਕ ਦੀ ਖਰੀਦ ਹੋਣ ਦੀ ਉਮੀਦ ਹੈ।
ਪੰਜਾਬ ਨੂੰ ਲਗਪਗ ਪੰਦਰਾਂ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਇਸ ਕੁਦਰਤੀ ਮਾਰ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੀ ਸਮੁੱਚੀ ਆਰਥਿਕਤਾ 'ਤੇ ਪ੍ਰਭਾਵ ਪਵੇਗਾ ਇਕੱਲੇ ਕਿਸਾਨ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ।
ਇਹ ਵੀ ਪੜ੍ਹੋ:- SGPC ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਫੈਸਲਾ