ਬਠਿੰਡਾ: ਪੰਜਾਬ ਦੇ ਅਮੀਰ ਵਿਰਸੇ ਵਿੱਚ ਕਿਸੇ ਸਮੇਂ ਖੁਸ਼ੀ ਗਮੀ ਦੇ ਚੱਲਦਿਆਂ ਕਵੀਸ਼ਰ ਅਕਸਰ ਕਵੀਸ਼ਰੀ ਗਾਉਂਦੇ ਸੁਣੇ ਜਾਂਦੇ ਸਨ ਪਰ ਪੱਛਮੀ ਸਭਿਅਤਾ ਅਤੇ ਸਾਜਾਂ ਦੀ ਵਰਤੋਂ ਵੱਧਣ ਕਾਰਨ ਹੌਲੀ ਹੌਲੀ ਕਵੀਸ਼ਰੀ ਦਾ ਰੁਝਾਨ ਘੱਟਣ ਲੱਗਿਆ ਅਤੇ ਪੰਜਾਬ ਵਿੱਚ ਕਵੀਸ਼ਰੀ ਹਾਸ਼ੀਏ 'ਤੇ ਚਲੀ ਗਈ ਅਤੇ ਕਿਤੇ ਟਾਵੇ-ਟਾਵੇ ਸਮਾਗਮਾਂ 'ਤੇ ਹੀ ਕਵੀਸ਼ਰੀ ਸੁਣਨ ਨੂੰ ਮਿਲਦੀ ਹੈ ਪਰ ਬਠਿੰਡਾ ਦੇ ਪਿੰਡ ਢੱਡੇ ਨਾਲ ਸੰਬੰਧਿਤ ਨੌਜਵਾਨਾਂ ਵਲੋਂ ਪੰਜਾਬੀ ਵਿਰਾਸਤ ਕਵੀਸ਼ਰੀ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨਾਂ ਦੀਆਂ ਇਸ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਚੁੱਕਿਆ ਹੈ।
ਈਟੀਟੀ ਦੌਰਾਨ ਕੀਤਾ ਸੀ ਗਾਉਣਾ ਸ਼ੁਰੂ: ਇਸ ਕਵੀਸ਼ਰੀ ਜਥੇ ਦੀ ਅਗਵਾਈ ਕਰਨ ਵਾਲੇ ਸੁਖਰਾਜ ਸਿੰਘ ਸੰਦੋਹਾ ਨੇ ਦੱਸਿਆ ਕਿ ਉਹ ਕਰੀਬ ਦੋ ਦਹਾਕੇ ਪਹਿਲਾਂ ਈਟੀਟੀ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਜਗਸੀਰ ਸਿੰਘ ਢੱਡੇ ਨਾਲ ਹੋਈ ਤੇ ਉਨ੍ਹਾਂ ਵੱਲੋਂ ਗਾਉਣਾ ਸ਼ੁਰੂ ਕੀਤਾ ਗਿਆ ਪਰ ਅਜੇ ਵੀ ਉਹਨਾਂ ਨੂੰ ਇੱਕ ਅਜਿਹੇ ਸਾਥੀ ਦੀ ਲੋੜ ਸੀ ਜੋ ਉਹਨਾਂ ਨਾਲ ਕਵੀਸ਼ਰੀ ਗਾਉਣ ਸਮੇਂ ਸਾਥ ਦੇ ਸਕੇ ਤਾਂ ਪਿੰਡ ਢੱਡੇ ਦੇ ਰਹਿਣ ਵਾਲੇ ਬਲਕਰਨ ਸਿੰਘ ਵੱਲੋਂ ਉਨਾਂ ਦਾ ਸਾਥ ਦਿੱਤਾ ਜਾਣ ਲੱਗਿਆ। ਸੁਖਰਾਜ ਸਿੰਘ ਜੋ ਪ੍ਰਾਇਮਰੀ ਹੈੱਡ ਟੀਚਰ ਹਨ ਅਤੇ ਜਗਸੀਰ ਸਿੰਘ ਐੱਸਐੱਸ ਅਧਿਆਪਕ ਹਨ ਤੇ ਇਹਨਾਂ ਦੇ ਸਾਥੀ ਬਲਕਰਨ ਸਿੰਘ ਇਫਕੋ ਵਿੱਚ ਬਤੌਰ ਮੈਨੇਜਰ ਕੰਮ ਕਰਦੇ ਹਨ।
ਕਵੀਸ਼ਰੀ ਨਾਲ ਕਰ ਰਹੇ ਲੋਕਾਂ ਨੂੰ ਜਾਗਰੂਕ: ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ ਨੌਕਰੀ ਦੇ ਨਾਲ-ਨਾਲ ਕਵੀਸ਼ਰੀ ਗਾਉਂਦੇ ਹਨ। ਸਰਕਾਰੀ ਨੌਕਰੀ ਹੋਣ ਕਾਰਨ ਉਹ ਛੁੱਟੀ ਵਾਲੇ ਦਿਨ ਜਾਂ ਰਾਤ ਨੂੰ ਹੀ ਕਵੀਸ਼ਰੀ ਦੇ ਸਮਾਗਮ ਕਰਦੇ ਹਨ। ਇਹਨਾਂ ਸਮਾਗਮਾਂ ਦੌਰਾਨ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਸਬੰਧੀ ਉਹਨਾਂ ਵੱਲੋਂ ਨੌਜਵਾਨਾਂ ਨੂੰ ਜਿੱਥੇ ਜਾਗਰੂਕ ਕੀਤਾ ਜਾਂਦਾ ਹੈ, ਉੱਥੇ ਹੀ ਪੱਛਮੀ ਸੱਭਿਆਚਾਰ ਦੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਕੇ ਨੌਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਕਿ ਪ੍ਰਾਇਮਰੀ ਦੇ ਵਿੱਦਿਅਕ ਮੁਕਾਬਲਿਆਂ 'ਚ ਕਵੀਸ਼ਰੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਪਹਿਲਾਂ ਇਹ ਮੁਕਾਬਲੇ ਹੁੰਦੇ ਸੀ ਪਰ ਹੁਣ ਇਸ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਕਿ ਬੱਚੇ ਕਵੀਸ਼ਰੀ 'ਚ ਵੱਧ ਮੱਲਾਂ ਮਾਰ ਸਕਦੇ ਹਨ ਅਤੇ ਇਸ ਨੂੰ ਤਿਆਰ ਕਰਨ 'ਚ ਖਰਚ ਵੀ ਘੱਟ ਆਉਂਦਾ ਹੈ। ਜੇ ਪੰਜਾਬੀ ਨੂੰ ਮਾਣ ਸਤਿਕਾਰ ਦੇਣਾ ਤਾਂ ਇਹ ਇੱਕ ਸੇਵਾ ਹੋਵੇਗੀ ਜੋ ਸਰਕਾਰ ਨੂੰ ਕਰਨੀ ਚਾਹੀਦੀ ਹੈ।- ਸੁਖਰਾਜ ਸਿੰਘ, ਪ੍ਰਾਇਮਰੀ ਮੁੱਖ ਅਧਿਆਪਕ ਤੇ ਕਵੀਸ਼ਰੀ ਜਥਾ ਪ੍ਰੀਤ ਢੱਡੇ
ਵਿਦਿਆਰਥੀਆਂ ਨੂੰ ਵੀ ਕਰ ਰਹੇ ਜਾਗਰੂਕ: ਉਹਨਾਂ ਦੱਸਿਆ ਕਿ ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਕਲਾ 'ਚ ਵੀ ਨਿਖਾਰਨ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਸਕੂਲ ਵਿੱਚ ਹੋਣ ਵਾਲੀਆਂ ਬਾਲ ਸਭਾਵਾਂ ਦੌਰਾਨ ਵਿਦਿਆਰਥੀਆਂ ਨੂੰ ਉਹਨਾਂ ਵੱਲੋਂ ਸਟੇਜ 'ਤੇ ਚੜਾ ਕੇ ਉਨ੍ਹਾਂ ਦੀ ਕਲਾ ਨੂੰ ਪਰਖਿਆ ਜਾਂਦਾ ਹੈ ਅਤੇ ਵਿਦਿਆਰਥੀਆਂ ਨੂੰ ਕਵੀਸ਼ਰੀ ਸਿਖਾਈ ਜਾਂਦੀ ਹੈ। ਅਜੋਕੇ ਸਮੇਂ ਵਿੱਚ ਕਲਾਕਾਰ ਬਿਨਾਂ ਸਾਜਾਂ ਤੋਂ ਨਹੀਂ ਗਾ ਸਕਦੇ ਪਰ ਕਵੀਸ਼ਰੀ ਇੱਕੋ ਇੱਕ ਅਜਿਹੀ ਕਲਾ ਹੈ, ਜਿਸ ਵਿੱਚ ਬਿਨਾਂ ਸਾਜਾਂ ਤੋਂ ਗਾਇਆ ਜਾਂਦਾ ਹੈ ਅਤੇ ਗਲੇ ਦਾ ਜ਼ੋਰ ਪਰਖਿਆ ਜਾਂਦਾ ਹੈ।
ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਗਾਉਂਦੇ ਕਵੀਸ਼ਰੀ: ਉਨ੍ਹਾਂ ਨੇ ਦੱਸਿਆ ਕਿ ਕਵੀਸ਼ਰੀ ਦੀ ਇਸ ਕਲਾ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਬੁਲਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਸਮਾਜ ਵੱਲੋਂ ਮਿਲ ਰਹੇ ਉਤਸ਼ਾਹ ਦੇ ਨਾਲ ਨਾਲ ਪਰਿਵਾਰ ਵੱਲੋਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਉਹ ਆਪਣੇ ਵਿਦਿਆਰਥੀਆਂ ਨੂੰ ਗੀਤ, ਸ਼ਬਦ ਗਾਇਨ ਅਤੇ ਕਵਿਤਾ ਬਾਰੇ ਵੀ ਸਿੱਖਿਅਤ ਕਰ ਰਹੇ ਹਨ ਤਾਂ ਜੋ ਉਹ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਸਕਣ।
- ਹੁਸ਼ਿਆਰਪੁਰ ਦੇ ਮੈਡੀਟੇਸ਼ਨ ਸੈਂਟਰ ਤੋਂ ਦਿੱਲੀ ਲਈ ਰਵਾਨਾ ਹੋਏ ਕੇਜਰੀਵਾਲ, ਸੀਐੱਮ ਮਾਨ ਪਹੁੰਚੇ 'ਆਪ' ਸੁਪਰੀਮੋ ਨੂੰ ਲੈਣ, ਤਿੰਨ ਜਨਵਰੀ ਨੂੰ ਪੇਸ਼ੀ 'ਤੇ ਸਸਪੈਂਸ
- ਡਰੱਗ ਮਾਮਲੇ 'ਚ SIT ਅੱਗੇ ਜਾਂਚ ਲਈ ਪੇਸ਼ ਹੋਏ ਮਜੀਠੀਆ, ਪਹਿਲਾਂ ਵੀ 18 ਦਸੰਬਰ ਨੂੰ ਹੋਏ ਸੀ ਪੇਸ਼ ਤੇ 7 ਘੰਟੇ ਚੱਲੀ ਸੀ ਜਾਂਚ
- ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ ਕਾਂਗਰਸੀ ਵਿਧਾਇਕ ਅਦਾਲਤ 'ਚ ਪੇਸ਼, 14 ਦਿਨ ਖਾਣਗੇ ਜੇਲ੍ਹ ਦੀ ਹਵਾ
ਸਰਕਾਰ ਨੂੰ ਕਰਨਾ ਚਾਹੀਦਾ ਉਪਰਾਲਾ: ਇਸ ਦੇ ਨਾਲ ਹੀ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਦਿਅਕ ਮੁਕਾਬਲਿਆਂ 'ਚ ਕਵੀਸ਼ਰੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਪਹਿਲਾਂ ਇਹ ਮੁਕਾਬਲੇ ਹੁੰਦੇ ਸੀ ਪਰ ਹੁਣ ਇਸ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਕਿ ਬੱਚੇ ਕਵੀਸ਼ਰੀ 'ਚ ਵੱਧ ਮੱਲਾਂ ਮਾਰ ਸਕਦੇ ਹਨ ਅਤੇ ਇਸ ਨੂੰ ਤਿਆਰ ਕਰਨ 'ਚ ਖਰਚ ਵੀ ਘੱਟ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜੇ ਪੰਜਾਬੀ ਨੂੰ ਮਾਣ ਸਤਿਕਾਰ ਦੇਣਾ ਤਾਂ ਇਹ ਇੱਕ ਸੇਵਾ ਹੋਵੇਗੀ ਜੋ ਸਰਕਾਰ ਨੂੰ ਕਰਨੀ ਚਾਹੀਦੀ ਹੈ।