ਬਠਿੰਡਾ: ਇੱਕ ਕਲਯੁਗੀ ਬਜ਼ੁਰਗ ਮਹਿਲਾ ਨੇ ਆਪਣੀਆਂ ਦੋ ਦੋਹਤੀਆਂ ਨੂੰ ਬਠਿੰਡਾ ਸਰਹਿੰਦ ਨਹਿਰ ਵਿੱਚ ਬੁੱਧਵਾਰ ਦੇਰ ਸ਼ਾਮ ਸੁੱਟ ਦਿੱਤਾ ਸੀ ਜਿਸ ਦੀ ਸੂਚਨਾ ਵੀਰਵਾਰ ਨੂੰ ਪੁਲਿਸ ਨੂੰ ਲੱਗੀ। ਇਸ ਤੋਂ ਬਾਅਦ ਥਾਣਾ ਸਿਵਲ ਪੁਲਿਸ ਨੇ ਕਲਯੁਗੀ ਬਜ਼ੁਰਗ ਮਹਿਲਾ ਅਤੇ ਉਸ ਦੇ ਪੁੱਤਰ ਵਿਰੁੱਧ ਮਾਮਲਾ ਦਰਜ ਕਰ ਲਿਆ।
ਬੇਸ਼ੱਕ ਵੀਰਵਾਰ ਤੋਂ ਪੁਲਿਸ ਵੱਲੋਂ ਸਰਹਿੰਦ ਨਹਿਰ ਦੇ ਵਿੱਚ ਬੱਚੀਆਂ ਦੀ ਭਾਲ ਕੀਤੀ ਗਈ ਪਰ ਨਵ-ਜੰਮੀਆਂ ਬੱਚੀਆਂ ਦਾ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਐਨਡੀਆਰਐਫ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਐਨਡੀਆਰਐਫ ਦੇ ਜਵਾਨਾਂ ਨੇ ਬਠਿੰਡਾ ਪੁੱਜ ਕੇ ਸਰਹਿੰਦ ਨਹਿਰ ਵਿਚ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ।
ਦੋ ਦਰਜ਼ਨ ਤੋਂ ਵੱਧ ਐਨਡੀਆਰਆਫ ਦੇ ਜਵਾਨ ਸਰਹਿੰਦ ਨਹਿਰ ਨੂੰ ਖੰਗਾਲ ਰਹੇ ਹਨ। ਲੋਕਾਂ ਨੂੰ ਉਮੀਦ ਹੈ ਕਿ ਐਨਡੀਆਰਐਫ ਦੇ ਜਵਾਨ ਬੱਚੀਆਂ ਦੀ ਭਾਲ ਕਰ ਲੈਣਗੇ ਪਰ ਉਨ੍ਹਾਂ ਦੇ ਜ਼ਿੰਦਾ ਹੋਣ ਦੀ ਉਮੀਦ ਬਿਲਕੁਲ ਖ਼ਤਮ ਹੋ ਚੁੱਕੀ ਹੈ।
ਇਹ ਵੀ ਪੜੋ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ
ਐਨਡੀਆਰਐਫ ਦੇ ਗੋਤਾਖੋਰ ਲਗਾਤਾਰ ਬੱਚੀਆਂ ਦੀ ਭਾਲ ਕਰ ਰਹੇ ਹਨ। ਐਨਡੀਆਰਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਚ ਆਪਰੇਸ਼ਨ ਜਾਰੀ ਰਹੇਗਾ। ਬੱਚੀਆਂ ਦੇ ਜ਼ਿੰਦਾ ਹੋਣ ਦੀ ਉਮੀਦ ਹੁਣ ਖ਼ਤਮ ਹੀ ਹੈ।