ਬਠਿੰਡਾ: ਬਠਿੰਡਾ ਦੇ ਸਾਬਕਾ ਐਮਸੀ ਵਿਜੇ ਕੁਮਾਰ ਨੇ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿੱਚ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਠਿੰਡਾ ਨਗਰ ਨਿਗਮ ਦੇ ਵਿਚ ਮੇਅਰ ਦੀ ਕੁਰਸੀ ਦੀ ਲੜਾਈ ਚੱਲ ਰਹੀ ਹੈ ਅਤੇ ਹਰ ਰੋਜ ਕੌਂਸਲਰਾਂ ਨੂੰ ਲੈਕੇ ਜੋੜ ਤੋੜ ਦੀ ਰਾਜ ਨੀਤੀ ਚੱਲ ਰਹੀ ਹੈ। ਭਾਵੇਂ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਵੱਲੋ ਕੌਂਸਲਰਾਂ ਨਾਲ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ। ਸੀਨੀਅਰ ਡਿਪਟੀ ਮੇਅਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਬਠਿੰਡਾ ਦੇ ਵਿੱਚ ਮੰਦਿਰਾਂ ਉੱਤੇ ਕਬਜ਼ੇ ਕੀਤੇ ਗਏ ਸਨ। ਲਾਟਰੀ ਵਾਲੇ ਤੋਂ ਵੀ ਹਫਤੇ ਲਏ ਗਏ, ਰੇਲਵੇ ਦੀ ਜਗ੍ਹਾ ਉੱਤੇ ਕਬਜ਼ਾ ਕੀਤਾ ਗਿਆ।
ਮਨਪ੍ਰੀਤ ਬਾਦਲ ਨੇ ਕਿਹਾ ਸੀ ਕਾਂਗਰਸ ਨੂੰ ਅਲਵਿਦਾ: ਕਾਂਗਰਸ ਪਾਰਟੀ ਦੀ ਸਰਕਾਰ ਦੇ ਵੇਲੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਡਿਪਟੀ ਸੀਨੀਅਰ ਮੇਅਰ ਦੇ ਸਾਰੇ ਕਾਰਨਾਮੇ ਬਾਰੇ ਪਤਾ ਸੀ ਤਾਂ ਓਦੋਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਗਈ। ਰਿਸ਼ਤੇਦਾਰ ਜੋ ਸੀਨੀਅਰ ਡਿਪਟੀ ਮੇਅਰ ਦੀ ਪੋਲ ਖੋਲ੍ਹ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਬਠਿੰਡਾ ਤੋਂ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਿਛਲੇ ਦਿਨੀਂ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸਤੋਂ ਬਾਅਦ ਬਠਿੰਡਾ ਨਗਰ ਨਿਗਮ ਉੱਤੇ ਵੀ ਭਾਜਪਾ ਦਾ ਕਬਜ਼ਾ ਕਰਾਉਣ ਲਈ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਨਾਲ ਲਗਾਤਾਰ ਬੈਠਕਾਂ ਵੀ ਕੀਤੀਆਂ ਗਈਆਂ ਹਨ। ਪਰ ਮੇਅਰ ਅਤੇ ਚਾਰ ਕੌਂਸਲਰਾਂ ਵੱਲੋਂ ਮਨਪ੍ਰੀਤ ਬਾਦਲ ਦਾ ਸਾਥ ਦੇਣ ਤੋਂ ਇਲਾਵਾ ਹੋਰ ਕਿਸੇ ਨੇ ਹਾਂ ਨਹੀਂ ਕੀਤੀ ਹੈ। ਜਿਸ ਤੋਂ ਕਾਂਗਰਸ ਪਾਰਟੀ ਨੇ ਖਫਾ ਹੋ ਕੇ ਮੇਅਰ ਅਤੇ ਚਾਰ ਕੌਂਸਲਰਾਂ ਨੂੰ 6 ਸਾਲ ਲਈ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਮੇਅਰ ਦੀ ਕੁਰਸੀ ਲਈ ਜੋੜ ਤੋੜ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਕਿੰਨੀ ਸਫ਼ਲਤਾ ਮਿਲਦੀ ਹੈ ਕਿਉਂਕਿ ਲਗਾਤਾਰ ਕਸ਼ਮਕਸ਼ ਨੂੰ ਲੈ ਕੇ ਕਈ ਤਰਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Gangwar in Goindwal Jail: ਗੋਇੰਦਵਾਲ ਜੇਲ਼੍ਹ 'ਚ ਗੈਂਗਵਾਰ, ਮੂਸੇਵਾਲਾ ਦੇ ਕਤਲ 'ਚ ਸਾਮਲ 2 ਗੈਂਗਸਟਰਾਂ ਦਾ ਕਤਲ !
ਸੀਨੀਅਰ ਡਿਪਟੀ ਮੇਅਰ ਨੇ ਰੱਖਿਆ ਪੱਖ: ਓਧਰ ਜਦੋਂ ਇਸ ਪ੍ਰਦਰਸ਼ਨ ਬਾਰੇ ਸੀਨੀਅਰ ਡਿਪਟੀ ਮੇਅਰ ਨੂੰ ਪਤਾ ਚੱਲਿਆ ਤਾਂ ਉਹ ਵੀ ਪ੍ਰਦਰਸ਼ਨ ਵਾਲੀ ਜਗ੍ਹਾਂ ਉੱਤੇ ਪਹੁੰਚ ਗਏ ਅਤੇ ਕਿਹਾ ਕਿ ਮੇਰੇ ਉੱਤੇ ਜੋ ਇਲਜ਼ਾਮ ਲੱਗੇ ਹਨ ਉਹ ਸਰਾਸਰ ਗਲਤ ਹਨ। ਕੋਈ ਵੀ ਰਾਜਨੀਤਕ ਬੰਦਾ ਕੁਰਸੀ ਉੱਤੇ ਹੀ ਲੜਾਈ ਲੜਦਾ ਹੈ। ਇਸ ਦਾ ਜਵਾਬ ਮੈਂ ਬਹੁਤ ਜਲਦ ਕਾਂਗਰਸ ਪਾਰਟੀ ਦੇ ਦਫਤਰ ਮੀਡੀਆ ਨੂੰ ਪ੍ਰੈਸ ਕਾਨਫਰੰਸ ਕਰਕੇ ਦੇਵਾਂਗਾ।