ਬਠਿੰਡਾ: ਪਿਛਲੇ ਦਿਨੀਂ ਫਲ ਵਿਕਰੇਤਾ ਦੀ ਰੇਹੜੀ ਲਾਉਣ ਵਾਲੇ ਵਿਅਕਤੀ ਵੱਲੋਂ ਅਨਾਰਾਂ ਦੀ ਲਿਆਂਦੀ ਪੇਟੀ ਵਿਚੋਂ ਭਾਰਤੀ ਕਰੰਸੀ ਦੀਆਂ ਕਾਤਰਾਂ ਮਿਲਣ ਤੋਂ ਬਾਅਦ ਹਾਲੇ ਪੁਲਿਸ ਵੱਲੋਂ ਜਾਂਚ ਆਰੰਭੀ ਹੀ ਗਈ ਸੀ ਕਿ ਅੱਜ ਸ਼ਨੀਵਾਰ ਨੂੰ ਫਿਰ ਤੋਂ ਬਠਿੰਡਾ ਦੀ ਫਰੂਟ ਮੰਡੀ fruit market of Bathinda ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਨਾਰਾਂ ਦੀਆਂ ਪੇਟੀਆਂ ਵਿਚੋਂ ਭਾਰਤੀ ਕਰੰਸੀ ਦੀਆਂ ਕਾਤਰਾਂ ਮਿਲੀਆਂ ਹਨ। Waste paper of Indian currency was found in pomegranate boxes
ਇਸ ਸਬੰਧੀ ਸੂਚਨਾ ਮਿਲਣ ਉੱਤੇ ਕੋਤਵਾਲੀ ਪੁਲਿਸ ਮੌਕੇ ਉੱਤੇ ਪਹੁੰਚੀ ਫਰੂਟ ਮੰਡੀ ਦੇ ਆੜ੍ਹਤੀਏ ਤਲਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਇਹ ਫਰੂਟ ਕੁੱਲੂ ਤੋਂ ਮੰਗਵਾਇਆ ਜਾਂਦਾ ਹੈ ਅਤੇ ਹਰ ਸਾਲ ਹੀ ਵੱਡੀ ਗਿਣਤੀ ਵਿੱਚ ਉੱਥੋਂ ਅਨਾਰ ਆਉਂਦਾ ਹੈ। ਪਰ ਇਸ ਵਾਰ ਇਸ ਤਰ੍ਹਾਂ ਦੀਆਂ ਕਾਤਰਾਂ ਮਿਲਣ ਤੋਂ ਬਾਅਦ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ, ਆੜ੍ਹਤੀਆਂ ਕੋਲ ਬਕਾਇਦਾ ਇਸ ਦੇ ਬਿੱਲ ਹਨ।
ਐਸਐਚਓ ਕੋਤਵਾਲੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਵੱਲੋਂ ਦੋ ਸੌ ਪੰਦਰਾਂ ਪੇਟੀਆਂ ਅਨਾਰ ਦੀਆਂ ਕੁੱਲੂ ਤੋਂ ਮੰਗਾਈਆਂ ਗਈਆਂ ਸਨ ਅਤੇ ਉਨ੍ਹਾਂ ਵਿੱਚੋਂ ਕਾਤਰਾਂ ਮਿਲੀਆਂ ਹਨ Waste paper of Indian currency was found in pomegranate boxes ਇਸ ਸਬੰਧੀ ਬਕਾਇਦਾ ਇੱਕ ਟੀਮ ਤਿਆਰ ਕਰਕੇ ਹਿਮਾਚਲ ਪ੍ਰਦੇਸ਼ ਭੇਜੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਸਕਰੈਪ ਅਸਲੀ ਹੈ ਜਾਂ ਨਕਲੀ ਹੈ।
ਇਹ ਵੀ ਪੜੋ:- AAP MLA ਮਨਵਿੰਦਰ ਗਿਆਸਪੁਰਾ ਦੀਆਂ ਵਧੀਆਂ ਮੁਸ਼ਕਿਲਾਂ, ਮਹੀਲਾ ਨੇ ਮੰਗੀ ਹਾਈਕੋਰਟ ਕੋਲੋਂ ਸੁਰੱਖਿਆ