ਬਠਿੰਡਾ: ਸ਼ਹਿਰ ਦੇ ਗਣੇਸ਼ਾ ਬਸਤੀ ਸਥਿਤ ਵਾਦੀ ਹਸਪਤਾਲ ਨੇੜੇ ਲਾਵਾਰਿਸ ਬੈੱਗ (unidentified bag found) ਮਿਲਣ ਕਾਰਨ ਹੜਕੰਪ ਮਚ ਗਿਆ। ਇਸਦੀ ਸੂਚਨਾ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਬੰਬ ਸਕੁਆਇਡ ਦੀ ਟੀਮ ਵੱਲੋਂ ਬੈੱਗ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਪਾਸੇ ਦਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਫਿਲਹਾਲ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਲਾਵਾਰਿਸ ਬੈੱਗ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਬੰਬ ਸਕੁਆਇਡ, ਫਾਇਰ ਬ੍ਰਿਗੇਡ ਅਤੇ ਹੈਲਥ ਵਿਭਾਗ ਮੌਕੇ ’ਤੇ ਪਹੁੰਚੇ। ਬੰਬ ਸਕੁਆਇਡ ਵੱਲੋਂ ਲਾਵਾਰਿਸ ਬੈੱਗ ਦੇ ਆਲੇ ਦੁਆਲੇ ਮਿੱਟੀ ਦੀਆਂ ਭਰੀਆਂ ਹੋਈਆਂ ਬੋਰੀਆਂ ਲਗਾਈਆਂ ਗਈਆਂ ਅਤੇ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਨੂੰ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ।
ਮਾਮਲੇ ਸਬੰਧੀ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਦੀ ਹਸਪਤਾਲ ਦੇ ਨੇੜੇ ਇੱਕ ਲਾਵਾਰਿਸ ਬੈੱਗ ਮਿਲਿਆ ਹੈ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨੂੰ ਲੈ ਕੇ ਮੌਕੇ ’ਤੇ ਪਹੁੰਚੇ। ਨਾਲ ਹੀ ਬੰਬ ਸਕੁਆਇਡ, ਫਾਇਰ ਬ੍ਰਿਗੇਡ ਅਤੇ ਹੈੱਲਥ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਲਾਵਾਰਿਸ ਬੈੱਗ ਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਪਰ ਆਬਾਦੀ ਤੋਂ ਦੂਰ ਲਿਜਾ ਕੇ ਬੈੱਗ ਨੂੰ ਖੋਲ੍ਹਿਆ ਜਾਵੇਗਾ।
ਇਹ ਵੀ ਪੜੋ: ਕਿਸਾਨਾਂ ਦੀ ਘਰ ਵਾਪਸੀ: ਫ਼ਤਿਹ ਮਾਰਚ ਤੋਂ ਬਾਅਦ ਕਿਸਾਨਾਂ ਨੇ ਸਿੰਘੂ ਬਾਰਡਰ ਖਾਲੀ ਕਰਨਾ ਕੀਤਾ ਸ਼ੁਰੂ