ਬਠਿੰਡਾ: ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਪੰਜਾਬ ਛੱਡ ਪਰਦੇਸ਼ ਦਾ ਰੁਖ ਕਰ ਲਿਆ ਜਾਂ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਿਹਾ ਉਥੇ ਹੀ ਬਠਿੰਡਾ ਦੇ ਰੈੱਡ ਕਰਾਸ ਵਿਚ ਬਤੌਰ ਠੇਕੇਦਾਰੀ ਸਿਸਟਮ ਉੱਤੇ ਪਿਛਲੇ ਦੋ ਦਹਾਕਿਆਂ ਤੋਂ ਡਰਾਈਵਰ ਵਜੋਂ ਕੰਮ ਕਰ ਰਹੇ ਗੁਰਨਾਮ ਸਿੰਘ ਗੁਰਦਾਸਪੁਰੀਆ ਵੱਲੋਂ ਬੁਲਟ ਉੱਤੇ ਅਜਿਹੇ ਸਟੰਟ (stunts of the person Bathinda booming in Punjab) ਕੀਤੇ ਜਾਂਦੇ ਹਨ ਕਿ ਚੰਗੇ ਚੰਗੇ ਨੌਜਵਾਨਾਂ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ।
ਬੁਲੇਟ ਉੱਤੇ ਸਟੰਟ: ਗੱਲਬਾਤ ਦੌਰਾਨ ਗੁਰਨਾਮ ਸਿੰਘ ਗੁਰਦਾਸਪੁਰੀਆ ਨੇ ਦੱਸਿਆ ਕਿ ਉਸ ਦੀਆਂ ਚੰਗੀਆਂ ਸੇਵਾਵਾਂ ਚਲਦੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਗੁਰਦਾਸਪੁਰ ਤੋ ਬਠਿੰਡਾ ਲਿਆਂਦਾ ਗਿਆ ਸੀ ਅਤੇ ਉਸ ਵੱਲੋਂ ਪਿਛਲੇ 30 ਸਾਲਾਂ ਤੋਂ ਲਗਾਤਾਰ ਬੁਲੇਟ ਉੱਤੇ (Stunts on Bullet continuously for 30 years) ਸਟੰਟ ਕੀਤੇ ਜਾ ਰਹੇ ਹਨ। ਪਹਿਲਾਂ ਉਸ ਵੱਲੋਂ ਸਾਈਕਲ ਸਕੂਟਰ ਅਤੇ ਫਿਰ ਜੀਪ ਉੱਪਰ ਇਹ ਸਟੰਟ ਕੀਤੇ ਜਾਂਦੇ ਸਨ ਹੌਲੀ ਹੌਲੀ ਉਸ ਨੇ ਇਹ ਸਟੰਟ ਬੁਲੇਟ ਉਪਰ ਕਰਨੇ ਸ਼ੁਰੂ ਕਰ ਦਿੱਤੇ ਹੁਣ ਜਦੋਂ ਤੱਕ ਉਹ ਬੁਲੇਟ ਉੱਤੇ ਸਟੰਟ ਨਹੀਂ ਕਰਦਾ ਉਨ੍ਹਾਂ ਸਮਾਂ ਉਸਨੂੰ ਰੋਟੀ ਸੁਆਦ ਨਹੀਂ ਲੱਗਦੀ।
ਪਿਛਲੇ 30 ਸਾਲਾਂ ਵਿਚ ਸ਼ਾਇਦ (Stunts on Bullet continuously for 30 years) ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਉਸ ਵੱਲੋਂ ਬੁਲਟ ਤੇ ਸਟੰਟ ਨਾ ਕੀਤੇ ਗਏ ਹੋਣ ਮੀਂਹ ਹਨੇਰੀ ਵਿੱਚ ਉਸ ਦੀ ਮਜਬੂਰੀ ਬਣ ਜਾਂਦੀ ਹੈ ਨਹੀਂ ਉਹ ਹਰ ਹਾਲਤ ਵਿਚ ਬੁਲਟ ਉੱਤੇ ਰੋਜ਼ਾਨਾ ਸਟੰਟ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹੈ ਵੱਖ ਵੱਖ ਥਾਵਾਂ ਤੇ ਸਰਕਾਰੀ ਅਤੇ ਗੈਰ ਸਰਕਾਰੀ ਸਮਾਗਮਾਂ ਵਿੱਚ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ ਹੈ
ਇਹ ਵੀ ਪੜ੍ਹੋ: 3 ਸਾਲਾਂ ਦਾ ਬਾਅਦ ਠੰਡ ਨੇ ਤੋੜ੍ਹੇ ਰਿਕਾਰਡ, ਆਉਣ ਵਾਲੇ ਦਿਨ੍ਹਾਂ 'ਚ ਹੋ ਸਕਦੀ ਹੈ ਬਾਰਿਸ਼, ਪਰ ਜਾਰੀ ਰਹੇਗੀ ਧੁੰਦ
ਸਟੰਟ ਮੈਨ ਗੁਰਨਾਮ ਸਿੰਘ (Stunt man Gurnam Singh) ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਦੇਖਾ ਦੇਖੀ ਇਹ ਸਟੰਟ ਨਹੀਂ (Appeal to the youth not to copy) ਕਰਨੇ ਚਾਹੀਦੇ। ਉਨ੍ਹਾਂ ਕਿਹਾ ਕਿ ਉਹ ਤਜ਼ਰਬੇਕਾਰ ਹਨ ਇਸ ਲਈ ਉਹ ਇਸ ਸਟੰਟ ਕਰਦੇ ਹਨ ਅਤੇ ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਉਤਸ਼ਾਹਿਤ ਹੋਣ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨ।